ਹੁਸ਼ਿਆਰਪੁਰ ਚਿੰਤਪੂਰਨੀ ਹਾਈਵੇ ਦੀ ਖਸਤਾ ਹਾਲਤ ਕਾਰਨ ਖੱਜਲ ਹੋ ਰਹੇ ਲੋਕ

ਹੁਸ਼ਿਆਰਪੁਰ ਚਿੰਤਪੂਰਨੀ ਹਾਈਵੇ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਇੱਥੋਂ ਲੰਘਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

By  Aarti January 26th 2023 03:33 PM

ਵਿੱਕੀ ਅਰੋੜਾ (ਹੁਸ਼ਿਆਰਪੁਰ, 26 ਜਨਵਰੀ): ਹੁਸ਼ਿਆਰਪੁਰ ਚਿੰਤਪੂਰਨੀ ਹਾਈਵੇ  ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਇੱਥੋਂ ਲੰਘਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੱਸ ਦਈਏ ਕਿ ਇਹ ਨੈਸ਼ਨਲ ਹਾਈਵੇ ਹੁਸ਼ਿਆਰਪੁਰ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਦਾ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਹੁਸ਼ਿਆਰਪੁਰ ਚਿੰਤਪੂਰਨੀ ਹਾਈਵੇ ਦੀ ਇਹ ਹਾਲਤ ਪਿਛਲੇ 10 ਸਾਲ ਤੋਂ ਬਰਕਰਾਰ ਹੈ ਅਤੇ ਇਸ ਸਬੰਧੀ ਲੋਕਾਂ ਨੇ ਕਈ ਵਾਰ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤਾਂ ਭੇਜ ਚੁੱਕੇ ਹਨ ਅਤੇ ਧਰਨੇ ਪ੍ਰਦਰਸ਼ਨ ਵੀ ਚੁੱਕੇ ਹਨ ਪਰ ਇਸਦੇ ਬਾਵਜੁਦ ਵੀ ਇਸ ਨੈਸ਼ਨਲ ਹਾਈਵੇ ਦਾ ਕੁਝ ਵੀ ਸੁਧਾਰ ਨਹੀਂ ਹੋਇਆ ਹੈ। 

ਲੋਕਾਂ ਨੇ ਗੁੱਸਾ ਜਾਹਿਰ ਕਰਦੇ ਹੋਏ ਕਿਹਾ ਕਿ ਇਸ ਸਬੰਧੀ ਪ੍ਰਸ਼ਾਸਨ ਅਤੇ ਕਈ ਸਿਆਸੀ ਆਗੂਆਂ ਨੂੰ ਦੱਸਿਆ ਗਿਆ ਹੈ ਪਰ ਉਨ੍ਹਾਂ ਵੱਲੋਂ ਅਜੇ ਤੱਕ ਹਾਈਵੇ ਦੀ ਮੁਰੰਮਤ ਨਹੀਂ ਕੀਤੀ ਹੈ।

ਲੋਕਾਂ ਨੇ ਇਹ ਵੀ ਦੱਸਿਆ ਕਿ ਇਸ ਹਾਈਵੇ ਤੋਂ ਰੋਜ਼ਾਨਾ ਹਾਦਸੇ ਵਾਪਰਦੇ ਹਨ ਜਿਸ ਕਾਰਨ ਕਈ ਲੋਕ ਹਾਦਸਿਆਂ ਕਾਰਨ ਗੰਭੀਰ ਜ਼ਖਮੀ ਹੋ ਜਾਂਦੇ ਹਨ। ਹਾਈਵੇ ਦੀ ਖਸਤਾ ਹਾਲਤ ਹੋਣ ਕਾਰਨ ਧੂੜ ਮਿੱਟੀ ਕਾਰਨ ਉਨ੍ਹਾਂ ਦੇ ਕੰਮ ਕਾਰ ਠੱਪ ਹੋ ਗਏ ਹਨ ਅਤੇ ਕਈ ਬਿਮਾਰੀਆਂ ਉਨ੍ਹਾਂ ਨੂੰ ਘੇਰ ਰਹੀਆਂ ਹਨ। 

ਇਹ ਵੀ ਪੜ੍ਹੋ: ਕੁੰਵਰ ਵਿਜੇ ਪ੍ਰਤਾਪ ਦਾ ਭਰੋਸਾ ਕਮੇਟੀ ਤੋਂ ਅਸਤੀਫ਼ਾ ਦੇਣ ਦਾ ਆਪਣਾ ਫੈਸਲਾ : ਕੁਲਤਾਰ ਸਿੰਘ ਸੰਧਵਾਂ

Related Post