ਮਾਹੌਲ ਤਣਾਅਪੂਰਨ ਹੋਣ ਤੋਂ ਬਾਅਦ ਇੰਨ੍ਹੇ ਦਿਨਾਂ ਲਈ ਬੰਦ ਰਹੇਗੀ ਯੂਨੀਵਰਸਿਟੀ
ਪਟਿਆਲਾ: ਕੱਲ੍ਹ ਪੰਜਾਬੀ ਯੂਨੀਵਰਸਿਟੀ 'ਚ ਦੇਰ ਸ਼ਾਮ ਦੋ ਵਿਦਿਆਰਥੀਆਂ 'ਚ ਝੜਪ ਹੋਣ ਤੋਂ ਬਾਅਦ ਮਾਹੌਲ ਤਣਾਅਪੂਰਨ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ।
ਹਿੰਸਾ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਨੂੰ ਦੋ ਦਿਨਾਂ ਲਈ ਬੰਦ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ।
ਹੋਰ ਪੜ੍ਹੋ: ਨਾਥਨਗਰ ਵਿਚ ਦੋ ਫਿਰਕਿਆਂ ‘ਚ ਹਿੰਸਕ ਝੜਪਾਂ,ਪੁਲਿਸ ਸਮੇਤ 18 ਲੋਕ ਜ਼ਖਮੀ
ਦੱਸ ਦੇਈਏ ਕਿ ਕੱਲ੍ਹ ਦੇਰ ਸ਼ਾਮ ਨੂੰ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਫਤਰ ਦੇ ਬਾਹਰ ਡੀ ਐੱਸ ਓ ਜਥੇਬੰਦੀ ਦੀਆਂ ਹੜਤਾਲੀ ਵਿਦਿਆਰਥਣਾਂ ਅਤੇ ਵਿਦਿਆਰਥੀਆਂਂ 'ਤੇ ਅਣਪਛਾਤੇ ਵਿਦਿਆਰਥੀਆਂ ਵਲੋਂ ਹਮਲਾ ਕੀਤਾ ਗਿਆ ਸੀ। ਹੜਤਾਲੀ ਵਿਦਿਆਰਥੀ ਲੜਕੀਆਂ ਦੇ ਹੋਸਟਲ ਨੂੰ 24 ਘੰਟੇ ਖੁੱਲਾ ਰੱਖਣ ਨੂੰ ਲੈ ਕੇ ਧਰਨੇ 'ਤੇ ਬੈਠੇ ਸਨ ਜਦੋਂ ਕੁਝ ਵਿਦਿਆਰਥੀਆਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ।
ਹੋਰ ਪੜ੍ਹੋ: ਪੰਜਾਬੀ ਯੂਨੀਵਰਸਿਟੀ ‘ਚ ਵਿਦਿਆਰਥੀ ਗੁੱਟਾਂ ‘ਚ ਹੋਈ ਖੂਨੀ ਝੜਪ, ਚੱਲੇ ਡਾਂਗਾਂ ਸੋਟੇ (ਤਸਵੀਰਾਂ)
ਦੋਵਾਂ ਗੁਟਾਂ ਦੇ ਟਕਰਾਅ ਵਿੱਚ ਕਿਰਪਾਨਾਂ, ਡਾਂਗਾਂ ਤੇ ਸੋਟਿਆਂ ਨਾਲ ਇੱਕ ਦੂਸਰੇ ਨਾਲ ਖੂਨੀ ਖੇਡ ਖੇਡੀ ਗਈ ਸੀ ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਵੱਲੋਂ ਪਟਿਆਲਾ ਯੂਨੀਵਰਸਿਟੀ ਦੋ ਦਿਨ ਬੰਦ ਰੱਖੇ ਜਾਣ ਦਾ ਨੋਟਿਸ ਜਾਰੀ ਕੀਤਾ ਗਿਆ ਹੈ।
—PTC News