Tue, Dec 23, 2025
Whatsapp

ਪੰਜਾਬ 'ਚ ਡੀਆਈਜੀ ਨੇ ਥਾਣੇ ਵਿੱਚ ਕੀਤੀ ਛਾਪੇਮਾਰੀ, ਡੀਐਸਪੀ-ਐਸਐਚਓ ਸੁੱਤੇ ਪਏ

Punjab News: ਜਲੰਧਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਮੰਗਲਵਾਰ ਨੂੰ ਹੁਸ਼ਿਆਰਪੁਰ ਦੇ ਟਾਂਡਾ ਥਾਣੇ ਵਿੱਚ ਛਾਪਾ ਮਾਰਿਆ।

Reported by:  PTC News Desk  Edited by:  Amritpal Singh -- June 18th 2024 03:35 PM
ਪੰਜਾਬ 'ਚ ਡੀਆਈਜੀ ਨੇ ਥਾਣੇ ਵਿੱਚ ਕੀਤੀ ਛਾਪੇਮਾਰੀ, ਡੀਐਸਪੀ-ਐਸਐਚਓ ਸੁੱਤੇ ਪਏ

ਪੰਜਾਬ 'ਚ ਡੀਆਈਜੀ ਨੇ ਥਾਣੇ ਵਿੱਚ ਕੀਤੀ ਛਾਪੇਮਾਰੀ, ਡੀਐਸਪੀ-ਐਸਐਚਓ ਸੁੱਤੇ ਪਏ

Punjab News: ਜਲੰਧਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਮੰਗਲਵਾਰ ਨੂੰ ਹੁਸ਼ਿਆਰਪੁਰ ਦੇ ਟਾਂਡਾ ਥਾਣੇ ਵਿੱਚ ਛਾਪਾ ਮਾਰਿਆ। ਜਦੋਂ ਉਹ ਥਾਣੇ ਪੁੱਜੇ ਤਾਂ ਡੀਐਸਪੀ ਅਤੇ ਐਸਐਚਓ ਆਪਣੇ ਕੁਆਰਟਰ ਵਿੱਚ ਸੁੱਤੇ ਪਏ ਸਨ। ਇੰਨਾ ਹੀ ਨਹੀਂ ਥਾਣੇ ਵਿੱਚ ਸਿਰਫ਼ ਸਹਾਇਕ ਮੁਨਸ਼ੀ ਹੀ ਮੌਜੂਦ ਸੀ ਅਤੇ ਉਸ ਕੋਲ ਕੋਈ ਹਥਿਆਰ ਵੀ ਨਹੀਂ ਸੀ।

ਇਸ ਤੋਂ ਨਾਰਾਜ਼ਗੀ ਦਿਖਾਉਂਦੇ ਹੋਏ ਡੀਆਈਜੀ ਨੇ ਐਸਐਚਓ ਟਾਂਡਾ ਸਬ ਇੰਸਪੈਕਟਰ ਰਮਨ ਕੁਮਾਰ ਨੂੰ ਮੁਅੱਤਲ ਕਰ ਦਿੱਤਾ। ਇਸ ਤੋਂ ਇਲਾਵਾ ਹੁਸ਼ਿਆਰਪੁਰ ਦੇ ਐਸਐਸਪੀ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ।


ਥਾਣਾ ਟਾਂਡਾ ਪੁੱਜੇ ਜਲੰਧਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਸਭ ਤੋਂ ਪਹਿਲਾਂ ਮੁਨਸ਼ੀ ਦੇ ਕਮਰੇ ਵਿੱਚ ਪਹੁੰਚ ਕੇ ਵਾਇਰਲੈੱਸ ਸੈੱਟ ’ਤੇ ਕੰਟਰੋਲ ਰੂਮ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਡੀਆਈਜੀ ਗਿੱਲ ਨੇ ਕੰਟਰੋਲ ਰੂਮ ਵਿੱਚ ਤਿੰਨਾਂ ਜ਼ਿਲ੍ਹਿਆਂ (ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ) ਦੇ ਐਸਐਸਪੀ ਨੂੰ ਨੋਟ ਕਰਨ ਲਈ ਕਿਹਾ ਕਿ ਮੈਂ ਅੱਜ ਟਾਂਡਾ ਥਾਣੇ ਵਿੱਚ ਚੈਕਿੰਗ ਲਈ ਪਹੁੰਚ ਗਿਆ ਹਾਂ।

