ਡਰਾਮਾ ਕੁਈਨ ਰਾਖੀ ਸਾਵੰਤ ਨੇ ਕਰਵਾਇਆ ਵਿਆਹ , ਹੁਣ ਕਰਨਾ ਚਾਹੁੰਦੀ ਹੈ ਇਹ ਕੰਮ

By  Shanker Badra August 6th 2019 06:13 PM

ਡਰਾਮਾ ਕੁਈਨ ਰਾਖੀ ਸਾਵੰਤ ਨੇ ਕਰਵਾਇਆ ਵਿਆਹ , ਹੁਣ ਕਰਨਾ ਚਾਹੁੰਦੀ ਹੈ ਇਹ ਕੰਮ:ਮੁੰਬਈ : ਡਰਾਮਾ ਕੁਈਨ ਤੇ ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਹਮੇਸ਼ਾਂ ਆਪਣੇ ਕਾਰਨਾਮਿਆਂ ਕਾਰਨ ਚਰਚਾ ਵਿੱਚ ਰਹਿੰਦੀ ਹੈ। ਰਾਖੀ ਸਾਵੰਤ ਇੱਕ ਵਿਵਾਦ ‘ਚੋਂ ਨਿਕਲਦੀ ਨਹੀਂ ਅਤੇ ਦੂਸਰੇ ‘ਚ ਆਪਣੇ-ਆਪ ਖਿੱਚੀ ਚਲੀ ਜਾਂਦੀ ਹੈ।ਉਥੇ ਹੀ ਰਾਖੀ ਸਾਵੰਤ ਹਮੇਸ਼ਾ ਚਰਚਾਵਾਂ ‘ਚ ਬਣੀ ਰਹਿਣ ਦੀ ਕਲਾ ‘ਚ ਮਾਹਿਰ ਹੈ। ਹੁਣ ਇੱਕ ਵਾਰ ਫ਼ਿਰ ਰਾਖੀ ਸਾਵੰਤ ਚਰਚਾ ਦੇ ਵਿੱਚ ਆ ਗਈ ਹੈ।

Rakhi Sawant confirms marrying NRI , shares her wedding and honeymoon pictures
ਡਰਾਮਾ ਕੁਈਨ ਰਾਖੀ ਸਾਵੰਤ ਨੇ ਕਰਵਾਇਆ ਵਿਆਹ , ਹੁਣ ਕਰਨਾ ਚਾਹੁੰਦੀ ਹੈ ਇਹ ਕੰਮ

ਇਸ ਦਾ ਕਾਰਨ ਉਸ ਦਾ ਅਚਾਨਕ ਵਿਆਹ ਕਰ ਲੈਣਾ ਹੈ। ਹਾਲ ਹੀ 'ਚ ਐੱਨਆਰਆਈ ਬਿਜ਼ਨੈੱਸਮੈਨ ਰਿਤੇਸ਼ ਨਾਲ ਵਿਆਹ ਕਰਨ ਦੀ ਗੱਲ ਕਬੂਲ ਕੀਤੀ ਹੈ। ਹਾਲਾਂਕਿ ਉਸ ਨੇ ਪਹਿਲਾਂ ਇਸ ਗੱਲ ਤੋਂ ਨਕਾਰ ਦਿੱਤਾ ਸੀ ਪਰ ਬਾਅਦ 'ਚ ਉਸ ਨੇ ਇਸ ਗੱਲ ਉੱਤੇ ਮੋਹਰ ਲਗਾ ਦਿੱਤੀ ਕਿ ਹੁਣ ਉਹ ਸ਼ਾਦੀਸ਼ੁਦਾ ਹੈ।

Rakhi Sawant confirms marrying NRI , shares her wedding and honeymoon pictures
ਡਰਾਮਾ ਕੁਈਨ ਰਾਖੀ ਸਾਵੰਤ ਨੇ ਕਰਵਾਇਆ ਵਿਆਹ , ਹੁਣ ਕਰਨਾ ਚਾਹੁੰਦੀ ਹੈ ਇਹ ਕੰਮ

ਉਸ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਨੂੰ ਦੇਖ ਹਰ ਕੋਈ ਹੈਰਾਨ ਰਹਿ ਗਿਆ ਹੈ। ਉਸ ਨੇ ਕਿਹਾ ਕਿ 28 ਜੁਲਾਈ ਨੂੰ ਜੇਡਬਲਿਯੂ ਮੈਰੀਅਟ 'ਚ ਇਕ ਕਮਰੇ 'ਚ ਵਿਆਹ ਕਰ ਲਿਆ ਹੈ ਪਰ ਉਹ ਇਸ ਗੱਲ ਤੋਂ ਡਰ ਗਈ ਸੀ ਕਿ ਉਸ ਨੂੰ ਫਿਲਮਾਂ 'ਚ ਕੰਮ ਨਹੀਂ ਮਿਲੇਗਾ। ਇਸ ਲਈ ਉਸ ਨੇ ਝੂਠ ਕਿਹਾ ਸੀ।

Rakhi Sawant confirms marrying NRI , shares her wedding and honeymoon pictures
ਡਰਾਮਾ ਕੁਈਨ ਰਾਖੀ ਸਾਵੰਤ ਨੇ ਕਰਵਾਇਆ ਵਿਆਹ , ਹੁਣ ਕਰਨਾ ਚਾਹੁੰਦੀ ਹੈ ਇਹ ਕੰਮ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੁੱਖ ਮੰਤਰੀ ਦੀ ਅਜਿਹੀ ਕਰਤੂਤ ਆਈ ਸਾਹਮਣੇ , ਹੱਥ ਜੋੜ ਕੇ ਮੰਗਣੀ ਪਈ ਮੁਆਫੀ

ਹੁਣ ਰਾਖੀ ਸਾਵੰਤ ਨੇ ਆਪਣੇ ਪਤੀ ਬਾਰੇ ਦੱਸਦੇ ਹੋਏ ਇਕ ਬਿਆਨ ਜਾਰੀ ਕੀਤਾ ਹੈ। ਉਸ ਅਨੁਸਾਰ ਉਸ ਦਾ 36 ਸਾਲਾ ਪਤੀ ਐਨਆਰਆਈ ਬਿਜਨੈੱਸਮੈਨ ਹੈ ,ਜੋ ਯੂਰਪ ਦਾ ਰਹਿਣ ਵਾਲਾ ਹੈ।ਰਾਖੀ ਨੇ ਹੱਸਦੇ ਹੋਏ ਕਿਹਾ. “ਮੈਂ ਸਾਲ 2020 ਤੱਕ ਜਾਨੀ-ਮਾਨੀ ਕੋਰੀਓਗ੍ਰਾਫਰ ਤੇ ਫ਼ਿਲਮੇਕਰ ਫਰਾਹ ਖ਼ਾਨ ਦੀ ਤਰ੍ਹਾਂ ਇੱਕੋ ਸਮੇਂ ਤਿੰਨ ਬੱਚਿਆਂ ਨੂੰ ਜਨਮ ਦੇਣਾ ਚਾਹੁੰਦੀ ਹਾਂ।

-PTCNews

Related Post