Tue, Dec 23, 2025
Whatsapp

SA V AFG: ਅਫਗਾਨਿਸਤਾਨ ਹਾਰ ਨਾਲ ਵਿਸ਼ਵ ਕੱਪ ਤੋਂ ਹੋਈ ਬਾਹਰ, ਦੱਖਣੀ ਅਫਰੀਕਾ ਨੂੰ ਮਿਲੀ 7ਵੀਂ ਜਿੱਤ

South Africa vs Afghanistan: ਵਿਸ਼ਵ ਕੱਪ 2023 ਦੇ 42ਵੇਂ ਮੈਚ ਵਿੱਚ ਦੱਖਣੀ ਅਫਰੀਕਾ ਨੇ ਅਫਗਾਨਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ।

Reported by:  PTC News Desk  Edited by:  Amritpal Singh -- November 11th 2023 08:22 AM
SA V AFG: ਅਫਗਾਨਿਸਤਾਨ ਹਾਰ ਨਾਲ ਵਿਸ਼ਵ ਕੱਪ ਤੋਂ ਹੋਈ ਬਾਹਰ, ਦੱਖਣੀ ਅਫਰੀਕਾ ਨੂੰ ਮਿਲੀ 7ਵੀਂ ਜਿੱਤ

SA V AFG: ਅਫਗਾਨਿਸਤਾਨ ਹਾਰ ਨਾਲ ਵਿਸ਼ਵ ਕੱਪ ਤੋਂ ਹੋਈ ਬਾਹਰ, ਦੱਖਣੀ ਅਫਰੀਕਾ ਨੂੰ ