ਰਾਜਸਥਾਨ ਦੇ ਸ਼ਰਧਾਲੂਆਂ ਨੇ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਵਿਖੇ ਭੇਟ ਕੀਤੀ 101 ਕੁਇੰਟਲ ਕਣਕ

By  Shanker Badra May 18th 2019 01:09 PM -- Updated: May 18th 2019 01:36 PM

ਰਾਜਸਥਾਨ ਦੇ ਸ਼ਰਧਾਲੂਆਂ ਨੇ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਵਿਖੇ ਭੇਟ ਕੀਤੀ 101 ਕੁਇੰਟਲ ਕਣਕ:ਅੰਮ੍ਰਿਤਸਰ : ਰਾਜਸਥਾਨ ਤੋਂ ਗੁਰੂ-ਘਰ ਦੇ ਸ਼ਰਧਾਲੂਆਂ ਵੱਲੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਚ 101 ਕੁਇੰਟਲ ਕਣਕ ਭੇਟਾ ਕਰ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ।ਇਹ ਗੁਰੂ ਨਾਨਕ ਨਾਮ ਲੇਵਾ ਸ਼ਰਧਾਲੂ ਰਾਜਸਥਾਨ ਦੇ ਜਿਲ੍ਹਾ ਹਨੂੰਮਾਨਗੜ੍ਹ ਵਿਚ ਪੈਂਦੇ ਰਾਵਤਸਰ ਦੇ ਰਹਿਣ ਵਾਲੇ ਹਨ ਅਤੇ ਗੁਰੂ ਘਰ ਪ੍ਰਤੀ ਅਥਾਹ ਆਸਥਾ ਰੱਖਦੇ ਹਨ।ਕਣਕ ਭੇਟਾ ਕਰਨ ਲਈ ਪੁੱਜੇ ਸ਼ਿਵ ਭਗਵਾਨ ਜੋਸ਼ੀ ਨੇ ਦੱਸਿਆ ਕਿ ਉਹ ਗੁਰੂ-ਘਰ ਨਾਲ ਜੁੜੇ ਹੋਏ ਹਨ ਅਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਲਈ ਚੱਲਦੇ ਸਰਬ-ਸਾਂਝੇ ਲੰਗਰ ਤੋਂ ਬਹੁਤ ਪ੍ਰਭਾਵਿਤ ਹਨ।ਉਨ੍ਹਾਂ ਆਖਿਆ ਕਿ ਦੁਨੀਆ ਅੰਦਰ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਦੀ ਵੱਡੀ ਮਹੱਤਤਾ ਹੈ।ਇਥੇ ਬਿਨ੍ਹਾਂ ਭੇਦ ਭਾਵ ਦੇ ਲੱਖਾਂ ਸੰਗਤਾਂ ਹਰ ਰੋਜ਼ ਲੰਗਰ ਪ੍ਰਸ਼ਾਦਾ ਛਕ ਕੇ ਤ੍ਰਿਪਤ ਹੁੰਦੀਆਂ ਹਨ।

Rajasthan Pilgrims Sri Guru Ramdas Ji Langar Offered 101 quintal wheat ਰਾਜਿਸਥਾਨ ਦੇ ਸ਼ਰਧਾਲੂਆਂ ਨੇ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਵਿਖੇ ਭੇਟ ਕੀਤੀ 101 ਕੁਇੰਟਲ ਕਣਕ

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਵਿਚ ਨਤਮਸਤਾਕ ਹੋ ਕੇ ਪਰਿਵਾਰਕ ਸੁਖ ਸ਼ਾਂਤੀ ਦੇ ਨਾਲ-ਨਾਲ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ।ਉਨ੍ਹਾਂ ਕਿਹਾ ਕਿ ਇਸ ਪਾਵਨ ਦਰ ਦੀਆਂ ਰਹਿਮਤਾਂ ਸਾਰੀ ਮਨੁੱਖਤਾ ਲਈ ਇਕਸਾਰ ਹਨ ਅਤੇ ਉਹ ਇਥੇ ਸੇਵਾ ਕਰਕੇ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ।ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਇੰਜ: ਸੁਖਮਿੰਦਰ ਸਿੰਘ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਧਰਮ ਦੇ ਸ਼ਰਧਾਲੂ ਆਪਣੀ ਸ਼ਰਧਾ ਲੈ ਕੇ ਪੁੱਜਦੇ ਹਨ ਤੇ ਗੁਰੂ ਸਾਹਿਬ ਦੇ ਅਸ਼ੀਰਵਾਦ ਲਈ ਭੇਟਾਵਾਂ ਵੀ ਅਰਪਿਤ ਕਰਦੇ ਹਨ।

Rajasthan Pilgrims Sri Guru Ramdas Ji Langar Offered 101 quintal wheat ਰਾਜਿਸਥਾਨ ਦੇ ਸ਼ਰਧਾਲੂਆਂ ਨੇ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਵਿਖੇ ਭੇਟ ਕੀਤੀ 101 ਕੁਇੰਟਲ ਕਣਕ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਨਿਕੋਬਾਰ ਦੀਪ ਸਮੂਹ ਅਤੇ ਉਤਰਾਖੰਡ ਵਿਚ ਦੇਰ ਰਾਤ ਲੱਗੇ ਭੂਚਾਲ ਦੇ ਝਟਕੇ

ਉਨ੍ਹਾਂ ਰਾਜਸਥਾਨ ਦੇ ਜੋਸ਼ੀ ਪਰਿਵਾਰ ਵੱਲੋਂ ਗੁਰੂ ਸਾਹਿਬ ਜੀ ਦੇ ਲੰਗਰਾਂ ਲਈ ਕਣਕ ਭੇਟਾ ਕਰਨ ’ਤੇ ਉਨ੍ਹਾਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਵੀ ਕੀਤਾ।ਇਸ ਮੌਕੇ ਰਾਜਸਥਾਨ ਤੋਂ ਪੁੱਜੇ ਸ਼ਰਧਾਲੂ ਸ੍ਰੀ ਤਾਰਾ ਚੰਦ ਜੋਸ਼ੀ, ਪੰਕਜ ਜੋਸ਼ੀ, ਦਾਊਦ ਦਿਆਲ ਜੋਸ਼ੀ, ਗੌਤਮ ਜੋਸ਼ੀ, ਬਹਾਦਰ ਜੀ, ਮੱਖਣ ਸਿੰਘ,ਵਿਸ਼ਨੂੰ ਜੀ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਿਵਾਸਾਂ ਗੁਰਿੰਦਰ ਸਿੰਘ ਮਥਰੇਵਾਲ ਅਤੇ ਹੋਰ ਮੌਜੂਦ ਸਨ।

-PTCNews

Related Post