ਭਾਰਤੀ ਟੀਮ ਨੂੰ ਲੱਗਾ ਝਟਕਾ, ਰੋਹਿਤ ਸ਼ਰਮਾ ਵਨਡੇ ਤੇ ਟੈਸਟ ਸੀਰੀਜ਼ 'ਚੋਂ ਹੋਇਆ ਬਾਹਰ

By  Jashan A February 3rd 2020 04:13 PM -- Updated: February 3rd 2020 04:15 PM

ਆਕਲੈਂਡ: ਭਾਰਤੀ ਕ੍ਰਿਕਟ ਟੀਮ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਭਾਰਤੀ ਦਾ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਸੱਟ ਕਾਰਨ ਵਨਡੇ ਸੀਰੀਜ਼ ਅਤੇ ਟੈਸਟ ਸੀਰੀਜ਼ 'ਚੋਂ ਬਾਹਰ ਹੋ ਗਿਆ ਹੈ, ਇਹ ਕਹਿਣਾ ਹੈ ਮੀਡੀਆ ਰਿਪੋਰਟਾਂ ਦਾ, ਜੋ ਰੋਹਿਤ ਦੇ ਸੀਰੀਜ਼ ਤੋਂ ਬਾਹਰ ਹੋਣ ਦੀ ਪੁਸ਼ਟੀ ਕਰ ਰਹੇ ਹਨ।

ਰੋਹਿਤ ਸ਼ਰਮਾ ਦੇ ਆਖਰੀ ਟੀ-20 ਮੈਚ ਵਿਚ ਬੱਲੇਬਾਜ਼ੀ ਦੌਰਾਨ ਪਿੰਡਲੀ 'ਤੇ ਸੱਟ ਲੱਗ ਗਈ ਸੀ ਜਿਸ ਕਾਰਨ ਉਸ ਨੂੰ ਬੱਲੇਬਾਜ਼ੀ ਵਿਚਾਲੇ ਛੱਡ ਕੇ ਮੈਦਾਨ ਤੋਂ ਬਾਹਰ ਜਾਣਾ ਪਿਆ ਸੀ।

ਮੌਜੂਦਾ ਸਮੇਂ ਰੋਹਿਤ ਦਾ ਬੱਲਾ ਖੂਬ ਚੱਲ ਰਿਹਾ ਹੈ ਅਤੇ ਉਹ ਟੀਮ ਇੰਡੀਆ ਦੀ ਜਿੱਤ ਵਿਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਆਸਟਰੇਲੀਆ ਖਿਲਾਫ ਅਤੇ ਹੁਣ ਨਿਊਜ਼ੀਲੈਂਡ ਖਿਲਾਫ ਵੀ ਰੋਹਿਤ ਸ਼ਾਨਦਾਰ ਲੈਅ ਵਿਚ ਦਿਸ ਰਹੇ ਹਨ।

ਹੋਰ ਪੜ੍ਹੋ: 8 ਮਹੀਨੇ ਦੀ ਬੱਚੀ ਨਾਲ ਭਰਾ ਨੇ ਕੀਤਾ ਬਲਾਤਕਾਰ, ਬੱਚੀ ਹਸਪਤਾਲ 'ਚ..! (ਵੀਡੀਓ)

https://twitter.com/PTI_News/status/1224267922392006656?s=20

ਪਹਿਲੇ 2 ਟੀ-20 ਮੈਚਾਂ ਨੂੰ ਛੱਡ ਕੇ ਰੋਹਿਤ ਨੇ ਤੀਜੇ ਮੈਚ ਵਿਚ 65 ਦੌੜਾਂ ਦੀ ਪਾਰੀ ਖੇਡੀ ਅਤੇ ਸੁਪਰ ਓਵਰ ਵਿਚ ਵੀ ਆਖਰੀ 2 ਗੇਂਦਾਂ 'ਤੇ 2 ਛੱਕੇ ਲਾ ਕੇ ਉਸ ਨੇ ਟੀਮ ਨੂੰ ਜਿੱਤ ਦਿਵਾਈ ਸੀ।

ਤੁਹਾਨੂੰ ਦੱਸ ਦੇਈਏ ਕਿ ਭਾਰਤੀ ਕ੍ਰਿਕਟ ਟੀਮ ਇਸ ਸਮੇਂ ਨਿਊਜ਼ੀਲੈਂਡ ਦੌਰੇ 'ਤੇ ਹੈ। ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ 5-0 ਨਾਲ ਜਿੱਤਣ ਤੋਂ ਬਾਅਦ ਹੁਣ ਟੀਮ ਇੰਡੀਆ ਨੂੰ 3 ਵਨ ਡੇ ਅਤੇ 2 ਟੈਸਟ ਖੇਡਣੇ ਹਨ।

-PTC News

Related Post