ਪੰਜਾਬ ‘ਚ ਡੇਂਗੂ ਦਾ ਜਾਨਲੇਵਾ ਕਹਿਰ , ਸੂਬੇ ਦੇ ਇਨ੍ਹਾਂ 2 ਜ਼ਿਲ੍ਹਿਆਂ 'ਚ ਹੁਣ ਤੱਕ 9 ਮਰੀਜ਼ਾਂ ਦੀ ਹੋਈ ਮੌਤ

By  Shanker Badra October 17th 2019 02:14 PM

ਪੰਜਾਬ ‘ਚ ਡੇਂਗੂ ਦਾ ਜਾਨਲੇਵਾ ਕਹਿਰ , ਸੂਬੇ ਦੇ ਇਨ੍ਹਾਂ 2 ਜ਼ਿਲ੍ਹਿਆਂ 'ਚ ਹੁਣ ਤੱਕ 9 ਮਰੀਜ਼ਾਂ ਦੀ ਹੋਈ ਮੌਤ:ਚੰਡੀਗੜ੍ਹ : ਬਰਸਾਤ ਦਾ ਮੌਸਮ ਖ਼ਤਮ ਹੁੰਦੇ ਹੀ ਡੇਂਗੂ ਦਾ ਕਹਿਰ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਆਮ ਥਾਵਾਂ ’ਤੇ ਖੜਾ ਗੰਦਾ ਪਾਣੀ ਤੇ ਘਾਹ ਫੂਸ ਇਸ ਦਾ ਮੁੱਖ ਕਾਰਨ ਹਨ। ਪੰਜਾਬ ‘ਚ ਡੇਂਗੂ ਦਾ ਕਹਿਰ ਲਗਾਤਾਰ ਜਾਰੀ ਹੈ। ਜਿਸ ਕਾਰਨ ਸੂਬੇ ਦੇ ਦੋ ਜ਼ਿਲਿਆਂ ‘ਚ ਹੁਣ ਤੱਕ 9 ਮੌਤਾਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅਜਨਾਲਾ ਅਤੇ ਲੁਧਿਆਣਾ ਸ਼ਹਿਰ ‘ਚ ਡੇਂਗੂ ਦੀ ਭਿਆਨਕ ਬਿਮਾਰੀ ਨੇ ਪੂਰੀ ਤਰ੍ਹਾਂ ਪੈਰ ਪਸਾਰੇ ਹੋਏ ਹਨ।

 Punjab two districts Dengue Due 9 patients Death ਪੰਜਾਬ ‘ਚ ਡੇਂਗੂ ਦਾ ਜਾਨਲੇਵਾ ਕਹਿਰ , ਸੂਬੇ ਦੇ ਇਨ੍ਹਾਂ 2 ਜ਼ਿਲ੍ਹਿਆਂ 'ਚ ਹੁਣ ਤੱਕ 9 ਮਰੀਜ਼ਾਂ ਦੀ ਹੋਈ ਮੌਤ

ਮਿਲੀ ਜਾਣਕਾਰੀ ਅਨੁਸਾਰਲੁਧਿਆਣਾ ਸ਼ਹਿਰ 'ਚ ਡੇਂਗੂ ਦੇ ਕਹਿਰ ਕਾਰਨ ਹੁਣ ਤੱਕ 4 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਮਰੀਜ਼ਾਂ 'ਚ 31 ਸਾਲਾ ਪੂਜਾ ਦੀਪਕ ਹਸਪਤਾਲ 'ਚ ਭਰਤੀ ਸੀ, ਜਦੋਂ ਕਿ 4 ਸਾਲਾ ਰੂਬਲ ਲੁਧਿਆਣਾ ਮੈਡੀਵੇਜ ਹਸਪਤਾਲ 'ਚ, 5 ਸਾਲਾ ਰਾਹੁਲ ਮੋਹਨਦੇਈ ਓਸਵਾਲ ਹਸਪਤਾਲ 'ਚ ਅਤੇ 4 ਸਾਲਾ ਪ੍ਰਗਤੀ ਐੱਸ.ਪੀ.ਐੱਸ. ਹਸਪਤਾਲ 'ਚ ਦਾਖਲ ਸੀ। ਸ਼ਹਿਰ ਦੇ ਮੁੱਖ ਹਸਪਤਾਲਾਂ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 800 ਤੋਂ ਪਾਰ ਹੋ ਗਈ ਹੈ, ਜਦੋਂ ਕਿ ਬਾਕੀ ਵਿਭਾਗ ਨੇ ਹੁਣ ਤੱਕ ਕਰੀਬ 110 ਮਰੀਜ਼ਾਂ 'ਚ ਡੇਂਗੂ ਦੀ ਪੁਸ਼ਟੀ ਕੀਤੀ ਹੈ।

