ਇਸ ਮਹਿਲਾ ਅਧਿਆਪਕ ਨੇ ਪੂਰੇ ਵਿਭਾਗ ਦੀ ਇੱਜਤ ਕੀਤੀ ਲੀਰੋ -ਲੀਰ ,ਸਕੂਲ 'ਚ ਕਰ ਰਹੀ ਸੀ ਇਹ ਕੰਮ

By  Shanker Badra October 29th 2020 12:07 PM -- Updated: October 29th 2020 12:11 PM

ਇਸ ਮਹਿਲਾ ਅਧਿਆਪਕ ਨੇ ਪੂਰੇ ਵਿਭਾਗ ਦੀ ਇੱਜਤ ਕੀਤੀ ਲੀਰੋ -ਲੀਰ ,ਸਕੂਲ 'ਚ ਕਰ ਰਹੀ ਸੀ ਇਹ ਕੰਮ:ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਸਕੂਲਾਂ ਦੇ ਹਲਾਤ ਬਹੁਤ ਹੀ ਚਿੰਤਾਜਨਕ ਹਨ। ਸਰਕਾਰੀ ਸਕੂਲ ਅਕਸਰ ਹੀ ਕੁੱਝ ਅਧਿਆਪਕਾਂ ਦੀਆਂ ਅਣਗਹਿਲੀਆਂ ਕਰਕੇ ਚਰਚਾ ਵਿੱਚ ਰਹਿੰਦੇ ਹਨ। ਅਜਿਹਾ ਹੀ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਇੱਕ ਵਾਰ ਫ਼ਿਰ ਕਿਸੇ ਸਰਕਾਰੀ ਸਕੂਲ ਤੋਂ ਸਾਹਮਣੇ ਆਇਆ ਹੈ ,ਜਿਸ ਨੇ ਪੂਰੇ ਵਿਭਾਗ ਦੀ ਇੱਜਤ ਲੀਰੋ -ਲੀਰ ਕਰ ਦਿੱਤੀ ਹੈ। ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡਿਆ ਉੱਤੇ ਵਾਇਰਲ ਹੋ ਰਹੀ ਹੈ।

Punjab female teacher salary of Rs 89,000 video viral on social media ਇਸ ਮਹਿਲਾ ਅਧਿਆਪਕ ਨੇ ਪੂਰੇ ਵਿਭਾਗ ਦੀ ਇੱਜਤ ਕੀਤੀ ਲੀਰੋ -ਲੀਰ ,ਸਕੂਲ 'ਚ ਕਰ ਰਹੀ ਸੀ ਇਹ ਕੰਮ

ਇਹ ਵੀ ਪੜ੍ਹੋ :ਬਠਿੰਡਾ : DSP ਨੂੰ ASI ਦੀ ਪਤਨੀ ਨਾਲ ਜਬਰ -ਜ਼ਿਨਾਹ ਕਰਨ ਦੇ ਮਾਮਲੇ ਵਿੱਚ ਕੀਤਾ ਗ੍ਰਿਫ਼ਤਾਰ  

ਇਸ ਵੀਡੀਓ ਵਿੱਚ ਇੱਕ ਵਿਅਕਤੀ ਵੱਲੋਂ ਸਕੂਲ ਵਿੱਚ ਅਚਾਨਕ ਛਾਪੇਮਾਰੀ ਕੀਤੀ ਗਈ। ਜਦੋਂ ਉਕਤ ਵਿਅਕਤੀ ਸਕੂਲ ਅੰਦਰ ਗਿਆ ਤਾਂ ਦੇਖ ਕੇ ਲਾਲ ਪੀਲਾ ਹੋ ਗਿਆ ਅਤੇ ਮਹਿਲਾ ਅਧਿਆਪਕ ਨਾਲ ਬਹਿਸ ਕਰਨ ਲੱਗਾ ,ਕਿਉਂਕਿ ਮਹਿਲਾ ਅਧਿਆਪਕ ਬੱਚਿਆਂ ਨੂੰ ਪੜਾਉਣ ਦੀ ਬਜਾਏ ਧੁੱਪ ਵਿੱਚ ਬੈਠ ਕੇ ਅਰਾਮ ਕਰ ਰਹੀ ਸੀ। ਉਸ ਵੱਲੋਂ ਮਹਿਲਾ ਅਧਿਆਪਕ ਨੂੰ ਅਰਾਮ ਨਾਲ ਧੁੱਪ ਸੇਕਦਿਆਂ ਦੇਖਿਆ ਗਿਆ।

