ਰੂਹ ਕੰਬਾਊ ਹਾਦਸੇ ਦੌਰਾਨ ਉੱਡੇ ਕਾਰ ਦੇ ਪਰਖੱਚੇ, ਪਿਉ-ਪੁੱਤ ਦੀ ਮੌਤ

By  Jashan A February 5th 2020 07:31 PM -- Updated: February 6th 2020 06:13 PM

ਕੋਟਕਪੂਰਾ: ਆਏ ਦਿਨ ਪੰਜਾਬ 'ਚ ਵਾਪਰ ਰਹੇ ਭਿਆਨਕ ਸੜਕ ਹਾਦਸੇ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ। ਇਹਨਾਂ ਹਾਦਸਿਆਂ 'ਚ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਕੋਟਕਪੂਰਾ ਦੇ ਬਾਹਰਵਾਰ ਲੰਘਦੇ ਨੈਸ਼ਨਲ ਹਾਈਵੇ-15 'ਤੇ ਵਾਪਰਿਆ ਹੈ, ਜਿਥੇ ਇੱਕ ਕਾਰ ਟੈਕਰ ਨਾਲ ਟਕਰਾ ਗਈ।

Road Accidentਇਹ ਹਾਦਸਾ ਇਨਾਂ ਭਿਆਨਕ ਸੀ ਕਿ ਟੈਂਕਰ ਦੇ ਪਿਛਲੇ ਪਾਸੇ ਟਕਰਾਉਣ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਦੋਵੇਂ ਪਿਉ-ਪੁੱਤਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਰੋਡ ਦੇ ਵਸਨੀਕ ਸੁਰਿੰਦਰ ਪਾਲ ਸਿੰਘ ਅਤੇ ਜੋਗਿੰਦਰ ਸਿੰਘ ਇੰਡੀਗੋ ਕਾਰ 'ਤੇ ਸਵਾਰ ਹੋ ਕੇ ਅੰਮ੍ਰਿਤਸਰ ਤੋਂ ਬਠਿੰਡਾ ਆ ਰਹੇ ਸਨ।

ਹੋਰ ਪੜ੍ਹੋ: ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੰਝ ਜਿੱਤਿਆ ਲੋਕਾਂ ਦਾ ਦਿਲ (ਵੀਡੀਓ)

ਇਸ ਦੌਰਾਨ ਜਦ ਉਹ ਸਥਾਨਕ ਸ਼ਹਿਰ ਦੇ ਬਾਹਰਵਾਰ ਨੈਸ਼ਨਲ ਹਾਈਵੇ ਬਾਈਪਾਸ 'ਤੇ ਸ਼ੇਰੇ ਪੰਜਾਬ ਢਾਬੇ ਦੇ ਨਜ਼ਦੀਕ ਪੁੱਜੇ ਤਾਂ ਉਨ੍ਹਾਂ ਦੀ ਕਾਰ ਸੜਕ ਦੇ ਨਾਲ ਲੱਗੇ ਬੂਟਿਆਂ ਨੂੰ ਪਾਣੀ ਦੇ ਰਹੇ ਇਕ ਟੈਂਕਰ ਦੇ ਪਿਛਲੇ ਪਾਸੇ ਟਕਰਾਅ ਗਈ।

ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News

Related Post