ਮਾਹੌਲ ਤਣਾਅਪੂਰਨ ਹੋਣ ਤੋਂ ਬਾਅਦ ਇੰਨ੍ਹੇ ਦਿਨਾਂ ਲਈ ਬੰਦ ਰਹੇਗੀ ਪੰਜਾਬੀ ਯੂਨੀਵਰਸਿਟੀ 

By  Joshi October 10th 2018 01:05 PM -- Updated: October 10th 2018 01:09 PM

ਮਾਹੌਲ ਤਣਾਅਪੂਰਨ ਹੋਣ ਤੋਂ ਬਾਅਦ ਇੰਨ੍ਹੇ ਦਿਨਾਂ ਲਈ ਬੰਦ ਰਹੇਗੀ ਯੂਨੀਵਰਸਿਟੀ

ਪਟਿਆਲਾ: ਕੱਲ੍ਹ ਪੰਜਾਬੀ ਯੂਨੀਵਰਸਿਟੀ 'ਚ ਦੇਰ ਸ਼ਾਮ ਦੋ ਵਿਦਿਆਰਥੀਆਂ 'ਚ ਝੜਪ ਹੋਣ ਤੋਂ ਬਾਅਦ ਮਾਹੌਲ ਤਣਾਅਪੂਰਨ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ।

punjabi university closed for two daysਹਿੰਸਾ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਨੂੰ ਦੋ ਦਿਨਾਂ ਲਈ ਬੰਦ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ।

ਹੋਰ ਪੜ੍ਹੋ: ਨਾਥਨਗਰ ਵਿਚ ਦੋ ਫਿਰਕਿਆਂ ‘ਚ ਹਿੰਸਕ ਝੜਪਾਂ,ਪੁਲਿਸ ਸਮੇਤ 18 ਲੋਕ ਜ਼ਖਮੀ

ਦੱਸ ਦੇਈਏ ਕਿ ਕੱਲ੍ਹ ਦੇਰ ਸ਼ਾਮ ਨੂੰ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਫਤਰ ਦੇ ਬਾਹਰ ਡੀ ਐੱਸ ਓ ਜਥੇਬੰਦੀ ਦੀਆਂ ਹੜਤਾਲੀ ਵਿਦਿਆਰਥਣਾਂ ਅਤੇ ਵਿਦਿਆਰਥੀਆਂਂ 'ਤੇ ਅਣਪਛਾਤੇ ਵਿਦਿਆਰਥੀਆਂ ਵਲੋਂ ਹਮਲਾ ਕੀਤਾ ਗਿਆ ਸੀ। ਹੜਤਾਲੀ ਵਿਦਿਆਰਥੀ ਲੜਕੀਆਂ ਦੇ ਹੋਸਟਲ ਨੂੰ 24 ਘੰਟੇ ਖੁੱਲਾ ਰੱਖਣ ਨੂੰ ਲੈ ਕੇ ਧਰਨੇ 'ਤੇ ਬੈਠੇ ਸਨ ਜਦੋਂ ਕੁਝ ਵਿਦਿਆਰਥੀਆਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ।

punjabi university closed for two daysਹੋਰ ਪੜ੍ਹੋ:  ਪੰਜਾਬੀ ਯੂਨੀਵਰਸਿਟੀ ‘ਚ ਵਿਦਿਆਰਥੀ ਗੁੱਟਾਂ ‘ਚ ਹੋਈ ਖੂਨੀ ਝੜਪ, ਚੱਲੇ ਡਾਂਗਾਂ ਸੋਟੇ (ਤਸਵੀਰਾਂ)

ਦੋਵਾਂ ਗੁਟਾਂ ਦੇ ਟਕਰਾਅ ਵਿੱਚ ਕਿਰਪਾਨਾਂ, ਡਾਂਗਾਂ ਤੇ ਸੋਟਿਆਂ ਨਾਲ ਇੱਕ ਦੂਸਰੇ ਨਾਲ ਖੂਨੀ ਖੇਡ ਖੇਡੀ ਗਈ ਸੀ ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਵੱਲੋਂ ਪਟਿਆਲਾ ਯੂਨੀਵਰਸਿਟੀ ਦੋ ਦਿਨ ਬੰਦ ਰੱਖੇ ਜਾਣ ਦਾ ਨੋਟਿਸ ਜਾਰੀ ਕੀਤਾ ਗਿਆ ਹੈ।

—PTC News

 

Related Post