ਡੀਆਈਜੀ ਨੇ ਦੱਸਿਆ ਕਿ ਸਵੇਰੇ ਸਾਢੇ ਸੱਤ ਵਜੇ ਹੀ ਥਾਣੇ ਵਿੱਚ ਸਹਾਇਕ ਕਲਰਕ ਹੀ ਬੈਠਾ ਸੀ। ਸਵੇਰੇ 8 ਵਜੇ ਦੀ ਰੋਲ ਕਾਲ ਮਿਸਿੰਗਗ ਸੀ। ਐਸਐਚਓ ਅਤੇ ਡੀਐਸਪੀ ਟਾਂਡਾ ਆਪੋ-ਆਪਣੇ ਕੁਆਟਰਾਂ ਵਿੱਚ ਪਾਏ ਗਏ। ਥਾਣੇ ਵਿੱਚ ਕੋਈ ਵੀ ਮੈਨਪਾਵਰ ਨਹੀਂ ਸੀ। ਥਾਣੇ ਵਿੱਚ ਇੱਕ ਔਰਤ ਦਾ ਹਵਾਲਾ ਦਿੱਤਾ ਗਿਆ, ਪਰ ਥਾਣੇ ਵਿੱਚ ਕੋਈ ਵੀ ਮਹਿਲਾ ਮੁਲਾਜ਼ਮ ਨਹੀਂ ਸੀ।

ਕਾਰਵਾਈ ਕਰਦਿਆਂ ਡੀਆਈਜੀ ਨੇ ਕਿਹਾ ਕਿ ਫਿਲਹਾਲ ਉਹ ਟਾਂਡਾ ਥਾਣੇ ਦੇ ਐਸਐਚਓ ਨੂੰ ਲਾਈਨ ਹਾਜ਼ਰ ਕਰ ਰਹੇ ਹਨ। ਡੀਐਸਪੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਐਸਐਸਪੀ ਹੁਸ਼ਿਆਰਪੁਰ ਨੂੰ ਸਪੱਸ਼ਟੀਕਰਨ ਮੰਗਿਆ ਗਿਆ ਹੈ।

ਗਿੱਲ ਨੇ ਕਿਹਾ- ਮੇਰੀ ਰੇਂਜ ਦੇ ਹਰ ਥਾਣੇ ਵਿੱਚ ਅਜਿਹੀ ਚੈਕਿੰਗ ਜਾਰੀ ਰਹੇਗੀ ਅਤੇ ਜਿੱਥੇ ਵੀ ਕੋਈ ਕਮੀ ਪਾਈ ਜਾਵੇਗੀ ਉਸ 'ਤੇ ਕਾਰਵਾਈ ਕੀਤੀ ਜਾਵੇਗੀ। ਰੇਂਜ ਦਫ਼ਤਰ (ਡੀ.ਜੀ.ਪੀ. ਦਫ਼ਤਰ) ਵੱਲੋਂ ਆਉਣ ਵਾਲੇ ਏਜੰਡੇ ਦੀ ਪਾਲਣਾ ਨਾ ਕਰਨ ਵਾਲੇ ਕਿਸੇ ਵੀ ਅਧਿਕਾਰੀ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇਗੀ।

ਪੰਜਾਬ ਦੇ ਸਾਰੇ ਥਾਣਿਆਂ ਨੂੰ ਹਮੇਸ਼ਾ ਚੌਕਸ ਰਹਿਣ ਦੇ ਹੁਕਮ ਦਿੱਤੇ ਜਾਂਦੇ ਹਨ, ਕਿਉਂਕਿ ਅੱਤਵਾਦ ਕਾਰਨ ਪੰਜਾਬ ਦੇ ਥਾਣਿਆਂ 'ਤੇ ਸਮੇਂ-ਸਮੇਂ 'ਤੇ ਹਮਲੇ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਜਲੰਧਰ, ਮੁਹਾਲੀ, ਤਰਨਤਾਰਨ, ਅੰਮ੍ਰਿਤਸਰ ਸਮੇਤ ਕਈ ਜ਼ਿਲ੍ਹਿਆਂ ਦੇ ਥਾਣਿਆਂ ਵਿੱਚ ਪਹਿਲਾਂ ਵੀ ਹਮਲੇ ਹੋ ਚੁੱਕੇ ਹਨ।

ਜਲੰਧਰ 'ਚ ਕਰੀਬ 6 ਸਾਲ ਪਹਿਲਾਂ ਥਾਣਾ ਮਕਸੂਦਾਂ 'ਚ ਗ੍ਰਨੇਡ ਹਮਲਾ ਹੋਇਆ ਸੀ। ਇਹ ਹਮਲਾ ਕਸ਼ਮੀਰੀ ਅੱਤਵਾਦੀ ਸੰਗਠਨ ਅੰਸਾਰ ਗਜ਼ਵਤ ਉਲ ਹਿੰਦ (ਏਜੀਐਚ) ਨੇ ਕੀਤਾ ਸੀ। ਤਰਨਤਾਰਨ ਅਤੇ ਮੋਹਾਲੀ 'ਚ ਆਰਪੀਜੀ ਹਮਲਾ ਕੀਤਾ ਗਿਆ ਸੀ, ਜਿਨ੍ਹਾਂ ਨੂੰ ਅੱਤਵਾਦੀ ਲਖਬੀਰ ਸਿੰਘ ਲੰਡਾ ਨੇ ਸਾਲ 2022 'ਚ ਅੰਜਾਮ ਦਿੱਤਾ ਸੀ।

- PTC NEWS

Top News view more...

Latest News view more...

PTC NETWORK
PTC NETWORK