ਇਸ ਮੁਟਿਆਰ ਨੇ ਨਿਊਜ਼ੀਲੈਂਡ 'ਚ ਕਰਾਈ ਬੱਲੇ -ਬੱਲੇ , ਏਅਰ ਫੋਰਸ 'ਚ ਭਰਤੀ ਹੋਈ ਪਹਿਲੀ ਪੰਜਾਬਣ

By  Shanker Badra January 19th 2019 01:18 PM

ਇਸ ਮੁਟਿਆਰ ਨੇ ਨਿਊਜ਼ੀਲੈਂਡ 'ਚ ਕਰਾਈ ਬੱਲੇ -ਬੱਲੇ , ਏਅਰ ਫੋਰਸ 'ਚ ਭਰਤੀ ਹੋਈ ਪਹਿਲੀ ਪੰਜਾਬਣ:ਨਿਊਜ਼ੀਲੈਂਡ : ਨਿਊਜ਼ੀਲੈਂਡ ਵਿੱਚ ਵਸਦੇ ਭਾਰਤੀ ਖਾਸ ਕਰਕੇ ਪੰਜਾਬੀ ਭਾਈਚਾਰੇ ਲਈ ਖੁਸ਼ੀ ਦੀ ਖਬਰ ਹੈ ਕਿ 'ਦਾ ਰਾਇਲ ਨਿਊਜ਼ੀਲੈਂਡ ਏਅਰ ਫੋਰਸ 'ਚ ਪਹਿਲੀ ਪੰਜਾਬਣ ਕੁੜੀ ਭਰਤੀ ਹੋ ਗਈ ਹੈ।ਜਾਣਕਾਰੀ ਅਨੁਸਾਰ ਨਿਊਜ਼ੀਲੈਂਡ ਦੀ ਏਅਰ ਫੋਰਸ 'ਚ ਪਹਿਲੀ ਵਾਰ 22 ਸਾਲਾ ਪੰਜਾਬੀ ਕੁੜੀ ਰਵਿੰਦਰਜੀਤ ਕੌਰ ਫਗੂੜਾ ਭਰਤੀ ਹੋ ਗਈ ਹੈ।

Ravinderjit Kaur Phagwara New Zealand Air Force First Punjaban Girl
ਇਸ ਮੁਟਿਆਰ ਨੇ ਨਿਊਜ਼ੀਲੈਂਡ 'ਚ ਕਰਾਈ ਬੱਲੇ -ਬੱਲੇ , ਏਅਰ ਫੋਰਸ 'ਚ ਭਰਤੀ ਹੋਈ ਪਹਿਲੀ ਪੰਜਾਬਣ

ਰਵਿੰਦਰਜੀਤ ਕੌਰ ਫਗੂੜਾ ਗੁਰਪਾਲ ਸਿੰਘ ਅਤੇ ਰਾਣਾ ਮਨਵੀਰ ਕੌਰ ਦੀ ਧੀ ਹੈ ਅਤੇ ਹੁਸ਼ਿਆਰਪੁਰ ਦੇ ਪਿੰਡ ਰਾਮ ਨਗਰ ਢੈਹਾ ਦੀ ਜੰਮਪਲ ਹੈ।ਇਥੇ ਦੀ ਜੰਮਪਲ ਅਤੇ ਸਕੂਲੀ ਪੜ੍ਹਾਈ ਹੋਣ ਦੇ ਬਾਵਜੂਦ ਇਸਦੇ ਮਾਪਿਆਂ ਨੇ ਆਪਣੀ ਧੀਅ ਨੂੰ ਐਨੀ ਕੁ ਪੰਜਾਬੀ ਦੀ ਮੁਹਾਰਿਤ ਹਾਸਿਲ ਕਰਵਾ ਦਿੱਤੀ ਕਿ ਉਹ ਬੋਲਣ ਦੇ ਨਾਲ-ਨਾਲ ਪੜ੍ਹਨ ਲਿਖਣ ਵਿਚ ਵੀ ਮੁਹਾਰਿਤ ਰੱਖਦੀ ਹੈ।ਇਸ ਲੜਕੀ ਨੇ ਸੇਕਰਡ ਹਾਰਟ ਸਕੂਲ ਲੋਅਰਹੱਟ ਤੋਂ ਸਕੂਲਿੰਗ ਅਤੇ ਵਿਕਟੋਰੀਆ ਯੂਨੀਵਰਸਿਟੀ ਵਲਿੰਗਟਨ ਤੋਂ ਬੀ, ਕਾਮ ਦੇ ਵਿਚ ਗ੍ਰੈਜੂਏਸ਼ਨ ਕੀਤੀ।ਇਸਦੇ ਨਾਲ-ਨਾਲ ਇਹ ਕੁੜੀ ਵਲੰਟੀਅਰ ਤੌਰ 'ਤੇ 'ਏਅਰ ਫੋਰਸ ਕੈਡੇਟ ਨਿਊਜ਼ੀਲੈਂਡ' ਦੇ ਵਿਚ ਆਪਣੀਆਂ ਸੇਵਾਵਾਂ ਦੇਣੀਆਂ ਜਾਰੀ ਰੱਖੀਆਂ ਹਨ।ਇਹ ਕੁੜੀ 13 ਤੋਂ 18 ਸਾਲ ਤੱਕ ਇਸੇ ਕੈਡੇਟ ਦੇ ਰਾਹੀਂ 'ਏਅਰ ਫੋਰਸ ਵਿਚ ਭਰਤੀ ਹੋਣ ਵਾਲੇ ਆਪਣੇ ਸ਼ੌਕ ਨੂੰ ਸਿੰਜਦੀ ਰਹੀ ਹੈ ਪਰ ਹੁਣ ਆਪਣਾ ਇਹ ਸ਼ੌਕ ਪੂਰਾ ਕਰ ਲਿਆ ਹੈ।

