ਧੀ ਨੂੰ ਕੈਨੇਡਾ ਦੀ ਫਲਾਈਟ ਚੜ੍ਹਾ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਦੋ ਭਰਾਵਾਂ ਤੇ ਧੀ ਦੀ ਮੌਤ

By  Jashan A May 28th 2019 09:04 PM

ਧੀ ਨੂੰ ਕੈਨੇਡਾ ਦੀ ਫਲਾਈਟ ਚੜ੍ਹਾ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਦੋ ਭਰਾਵਾਂ ਤੇ ਧੀ ਦੀ ਮੌਤ,ਨਵੀਂ ਦਿੱਲੀ: ਅੱਜ ਸਵੇਰੇ ਨੈਸ਼ਨਲ ਹਾਈਵੇ-9 ‘ਤੇ ਸੈਨੀਪੁਰਾ ਪਿੰਡ ਨੇੜੇ ਇੱਕ ਭਿਆਨਕ ਸੜਕ ਹਾਦਸੇ 'ਚ ਦੋ ਭਰਾਵਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਝਾੜਸੇਂ 'ਚ ਇੱਕ ਔਰਤ ਤੇ 10 ਸਾਲਾ ਬੱਚਾ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਰਾਣੀਆ ਕੋਲ ਜੀਵਨ ਨਗਰ ਵਾਸੀ ਗੁਰਮੁੱਖ ਸਿੰਘ ਪਰਿਵਾਰ ਨਾਲ ਆਪਣੀ ਧੀ ਜਨੰਤ ਕੌਰ ਨੂੰ ਦਿੱਲੀ ਏਅਰਪੋਰਟ ਤੱਕ ਛੱਡਣ ਗਿਆ ਸੀ ਤੇ ਵਾਪਸ ਪਰਤਦੇ ਸਮੇਂ ਇਹ ਹਾਦਸਾ ਵਾਪਰ ਗਿਆ। ਹੋਰ ਪੜ੍ਹੋ:ਅੰਮ੍ਰਿਤਸਰ ਰੇਲ ਹਾਦਸੇ ‘ਚ ਮਾਰੇ ਗਏ 36 ਲੋਕਾਂ ਦਾ ਸਮੂਹਿਕ ਤੌਰ ‘ਤੇ ਹੋਇਆ ਅੰਤਿਮ ਸਸਕਾਰ ਇਸ ਹਾਦਸੇ ‘ਚ ਗੁਰਮੁੱਖ ਤੇ ਜਸਕਰਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਗੁਰਮੁੱਖ ਦੀ 10 ਸਾਲਾ ਧੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਫਿਲਹਾਲ ਪੁਲਿਸ ਨੇ ਮ੍ਰਿਤਕਾਂ ਨੂੰ ਸਿਵਲ ਹਸਪਤਾਲ ‘ਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। -PTC News

Related Post