Rachel Gupta : ਸਾਲ 2024 'ਚ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਜਿੱਤਣ ਵਾਲੀ ਰੇਚਲ ਗੁਪਤਾ ਵਾਪਸ ਕਰੇਗੀ ਆਪਣਾ ਕਰਾਊਨ ,ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ
Rachel Gupta : ਸਾਲ 2024 ਵਿੱਚ ਬਣੀ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਜਿੱਤਣ ਵਾਲੀ ਰੇਚਲ ਗੁਪਤਾ ਆਪਣਾ ਕਰਾਊਨ ਵਾਪਸ ਕਰੇਗੀ। ਆਪਣੇ ਇੰਸਟਾਗਰਾਮ ਹੈਂਡਲ ਤੋਂ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ। ਰੇਚਲ ਗੁਪਤਾ ਨੇ ਕਿਹਾ ਮੇਰੇ ਨਾਲ ਕੀਤੇ ਗਏ ਵਾਅਦੇ ਪੂਰੇ ਨਹੀਂ ਕੀਤੇ ਗਏ ਅਤੇ ਮੇਰੇ ਨਾਲ ਗਲਤ ਵਿਹਾਰ ਕੀਤਾ ਗਿਆ, ਜਿਸ ਤੋਂ ਦੁਖੀ ਹੋ ਕੇ ਫੈਸਲਾ ਕਰ ਰਹੀ ਹੈ।
ਦੂਜੇ ਪਾਸੇ ਮਿਸ ਗ੍ਰੈਂਡ ਇੰਟਰਨੈਸ਼ਨਲ ਵੱਲੋਂ ਵੀ ਆਪਣੇ ਇੰਸਟਾਗਰਾਮ ਹੈਂਡਲ 'ਤੇ ਇਹ ਜਾਣਕਾਰੀ ਦਿੱਤੀ ਗਈ। ਇਸ ਗਰੈਂਡ ਇੰਟਰਨੈਸ਼ਨਲ ਔਰਗਨਾਈਜੇਸ਼ਨ ਵੱਲੋਂ ਰਚੇਲ ਗੁਪਤਾ ਨੂੰ ਦਿੱਤਾ ਗਿਆ ਸਨਮਾਨ ਮਿਸ ਗ੍ਰੈਂਡ ਇੰਟਰਨੈਸ਼ਨਲ ਨੂੰ ਟਰਮੀਨੇਟ ਕੀਤਾ ਜਾਂਦਾ ਹੈ।ਔਰਗਨਾਈਜੇਸ਼ਨ ਦਾ ਕਹਿਣਾ ਹੈ ਕੀ ਰਚੇਲ ਗੁਪਤਾ ਵੱਲੋਂ ਆਪਣੀਆਂ ਜਿੰਮੇਵਾਰੀਆਂ ਅਤੇ ਪ੍ਰੋਜੈਕਟ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਨਿਭਾਇਆ ਗਿਆ। ਆਰਗਨਾਈਜੇਸ਼ਨ ਵੱਲੋਂ 30 ਦਿਨਾਂ ਦੇ ਅੰਦਰ -ਅੰਦਰ ਖਿਤਾਬ ਵਾਪਸ ਕਰਨ ਲਈ ਕਿਹਾ ਗਿਆ।
ਦੂਜੇ ਪਾਸੇ ਰਾਚੇਲ ਗੁਪਤਾ ਦੇ ਕਰੀਬੀ ਤੇਜਸਵੀ ਮਹਿਨਾਸ ਦਾ ਕਹਿਣਾ ਹੈ ਕਿ ਰੇਚਲ ਦੇ ਨਾਲ ਧੋਖਾ ਹੋਇਆ ਹੈ, ਜੋ ਉਹਨੂੰ ਪੈਸੇ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਹੋਰ ਜੋ ਵਾਅਦੇ ਸੀ, ਔਰਗਨਾਈਜੇਸ਼ਨ ਵਲੋਂ ਪੂਰੇ ਨਹੀਂ ਕੀਤੇ ਗਏ। ਜਿਸ ਦੇ ਸੰਬੰਧ ਵਿੱਚ ਜਲਦੀ ਹੀ ਰਚੇਲ ਵੱਲੋਂ ਪ੍ਰੈਸ ਵਾਰਤਾ ਵੀ ਕੀਤੀ ਜਾਏਗੀ ਅਤੇ ਸਾਰੇ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵੀ ਸਾਂਝੀ ਕੀਤੀ ਜਾਏਗੀ।।
- PTC NEWS