Realme U1 ਸਮਾਰਟਫੋਨ ਇੱਕ ਵਾਰ ਫਿਰ ਹੋਇਆ ਸਸਤਾ, ਜਾਣੋ ਕੀਮਤ

By  Jashan A April 2nd 2019 09:53 PM -- Updated: April 4th 2019 03:25 PM

Realme U1 ਸਮਾਰਟਫੋਨ ਇੱਕ ਵਾਰ ਫਿਰ ਹੋਇਆ ਸਸਤਾ, ਜਾਣੋ ਕੀਮਤ,ਸਮਾਰਟਫੋਨ ਖਰੀਦਣ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਰਹੀ ਹੈ। ਦਰਅਸਲ Realme ਕੰਪਨੀ ਨੇ ਆਪਣੇ Realme U1 ਦੀ ਕੀਮਤ ਘਟਾ ਦਿੱਤੀ ਹੈ। ਕੰਪਨੀ ਨੇ ਇਸ ਸਮਾਰਟਫੋਨ ਦੀ ਕੀਮਤ ’ਚ ਕਟੌਤੀ ਦਾ ਐਲਾਨ ਆਪਣੇ ਅਧਿਕਾਰਤ ਟਵਿਟਰ ਅਕਾਊਂਟ ਰਾਹੀਂ ਕੀਤਾ ਹੈ।

ਸੈਲਫੀ ਦੇ ਦੀਵਾਨਿਆਂ ਲਈ ਬਣਿਆ Realme U1 ਹੁਣ 9,999 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਅਮੇਜ਼ਨ ਇੰਡੀਆ ’ਤੇ ਉਪਲੱਬਧ ਹੋਵੇਗਾ।ਦੱਸ ਦੇਈਏ ਕਿ Realme U1 ਨੂੰ ਸਭ ਤੋਂ ਪਹਿਲਾਂ 11,999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਸੀ।

ਹੋਰ ਪੜ੍ਹੋ: ਅਸਮਾਨੀ ਚੜੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ,ਜਾਣੋਂ ਅੱਜ ਦਾ ਰੇਟ

ਕੰਪਨੀ ਨੇ ਪਹਿਲਾਂ ਇਸ ਸਮਾਰਟਫੋਨ ਦੀ ਕੀਮਤ ’ਚ 1,000 ਰੁਪਏ ਦੀ ਕਟੌਤੀ ਕੀਤੀ ਸੀ ਅਤੇ ਉਦੋਂ ਇਸ ਦੀ ਕੀਮਤ 10,999 ਰੁਪਏ ਹੋ ਗਈ ਸੀ। ਹੁਣ ਕੰਪਨੀ ਨੇ ਇਕ ਵਾਰ ਫਿਰ ਸਮਾਰਟਫੋਨ ਦੀ ਕੀਮਤ ’ਚ 1,000 ਰੁਪਏ ਦੀ ਕਟੌਤੀ ਕੀਤੀ ਹੈ।

ਇਸ ਫੋਨ ’ਚ 6.3 ਇੰਚ ਦੀ ਫੁੱਲ-ਐੱਚ.ਡੀ. ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 2340x1080 ਪਿਕਸਲ ਹੈ। ਫੋਨ ’ਚ ਵਾਟਰਡ੍ਰੋਪ ਸਟਾਈਲ ਨੌਚ ਹੈ ਜਿਸ ਵਿਚ ਫਰੰਟ ਕੈਮਰਾ ਅਤੇ ਸੈਂਸਰ ਹੈ।

-PTC News

Related Post