Punjab two districts Dengue Due 9 patients Death ਪੰਜਾਬ ‘ਚ ਡੇਂਗੂ ਦਾ ਜਾਨਲੇਵਾ ਕਹਿਰ , ਸੂਬੇ ਦੇ ਇਨ੍ਹਾਂ 2 ਜ਼ਿਲ੍ਹਿਆਂ 'ਚ ਹੁਣ ਤੱਕ 9 ਮਰੀਜ਼ਾਂ ਦੀ ਹੋਈ ਮੌਤ

ਇਸ ਦੇ ਨਾਲ ਹੀ ਅਜਨਾਲਾ ਸ਼ਹਿਰ ਵਿੱਚ ਹੁਣ ਤੱਕ ਪੰਜ ਮਰੀਜ਼ਾਂ ਦੀ ਡੇਂਗੂ ਦੇ ਕਹਿਰ ਕਾਰਨਮੌਤ ਹੋ ਚੁੱਕੀ ਹੈ ਜਦਕਿ ਅਨੇਕਾਂ ਲੋਕ ਸਰਕਾਰੀ ਹਸਪਤਾਲਅਤੇ ਕਈ ਨਿੱਜੀ ਹਸਪਤਾਲ ਵਿੱਚ ਦਾਖ਼ਲ ਹਨ। ਇਸ ਦੌਰਾਨ ਮਰੀਜ਼ਾਂ ਦਾ ਕਹਿਣਾ ਹੈ ਕਿ ਗਰੀਬ ਲੋਕ ਇਹ ਇਲਾਜ ਸਰਕਾਰੀ ਹਸਪਤਾਲ ਤੋਂ ਬਿਨ੍ਹਾਂ ਨਹੀਂ ਕਰਵਾ ਸਕਦੇ ,ਕਿਉਂਕਿ ਨਿੱਜੀ ਹਸਪਤਾਲ ਵਿੱਚ ਕਾਫ਼ੀ ਮਹਿੰਗਾ ਡੇਂਗੂ ਦਾ ਇਲਾਜ ਕੀਤਾ ਜਾਂਦਾ ਹੈ।

Punjab two districts Dengue Due 9 patients Death ਪੰਜਾਬ ‘ਚ ਡੇਂਗੂ ਦਾ ਜਾਨਲੇਵਾ ਕਹਿਰ , ਸੂਬੇ ਦੇ ਇਨ੍ਹਾਂ 2 ਜ਼ਿਲ੍ਹਿਆਂ 'ਚ ਹੁਣ ਤੱਕ 9 ਮਰੀਜ਼ਾਂ ਦੀ ਹੋਈ ਮੌਤ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਹਰਿਆਣਾ ਵਿਧਾਨ ਸਭਾ ਚੋਣਾਂ 2019 : ਜਾਣੋਂ ਕਿੰਨੇ ਉਮੀਦਵਾਰਾਂ ਖਿਲਾਫ਼ ਦਰਜ ਨੇ ਅਪਰਾਧਿਕ ਮਾਮਲੇ , ਕਿੰਨੇ ਕਰੋੜਪਤੀ

ਇਸ ਸਬੰਧੀ ਅਜਨਾਲਾ ਹਸਪਤਾਲਵਿਚ ਦਾਖਲ ਵੱਖ -ਵੱਖ ਮਰੀਜ਼ਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਅਜਨਾਲਾਦੇ ਡਾਕਟਰ ਉਨ੍ਹਾਂ ਨੂੰ ਬਿਨ੍ਹਾਂ ਵਜ੍ਹਾ ਅੰਮ੍ਰਿਤਸਰ ਰੈਫ਼ਰ ਕਰ ਜਾ ਰਹੇ ਹਨ ਤੇ ਇੱਥੇ ਕਿਸੇ ਵੀ ਕਿਸਮ ਦਾ ਇਲਾਜ ਨਹੀਂ ਕੀਤਾ ਜਾ ਰਿਹਾ। ਜਿਸ ਦੇ ਚੱਲਦੇ ਅੱਜ ਵੱਖ -ਵੱਖ ਜਥੇਬੰਦੀਆਂ ਅਤੇ ਸਮੂਹ ਅਜਨਾਲਾ ਨਗਰ ਪੰਚਾਇਤ ਦੇ ਕੌਂਸਲਰਾਂ ਵੱਲੋਂ ਸਥਾਨਕ ਹਸਪਤਾਲ ਸਿਵਲ ਦੇ ਐਸਐਮਓ ਨੂੰ ਇੱਕ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਡੇਂਗੂ ਦੇ ਮਰੀਜ਼ਾਂ ਦਾ ਇਲਾਜ ਅਤੇ ਟੈਸਟਮੁਫ਼ਤ ਕੀਤੇ ਜਾਣ।

-PTCNews

Related Post