Punjab female teacher salary of Rs 89,000 video viral on social media ਇਸ ਮਹਿਲਾ ਅਧਿਆਪਕ ਨੇ ਪੂਰੇ ਵਿਭਾਗ ਦੀ ਇੱਜਤ ਕੀਤੀ ਲੀਰੋ -ਲੀਰ ,ਸਕੂਲ 'ਚ ਕਰ ਰਹੀ ਸੀ ਇਹ ਕੰਮ

ਇਸ ਦੌਰਾਨ ਇਸ ਵਿਅਕਤੀ ਨੇ ਮਹਿਲਾ ਅਧਿਆਪਕ ਨੂੰ ਸਵਾਲਾਂ ਦੇ ਘੇਰੇ ਵਿੱਚ ਲੈ ਲਿਆ ਹੈ ਤੇ ਕਈ ਸਵਾਲ ਪੁੱਛੇ ਪਰ ਮਹਿਲਾ ਅਧਿਆਪਕ ਉਸਦੇ ਸਵਾਲਾਂ ਦੇ ਜਵਾਬ ਨਾ ਦੇ ਸਕੀ ਅਤੇ ਆਪਣੀ ਗਲਤੀ 'ਤੇ ਪਰਦਾ ਪਾਉਂਦੀ ਨਜ਼ਰ ਆਈ ਹੈ। ਇਸ ਵੀਡੀਓ ਵਿੱਚ ਵਿਅਕਤੀ ਕਹਿੰਦਾ ਦਿਖਾਈ ਦੇ ਰਿਹਾ ਹੈ ਕਿ ਉਹਨਾਂ ਨੂੰ ਸਰਕਾਰ ਵਲੋਂ ਤਨਖਾਹ ਧੁੱਪ ਸੇਕਣ ਲਈ ਦਿੱਤੀ ਜਾਂਦੀ ਹੈ ਜਾਂ ਜਵਾਕਾਂ ਨੂੰ ਪੜ੍ਹਾਉਣ ਲਈ ਦਿੱਤੀ ਜਾਂਦੀ ਹੈ।

Punjab female teacher salary of Rs 89,000 video viral on social media ਇਸ ਮਹਿਲਾ ਅਧਿਆਪਕ ਨੇ ਪੂਰੇ ਵਿਭਾਗ ਦੀ ਇੱਜਤ ਕੀਤੀ ਲੀਰੋ -ਲੀਰ ,ਸਕੂਲ 'ਚ ਕਰ ਰਹੀ ਸੀ ਇਹ ਕੰਮ

ਇਹ ਵੀ ਪੜ੍ਹੋ :GNA ਦੇ ਮਾਲਕ ਦੇ ਬੇਟੇ ਗੁਰਿੰਦਰ ਸਿੰਘ ਨੇ ਰਿਵਾਲਵਰ ਨਾਲ ਖ਼ੁਦ ਨੂੰ ਮਾਰੀ ਗ਼ੋਲੀ , ਹਸਪਤਾਲ 'ਚ ਹੋਈ ਮੌਤ

ਇਨ੍ਹਾਂ ਹੀ ਨਹੀਂ ਇਸ ਵਿਅਕਤੀ ਦੇ ਸਵਾਲਾਂ ਤੋਂ ਘਬਰਾ ਕੇ ਮਹਿਲਾ ਅਧਿਆਪਕ ਆਪਣੀ ਤਨਖਾਹ 89 ਹਜ਼ਾਰ ਦੱਸਦੀ ਨਜ਼ਰ ਆ ਰਹੀ ਹੈ। ਇਹ ਵੀਡੀਓ ਕਿਥੋਂ ਦੀ ਹੈ ,ਫ਼ਿਲਹਾਲ ਇਸ ਬਾਰੇ ਅਜੇ ਤੱਕ ਕੋਈ ਜਾਣਕਰੀ ਨਹੀਂ ਮਿਲੀ ਪਰ ਇਹ ਵੀਡੀਓ ਸੋਸ਼ਲ ਮੀਡਿਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਆਮ ਲੋਕਾਂ ਵਲੋਂ ਇਸ ਅਧਿਆਪਕਾਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਾ ਰਹੀ ਹੈ।

-PTCNews

Related Post