ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਦੀ ਯਾਦ 'ਚ ਪਿੰਡ ਬਿੰਦਰਖ 'ਚ ਕਰਵਾਇਆ ਗਿਆ ਸਾਲਾਨਾ ਸੱਭਿਆਚਾਰਕ ਮੇਲਾ

By  Jashan A November 18th 2019 01:57 PM

ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਦੀ ਯਾਦ 'ਚ ਪਿੰਡ ਬਿੰਦਰਖ 'ਚ ਕਰਵਾਇਆ ਗਿਆ ਸਾਲਾਨਾ ਸੱਭਿਆਚਾਰਕ ਮੇਲਾ,ਰੋਪੜ: ਰੋਪੜ ਦੇ ਪਿੰਡ ਬਿੰਦਰਖ ਤੋਂ ਲੈ ਕੇ ਸਾਰੇ ਸੰਸਾਰ ਪੱਧਰ ਤੱਕ ਗਾਇਕੀ ਦੀਆ ਧੁੰਮਾਂ ਪਾਉਣ ਤੋਂ ਬਾਅਦ ਛੋਟੀ ਉਮਰੇ ਹੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਵਾਲੇ ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਦੀ ਯਾਦ 'ਚ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ ਗਿਆ।

Surjit Bindrakhia ਪਿੰਡ ਬਿੰਦਰਖ ਦੇ ਵਿੱਚ ਕਰਵਾਏ ਗਏ ਇਸ 11ਵੇਂ ਯਾਦਗਾਰੀ ਮੇਲੇ ਦੌਰਾਨ ਕਈ ਉੱਘੇ ਗਾਇਕਾਂ ਨੇ ਸੁਰਜੀਤ ਬਿੰਦਰਖੀਆ ਨੂੰ ਯਾਦ ਕਰਦਿਆਂ ਆਪਣੀ ਕਲਾਂ ਦਾ ਮੁਜਾਹਰਾ ਕੀਤਾ ਜਦ ਕਿ ਕਈ ਉਭਰਦੇ ਗਾਇਕਾਂ ਨੇ ਵੀ ਇਥੇ ਆਪਣੇ ਗੀਤ ਗਾ ਕੇ ਸੁਰਜੀਤ ਬਿੰਦਰਖੀਆ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਤੇ ਉਨਾਂ ਸੁਰਜੀਤ ਬਿੰਦਰਖੀਆ ਦੀ ਯਾਦ ਨੂੰ ਹਮੇਸ਼ਾ ਤਾਜਾ ਰੱਖਣ ਦੇ ਲਈ ਸਰਕਾਰ ਵੱਲੋਂ ਵੀ ਉਪਰਾਲੇ ਕਰਵਾਉਣ ਦੀ ਗੱਲ ਆਖੀ।ਇਸ ਯਾਦਗਾਰੀ ਮੇਲੇ 'ਚ ਸੁਰਜੀਤ ਬਿੰਦਰਖੀਆ ਦੇ ਪਰਿਵਾਰ ਤੋਂ ਇਲਾਵਾ ਵੱਡੀ ਗਿਣਤੀ 'ਚ ਪੰਜਾਬ ਭਰ ਤੋਂ ਆਏ ਲੋਕਾਂ ਨੇ ਹਾਜ਼ਰੀ ਭਰੀ।

ਹੋਰ ਪੜ੍ਹੋ: ਇਸ ਖਿਡਾਰੀ ਦੇ ਕੈਚ ਨੂੰ ਦੇਖ ਆਈ ਸਟੋਕਸ ਦੀ ਯਾਦ, ਉੱਡੇ ਸਭ ਦੇ ਹੋਸ਼ (ਵੀਡੀਓ)

ਇਸ ਯਾਦਗਾਰੀ ਮੇਲੇ ਦੌਰਾਨ ਭਾਂਵੇ ਕਿ ਕਈ ਉੱਘੇ ਤੇ ਉਭਰਦੇ ਗਾਇਕਾਂ ਨੇ ਆਪਣੇ ਗੀਤਾਂ ਦੇ ਜ਼ਰੀਏ ਹਾਜ਼ਰੀ ਲਗਵਾਈ ਪਰ ਦੇਰ ਸ਼ਾਮ ਨੂੰ ਗੁਰਲੇਜ ਅਖਤਰ ਦੀ ਗਾਇਕੀ ਨੇ ਸਭ ਨੂੰ ਕੀਲ ਕੇ ਰੱਖ ਦਿੱਤਾ।ਸਿੱਪਰਾ ਗੋਇਲ ਸਮੇਤ ਕਈ ਹੋਰ ਮਹਿਲਾ ਕਲਾਕਾਰਾਂ ਨੇ ਵੀ ਇਸ ਯਾਦਗਾਰੀ ਸ਼ਟੇਜ ਤੋਂ ਹਾਜ਼ਰੀ ਭਰੀ ਜਦ ਕਿ ਸੁਰਜੀਤ ਬਿੰਦਰਖੀਆ ਦੇ ਪੁੱਤਰ ਗੀਤਾਜ ਬਿੰਦਰਖੀਆ ਨੇ ਵੀ ਆਪਣੇ ਪਿਤਾ ਦੇ ਗੀਤਾਂ ਦੇ ਜਰੀਏ ਲੋਕਾਂ ਨੂੰ ਉਨਾਂ ਦੀ ਯਾਦ ਤਾਜਾ ਕਰਵਾਈ।

Surjit Bindrakhia ਭਾਂਵੇ ਕਿ ਸੁਰਜੀਤ ਬਿੰਦਰੱਖੀਆ ਦੀ ਯਾਦ ਨੂੰ ਤਾਜਾ ਕਰਨ ਦੇ ਲਈ ਹਰ ਸਾਲ ਇਸ ਸੱਭਿਆਚਾਰਕ ਮੇਲੇ ਦੇ ਜਰੀਏ ਗਾਇਕ ਮਕਬੂਲ ਗੀਤਾਂ ਦੇ ਜਰੀਏ ਹਾਜਰੀ ਲਗਵਾਉੁਦੇ ਹਨ।ਪਰ ਸੁਰਜੀਤ ਬਿੰਦਰਖੀਆ ਦੀ ਮੌਤ ਦੇ ਸਮੇਂ ਉਨਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਣ ਦੇ ਲਈ ਕੀਤੇ ਗਏ ਵਾਦਿਆਂ ਨੂੰ ਅੱਜ ਤੱਕ ਬੂਰ ਨਾਂ ਪਿਆ।

Surjit Bindrakhia ਸੁਰਜੀਤ ਬਿੰਦਰਖੀਆ ਭਾਂਵੇ ਕਿ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਤੋਂ ਬਾਅਦ ਸੁਰਜੀਤ ਹੋ ਗਏ ਪਰ ਜਰੂਰਤ ਹੈ ਕਿ ਉਨਾਂ ਦੀ ਯਾਦ ਦੇ ਵਿੱਚ ਕੀਤੇ ਹੋਏ ਵਾਦਿਆਂ ਨੂੰ ਪੂਰਾ ਕਰਕੇ ਉਨਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾਵੇ।

-PTC News

Related Post