ਇੱਕ ਗ਼ਰੀਬ ਕਲਰਕ ਦੀ ਇੰਝ ਚਮਕੀ ਕਿਸਮਤ,ਦਿਨਾਂ 'ਚ ਬਣਿਆ ਕਰੋੜਪਤੀ

By  Shanker Badra September 23rd 2020 01:53 PM

ਇੱਕ ਗ਼ਰੀਬ ਕਲਰਕ ਦੀ ਇੰਝ ਚਮਕੀ ਕਿਸਮਤ,ਦਿਨਾਂ 'ਚ ਬਣਿਆ ਕਰੋੜਪਤੀ:ਕੋਚੀ - 'ਪਤਾ ਨੀ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ' ਇਹ ਸਤਰਾਂ ਇੱਥੋਂ ਦੇ ਇੱਕ ਨੌਜਵਾਨ ਉੱਤੇ ਬੜੀਆਂ ਢੁਕਦੀਆਂ ਹਨ ਜਿਸ ਨੂੰ 300 ਰੁਪਏ ਦੀ ਖਰੀਦੀ ਇੱਕ ਲਾਟਰੀ ਟਿਕਟ ਨੇ ਕਰੋੜਪਤੀ ਬਣਾ ਦਿੱਤਾ ਹੈ। ਹਾਲਾਂਕਿ, ਟਿਕਟ ਖਰੀਦਣ ਲੱਗਿਆਂ ਅਤੇ ਖਰੀਦ ਕੇ ਉਸ ਨੇ ਇਹ ਨਹੀਂ ਸੋਚਿਆ ਸੀ ਕਿ ਉਹ ਕਰੋੜਪਤੀ ਬਣੇਗਾ, ਪਰ ਹੋਇਆ ਇੰਝ ਹੀ ਤੇ ਉਸ ਲਾਟਰੀ ਟਿਕਟ ਨੇ ਉਸ ਦੀ ਜ਼ਿੰਦਗੀ ਚਮਕਾ ਦਿੱਤੀ।

ਇੱਕ ਗ਼ਰੀਬ ਕਲਰਕ ਦੀ ਇੰਝ ਚਮਕੀ ਕਿਸਮਤ,ਦਿਨਾਂ 'ਚ ਬਣਿਆ ਕਰੋੜਪਤੀ

ਇਸ ਨੌਜਵਾਨ ਦਾ ਨਾਮ ਅਨੰਤ ਵਿਜਯਾਨ ਹੈ। ਉਸ ਦਾ ਕਹਿਣਾ ਹੈ, "ਮੈਂ 300 ਰੁਪਏ ਦੀ ਲਾਟਰੀ ਟਿਕਟ ਲਈ ਸੀ। ਜਦੋਂ ਕੇਰਲਾ ਸਰਕਾਰ ਨੇ ਓਨਮ ਬੰਪਰ ਲਾਟਰੀ 2020 ਦੇ ਨਤੀਜਿਆਂ ਦਾ ਐਲਾਨ ਕੀਤਾ, ਤਾਂ ਮੈਂ ਹੈਰਾਨ ਰਹਿ ਗਿਆ। ਇਸ ਲਾਟਰੀ ਦੇ ਡਰਾਅ ਵਿੱਚ ਮੈਂ 12 ਕਰੋੜ ਰੁਪਏ ਦਾ ਬੰਪਰ ਇਨਾਮ ਜਿੱਤਿਆ। ਉਸਨੇ ਕਿਹਾ ,ਮੈਨੂੰ ਆਪਣੀ ਕਿਸਮਤ 'ਤੇ ਪਹਿਲਾਂ ਤੋਂ ਥੋੜ੍ਹਾ ਭਰੋਸਾ ਸੀ, ਕਿਉਂਕਿ ਮੈਂ ਪਹਿਲਾਂ 5000 ਰੁਪਏ ਜਿੱਤ ਚੁੱਕਿਆ ਹਾਂ।

