Mon, May 20, 2024
Whatsapp

ਅੰਮ੍ਰਿਤਸਰ ਰੇਲ ਹਾਦਸੇ 'ਚ ਮਾਰੇ ਗਏ 36 ਲੋਕਾਂ ਦਾ ਸਮੂਹਿਕ ਤੌਰ 'ਤੇ ਹੋਇਆ ਅੰਤਿਮ ਸਸਕਾਰ

Written by  Shanker Badra -- October 20th 2018 09:32 PM
ਅੰਮ੍ਰਿਤਸਰ ਰੇਲ ਹਾਦਸੇ 'ਚ ਮਾਰੇ ਗਏ 36 ਲੋਕਾਂ ਦਾ ਸਮੂਹਿਕ ਤੌਰ 'ਤੇ ਹੋਇਆ ਅੰਤਿਮ ਸਸਕਾਰ

ਅੰਮ੍ਰਿਤਸਰ ਰੇਲ ਹਾਦਸੇ 'ਚ ਮਾਰੇ ਗਏ 36 ਲੋਕਾਂ ਦਾ ਸਮੂਹਿਕ ਤੌਰ 'ਤੇ ਹੋਇਆ ਅੰਤਿਮ ਸਸਕਾਰ

ਅੰਮ੍ਰਿਤਸਰ ਰੇਲ ਹਾਦਸੇ 'ਚ ਮਾਰੇ ਗਏ 36 ਲੋਕਾਂ ਦਾ ਸਮੂਹਿਕ ਤੌਰ 'ਤੇ ਹੋਇਆ ਅੰਤਿਮ ਸਸਕਾਰ:ਅੰਮ੍ਰਿਤਸਰ 'ਚ ਦੁਸਹਿਰੇ ਵਾਲੇ ਦਿਨ ਜੌੜਾ ਫਾਟਕ ਨੇੜੇ ਵਾਪਰੇ ਦਰਦਨਾਕ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ 'ਚੋਂ 36 ਮ੍ਰਿਤਕ ਦੇਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।ਜਿਨ੍ਹਾਂ 'ਚੋਂ 29 ਮ੍ਰਿਤਕਾਂ ਦਾ ਸਸਕਾਰ ਦੁਰਗਿਆਨਾ ਮੰਦਰ , 5 ਮ੍ਰਿਤਕਾਂ ਦਾ ਮੁਕਮਪੂਰਾ ਅਤੇ 2ਮ੍ਰਿਤਕਾਂ ਦਾ ਅੰਤਿਮ ਸਸਕਾਰ ਬਾਬਾ ਸ਼ਹੀਦਾਂ ਦੇ ਸ਼ਮਸ਼ਾਨ ਘਾਟ 'ਚ ਕੀਤਾ ਗਿਆ ਹੈ। ਇਸ ਹਾਦਸੇ 'ਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਵੀ ਲਪੇਟ ਵਿੱਚ ਆ ਗਏ ਸਨ, ਜਿਨ੍ਹਾਂ ਵਿੱਚੋਂ ਚਾਰ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਤੋਂ ਬਾਅਦ ਉੱਤਰ ਪ੍ਰਦੇਸ਼ ਭੇਜੀਆਂ ਗਈਆਂ ਹਨ। ਇਸ ਰੇਲ ਹਾਦਸੇ 'ਚ ਜਿੱਥੇ ਲੋਕਾਂ ਨੇ ਆਪਣੇ ਕਰੀਬੀ ਤੇ ਪਰਿਵਾਰ ਵਾਲੇ ਖੋਹ ਦਿੱਤੇ ਹਨ ਅਤੇ ਕਈਆਂ ਨੂੰ ਤਾਂ ਅਜੇ ਤੱਕ ਆਪਣਿਆਂ ਦੀ ਪਛਾਣ ਵੀ ਨਹੀਂ ਹੋ ਸਕੀ ਹੈ।ਜਿਸ ਕਰਕੇ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦਾ ਸਮੂਹਿਕ ਸਸਕਾਰ ਕਰ ਦਿੱਤਾ ਗਿਆ ਹੈ। -PTCNews


Top News view more...

Latest News view more...

LIVE CHANNELS
LIVE CHANNELS