ਟਵਿੱਟਰ 'ਤੇ ਰੋਹਿਤ ਸ਼ਰਮਾ ਦਾ ਉਡਿਆ ਕੁਝ ਇਸ ਤਰ੍ਹਾਂ ਨਾਲ ਮਜ਼ਾਕ!

By  Joshi August 21st 2017 06:53 PM

ਰੋਹਿਤ ਸ਼ਰਮਾ ਲਈ ਸ੍ਰੀ ਲੰਕਾ ਖਿਲਾਫ ਪਹਿਲੇ ਓ.ਦੀ.ਆਈ ਮੈਚ ਦਾ ਦਿਨ ਕੁਝ ਖਾਸਾ ਵਧੀਆ ਨਹੀਂ ਰਿਹਾ। ਹਾਂਲਾਕਿ ਭਾਰਤ ਨੇ ਆਸਾਨੀ ਨਾਲ ਜਿੱਤ ਹਾਸਿਲ ਕੀਤੀ ਪਰ ਰੋਹਿਤ ਸ਼ਰਮਾ ਦੇ ਆਊਟ ਹੋਣ ਦੇ ਅੰਦਾਜ ਨੇ ਲੋਕਾਂ ਨੂੰ ਇੱਕ ਹੋਰ ਟ੍ਰੋਲ ਕਰਨ ਦਾ ਮੌਕਾ ਦੇ ਦਿੱਤਾ ਹੈ। Rohit sharma run out, twitterattis do not miss a chance to troll rohit sharma! ਦਰਅਸਲ, ਜੋਇਆ ਕੁਝ ਇੱਦਾਂ ਕਿ ਰੋਹਿਤ ਸ਼ਰਮਾ ਰਨ ਬਣਾਉਂਦੇ ਸਮੇਂ ਆਪ ਤਾਂ ਕਰੀਜ਼ 'ਤੇ ਪਹੁੰਚ ਗਏ, ਪਰ ਆਪਣਾ ਬੈਟ ਕਰੀਜ਼ ਤੌਨ ਕਿਤੇ ਪਿੱਛੇ ਭੁੱਲ ਗਏ ਅਤੇ ਰਨ ਆਊਟ ਹੋ ਗਏ। ਇਹ ਵਿਕਟ ਡਿੱਗਣ ਨਾਲ ਜਿੱਥੇ ਕੁਝ ਪ੍ਰਸ਼ੰਸਕਾਂ ਨੂੰ ਨਿਰਾਸ਼ਾ ਹੋਈ, ਉਥੇ ਹੀ ਬਹੁਤਿਆ ਨੇ ਇਸ ਮੌਕੇ ਦਾ ਮਜ਼ਾਕ ਬਣਾਉਣ ਲਈ ਟਵਿੱਟਰ ਦਾ ਸਹਾਰਾ ਲਿਆ। ਲੋਕਾਂ ਦੇ ਮਖੌਲ ਭਰੇ ਕੁਮੈਂਟਾਂ ਦੀਆਂ ਕੁਝ ਝਲਕੀਆਂ ਦੇਖੋ ਇੱਥੇ:

Rohit sharma run out, twitterattis do not miss a chance to troll rohit sharma! ਵੈਸੇ ਇਹ ਕੋਈ ਪਹਿਲੀ ਵਾਰ ਨਹੀਂ ਜਦ ਕਿਸੇ ਸਖਸ਼ੀਅਤ ਦਾ ਟਵਿੱਟਰ 'ਤੇ ਇੰਝ ਮਜ਼ਾਕ ਉਡਿਆ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵਾਰ ਉਘੀਆਂ ਹਸਤੀਆਂ ਇਸ ਸ਼ਰਮਿੰਦਗੀ ਦਾ ਸਾਹਮਣਾ ਕਰ ਚੁੱਕੀਆਂ ਹਨ। —PTC News

Related Post