ਇੱਕ ਗ਼ਰੀਬ ਕਲਰਕ ਦੀ ਇੰਝ ਚਮਕੀ ਕਿਸਮਤ,ਦਿਨਾਂ 'ਚ ਬਣਿਆ ਕਰੋੜਪਤੀ

12 ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲੇ ਅਨੰਤ ਵਿਜਯਨ ਨੂੰ ਲਾਟਰੀ ਇਨਾਮ ਦੀ ਰਕਮ ਪੂਰੀ ਨਹੀਂ ਮਿਲੇਗੀ ਪਰ ਇਨ੍ਹਾਂ 12 ਕਰੋੜ ਰੁਪਿਆਂ 'ਤੇ ਟੈਕਸ ਅਤੇ ਹੋਰ ਚਾਰਜ ਆਦਿ ਲੱਗਣਗੇ। ਇਨ੍ਹਾਂ ਸਾਰਿਆਂ ਦੀ ਕਟੌਤੀ ਤੋਂ ਬਾਅਦ ਉਨ੍ਹਾਂ ਨੂੰ ਕਰੀਬ 7.5 ਕਰੋੜ ਰੁਪਏ ਪ੍ਰਾਪਤ ਹੋਣਗੇ। ਜਿੱਥੇ ਅਨੰਤ 12 ਕਰੋੜ ਦੀ ਲਾਟਰੀ ਜਿੱਤਣ ਤੋਂ ਬਾਅਦ ਆਪਣੇ ਆਉਣ ਵਾਲੇ ਸਮੇਂ ਨੂੰ ਲੈ ਕੇ ਉਮੀਦ ਭਰਪੂਰ ਤੇ ਖੁਸ਼ ਹੈ।

ਇੱਕ ਗ਼ਰੀਬ ਕਲਰਕ ਦੀ ਇੰਝ ਚਮਕੀ ਕਿਸਮਤ,ਦਿਨਾਂ 'ਚ ਬਣਿਆ ਕਰੋੜਪਤੀ

ਪਰਿਵਾਰਕ ਪਿਛੋਕੜ ਦੀ ਗੱਲ ਕਰੀਏ ਤਾਂ ਅਨੰਤ ਵਿਜਯਾਨ ਇੱਕ ਬਹੁਤ ਹੀ ਆਮ ਪਰਿਵਾਰ ਵਿੱਚੋਂ ਹੈ। ਉਸ ਦੇ ਪਿਤਾ ਪੇਂਟਰ ਹਨ, ਅਤੇ ਭੈਣ ਇੱਕ ਨਿੱਜੀ ਅਦਾਰੇ ਵਿੱਚ ਐਕਾਊਂਟੈਂਟ ਦੀ ਨੌਕਰੀ ਕਰਦੀ ਸੀ, ਪਰ ਤਾਲਾਬੰਦੀ ਕਾਰਨ ਉਸ ਦੀ ਨੌਕਰੀ ਚਲੀ ਗਈ। ਅਨੰਤ ਦੇ ਪਰਿਵਾਰ ਵਿੱਚ ਮਾਪਿਆਂ ਤੋਂ ਇਲਾਵਾ, ਦੋ ਭੈਣ-ਭਰਾ ਹੋਰ ਵੀ ਹਨ।

ਇੱਕ ਗ਼ਰੀਬ ਕਲਰਕ ਦੀ ਇੰਝ ਚਮਕੀ ਕਿਸਮਤ,ਦਿਨਾਂ 'ਚ ਬਣਿਆ ਕਰੋੜਪਤੀ

ਅਨੰਤ ਕੋਚੀ ਦੇ ਇੱਕ ਮੰਦਰ ਵਿੱਚ ਕਲਰਕ ਦਾ ਕੰਮ ਕਰਦਾ ਹੈ। ਅਨੰਤ ਅਨੁਸਾਰ, ਉਸ ਦੇ ਪਰਿਵਾਰ ਦੀ ਆਰਥਿਕ ਸਥਿਤੀ ਕੋਈ ਬਹੁਤੀ ਚੰਗੀ ਨਹੀਂ ਹੈ। ਉਸ ਨੇ ਦੱਸਿਆ ਕਿ ਉਸ ਦੇ ਪਰਿਵਾਰ ਦਾ ਗ਼ੁਜ਼ਾਰਾ ਉਸ ਦੀ ਕਮਾਈ ਨਾਲ ਹੀ ਹੁੰਦਾ ਹੈ। ਲਾਟਰੀ ਡਰਾਅ ਨਿੱਕਲਣ ਤੋਂ ਖੁਸ਼ ਅਨੰਤ ਤੇ ਉਸ ਦਾ ਪਰਿਵਾਰ ਬੜੀ ਉਮੀਦਾਂ ਨਾਲ ਅਗਲੀਆਂ ਯੋਜਨਾਵਾਂ ਬਣਾ ਰਿਹਾ ਹੈ।

-PTCNews

educare

Related Post