Ravinderjit Kaur Phagwara New Zealand Air Force First Punjaban Girl
ਇਸ ਮੁਟਿਆਰ ਨੇ ਨਿਊਜ਼ੀਲੈਂਡ 'ਚ ਕਰਾਈ ਬੱਲੇ -ਬੱਲੇ , ਏਅਰ ਫੋਰਸ 'ਚ ਭਰਤੀ ਹੋਈ ਪਹਿਲੀ ਪੰਜਾਬਣ

ਦੱਸ ਦੇਈਏ ਕਿ ਰਵਿੰਦਰਜੀਤ ਕੌਰ ਫਗੂੜਾ ਨੇ ਅਪ੍ਰੈਲ 2018 ਵਿਚ ਔਕਲੈਂਡ ਬੇਸ ਆ ਕੇ ਭਰਤੀ ਹੋਣ ਲਈ ਦਾਖਲਾ ਲੈ ਲਿਆ ਸੀ ਅਤੇ 6 ਮਹੀਨੇ ਦੀ ਸਖਤ ਟ੍ਰੇਨਿੰਗ ਲਈ ਚੁਣੀ ਗਈ ਸੀ।ਇਸ ਨੇ ਦਸੰਬਰ ਮਹੀਨੇ ਵਿੱਚ ਗ੍ਰੈਜੂਏਸ਼ਨ ਪਾਸ ਕਰ ਲਈ ਅਤੇ ਲੋਹੜੀ ਵਾਲੇ ਦਿਨ ਇਸਨੇ ਬਕਾਇਆ ਆਪਣੀ ਨੌਕਰੀ ਸ਼ੁਰੂ ਕਰਕੇ ਨਿਊਜ਼ੀਲੈਂਡ ਦੇ ਇਤਿਹਾਸ ਵਿਚ ਪੰਜਾਬੀ ਕੁੜੀਆਂ ਦੀ ਆਮਦ ਵਾਲਾ ਪੰਨਾ ਸੁਨਹਿਰੀ ਅੱਖਾਂ ਦੇ ਵਿਚ ਲਿਖ ਦਿੱਤਾ ਹੈ।

Ravinderjit Kaur Phagwara New Zealand Air Force First Punjaban Girl
ਇਸ ਮੁਟਿਆਰ ਨੇ ਨਿਊਜ਼ੀਲੈਂਡ 'ਚ ਕਰਾਈ ਬੱਲੇ -ਬੱਲੇ , ਏਅਰ ਫੋਰਸ 'ਚ ਭਰਤੀ ਹੋਈ ਪਹਿਲੀ ਪੰਜਾਬਣ

ਇੱਕ ਹਵਾਈ ਸੈਨਾ ਦੇ ਫੌਜੀ ਵਾਂਗ ਇਸ ਕੁੜੀ ਦੀ ਟ੍ਰੇਨਿੰਗ ਹੋਈ ਹੈ, ਵਿਭਾਗ ਨੇ ਇਸ ਵੇਲੇ ਰਵਿੰਦਰਜੀਤ ਕੌਰ ਨੂੰ 'ਸਪਲਾਈ ਅਫਸਰ' ਦੀ ਜ਼ਿੰਮੇਵਾਰੀ ਦਿੱਤੀ ਹੈ, ਜਿਸ ਦੀ ਡਿਊਟੀ ਦੇ ਵਿਚ ਲੇਖਾ-ਜੋਖਾ ਰੱਖਣਾ ਅਤੇ ਹੋਰ ਦਫਤਰੀ ਕੰਮ ਕਰਨੇ ਹੁੰਦੇ ਹਨ।ਰਵਿੰਦਰਜੀਤ ਕੌਰ ਨੇ ਇਥੇ ਵਸਦੀਆਂ ਪੰਜਾਬੀ ਕੁੜੀਆਂ ਨੂੰ ਵੀ ਸਲਾਹ ਦਿੱਤੀ ਹੈ ਕਿ ਪੜ੍ਹਾਈ ਤੋਂ ਬਾਅਦ ਡਿਫੈਂਸ ਦੇ ਵਿਚ ਵੀ ਭਵਿੱਖ ਕਾਫੀ ਉਜਵਲ ਹੈ, ਜਿਸ ਲਈ ਕੁੜੀਆਂ ਅੱਗੇ ਆਉਣ।

-PTCNews

Related Post