ਪੁਲਿਸ ਵਿਭਾਗ 'ਚ 4000 ਅਹੁਦਿਆਂ 'ਤੇ ਨਿਕਲੀ ਭਰਤੀ, 12ਵੀਂ ਪਾਸ ਕਰੋ ਅਪਲਾਈ

By  Baljit Singh May 26th 2021 04:43 PM

ਨਵੀਂ ਦਿੱਲੀ: ਪੁਲਿਸ ਵਿਚ ਨੌਕਰੀ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਦੇ ਲਈ ਸਰਕਾਰੀ ਨੌਕਰੀ ਦਾ ਸੁਨਹਿਰੀ ਮੌਕਾ ਹੈ। ਕਰਨਾਟਕ ਪੁਲਿਸ ਵਿਭਾਗ ਨੇ ਬੰਪਰ ਭਰਤੀ ਕੱਢੀ ਹੈ। ਇਸ ਭਰਤੀ ਤਹਿਤ ਕਾਂਸਟੇਬਲ (ਸਿਵਲ) ਦੇ 4000 ਅਹੁਦਿਆਂ ਨੂੰ ਭਰਿਆ ਜਾਣਾ ਹੈ। ਇਸ ਭਰਤੀ ਦੇ ਲਈ ਅਪਲਾਈ ਕਰਨ ਦੀ ਆਖਰੀ ਤਰੀਕ 25 ਜੂਨ 2021 ਤੈਅ ਕੀਤੀ ਗਈ ਹੈ।

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਮਰੀਜ਼ਾਂ ਦੀ ਸੇਵਾ ਕਰਦਿਆਂ 9 ਮਹੀਨਿਆਂ ਦੀ ਪ੍ਰੈਗਨੈਂਟ ਨਰਸ ਦੀ ਹੋਈ ਮੌਤ

ਮਹੱਤਵਪੂਰਨ ਤਰੀਕਾਂ

* ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਤਰੀਕ: 25 ਮਈ,2021

* ਅਪਲਾਈ ਕਰਨ ਦੀ ਆਖਰੀ ਤਰੀਕ: 25 ਜੂਨ, 2021

* ਫੀਸ ਜਮਾ ਕਰਨ ਦੀ ਆਖਰੀ ਤਰੀਕ: 28 ਜੂਨ,2021

ਅਹੁਦਿਆਂ ਦਾ ਬਿਓਰਾ

* ਪੁਲਿਸ ਕਾਂਸਟੇਬਲ, ਸਿਵਲ (Residual Region)-3533 ਅਹੁਦੇ

* ਪੁਲਿਸ ਕਾਂਸਟੇਬਲ, ਸਿਵਲ (Kalyana Karnataka Region)-467 ਅਹੁਦੇ

* ਕੁੱਲ ਅਹੁਦੇ-4000

ਪੜ੍ਹੋ ਹੋਰ ਖ਼ਬਰਾਂ : ਪੰਜਾਬ ‘ਚ ਵੈਕਸੀਨ ਦੀ ਘਾਟ ਬਣੀ ਕੋਰੋਨਾ ਖਿਲਾਫ ਲੜਾਈ ‘ਚ ਰੁਕਾਵਟ

ਯੋਗਤਾ

ਇਸ ਭਰਤੀ ਪ੍ਰਕਿਰਿਆ ਦੇ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਦਾ 12ਵੀਂ ਪਾਸ ਹੋਣਾ ਜ਼ਰੂਰੀ ਹੈ।

ਉਮਰ ਹੱਦ

* ਜਨਰਲ ਤੇ ਓਬੀਸੀ ਵਰਗ ਦੇ ਲਈ-19 ਤੋਂ 25 ਸਾਲ ਤੱਕ

* ਐੱਸ.ਸੀ., ਐੱਸ.ਟੀ. ਵਰਗ ਦੇ ਲਈ-19 ਤੋਂ 27 ਸਾਲ

* ਆਦਿਵਾਸੀ ਵਰਗ ਦੇ ਲਈ-19 ਤੋਂ 30 ਸਾਲ

ਫੀਸ

* ਜਰਨਲ ਤੇ ਓਬੀਸੀ ਵਰਗ ਦੇ ਉਮੀਦਵਾਰਾਂ ਲਈ-400

* ਐੱਸ.ਸੀ./ਐੱਸ.ਟੀ./ਸੀ.ਏ.ਟੀ. ਵਰਗ ਦੇ ਉਮੀਦਵਾਰਾਂ ਦੇ ਲਈ-200 ਰੁਪਏ

ਪੜ੍ਹੋ ਹੋਰ ਖ਼ਬਰਾਂ : ‘ਪੰਜਾਬੀ ਡੈਡੀ’ ਬਣੇ ਕ੍ਰਿਸ ਗੇਲ, ਸ਼ੇਅਰ ਕੀਤੀ ਤਸਵੀਰ

ਤਨਖਾਹ

ਕਰਨਾਟਰ ਪੁਲਸ ਕਾਂਸਟੇਬਲ ਦੇ ਅਹੁਦੇ ਉੱਤੇ ਚੁਣੇ ਜਾਣ ਵਾਲੇ ਉਮੀਦਵਾਰ ਤਨਖਾਰ ਦੇ ਰੂਪ ਵਿਚ 23500 ਰੁਪਏ ਪ੍ਰਤੀ ਮਹੀਨਾ ਤੋਂ ਲੈ ਕੇ 47650 ਰੁਪਏ ਪ੍ਰਤੀ ਮਹੀਨਾ ਤੱਕ ਹਾਸਲ ਕਰਨ ਦੇ ਹੱਕਦਾਰ ਹੋਣਗੇ।

ਚੋਣ ਪ੍ਰਕਿਰਿਆ

ਉਮੀਦਵਾਰਾਂ ਦੀ ਚੋਣ ਲਿਖਿਤ ਪ੍ਰੀਖਿਆ, ਫਿਜ਼ਿਕਲ ਸਟੈਂਡਰਡ ਟੈਸਟ, ਫਿਜ਼ਿਕਲ ਐਂਡਿਓਰਸਮੈਂਟ ਟੈਸਟ ਤੇ ਮੈਡੀਕਲ ਟੈਸਟ ਵਿਚ ਪ੍ਰਦਰਸ਼ਨ ਦੇ ਆਧਾਰ ਉੱਤੇ ਕੀਤਾ ਜਾਵੇਗਾ।

-PTC News

Related Post