ਹੁਣ ਨਹੀਂ ਚੱਲੇਗਾ ਮੂਸੇਵਾਲੇ ਦਾ ਧੱਕਾ, ਜਾਣੋ ਵਜ੍ਹਾ

By  Jashan A February 21st 2020 02:12 PM

ਮਾਨਸਾ: ਧੱਕਾ ਕਰਨ ਵਾਲੇ ਗਾਇਕ ਯਾਨੀ ਕਿ ਸਿੱਧੂ ਮੂਸੇਵਾਲੇ ਦੀਆਂ ਮੁਸ਼ਕਿਲਾਂ ਇੱਕ ਵਾਰ ਫਿਰ ਵੱਧ ਗਈਆਂ ਹਨ। ਦਰਅਸਲ, ਸਿੱਧੂ ਮੂਸੇਵਾਲਾ ਅਤੇ ਮਾਨਕਿਰਤ ਔਲਖ ਖਿਲਾਫ ਪੰਜਾਬ ਪੁਲਿਸ ਨੇ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਮਾਨਸਾ ਸਦਰ ਪੁਲਿਸ ਸਟੇਸ਼ਨ 'ਚ ਦੋਹਾਂ ਗਾਇਕਾਂ ਖਿਲਾਫ ਮੁੱਕਦਮਾ ਨੰਬਰ 35 ਧਾਰਾ 294, 504 ਦੇ ਅਧੀਨ ਮਾਮਲਾ ਦਰਜ ਹੋਇਆ ਸੀ, ਪੁਲਿਸ ਨੂੰ ਖਦਸ਼ਾ ਸੀ ਕਿ ਦੋਵੇਂ ਗਾਇਕ ਦੇਸ਼ ਛੱਡ ਕੇ ਬਾਹਰ ਜਾ ਸਕਦੇ ਹਨ। ਹੁਣ ਇਹਨਾਂ ਗਾਇਕਾਂ ਨੂੰ ਅਦਾਲਤ ਤੋਂ ਮਨਜ਼ੂਰੀ ਲੈ ਕੇ ਦੇਸ਼ ਛੱਡਣਾ ਪਵੇਗਾ।

ਹੋਰ ਪੜ੍ਹੋ: ਗੋਰਾਇਆ: ਨੈਸ਼ਨਲ ਹਾਈਵੇਅ 'ਤੇ ਪਲਟੀ ਕਾਰ, ਮਸਾਂ ਬਚਿਆ ਪਰਿਵਾਰ

ਮਿਲੀ ਜਾਣਕਾਰੀ ਮੁਤਾਬਕ ਐੱਲ.ਓ ਸੀ ਜਾਰੀ ਹੋਣ ਤੋਂ ਬਾਅਦ ਦੋਨਾਂ ਗਾਇਕਾਂ 'ਤੇ ਦੇਸ਼ ਛੱਡਣ 'ਤੇ ਪਾਬੰਦੀ ਲੱਗ ਜਾਵੇਗੀ ਤੇ ਇਹਨਾਂ ਨੂੰ ਦੇਸ਼ ਛੱਡਣ ਤੋਂ ਪਹਿਲਾਂ ਅਦਾਲਤ ਤੋਂ ਇਜਾਜ਼ਤ ਲੈਣੀ ਹੋਵੇਗੀ।

-PTC News

Related Post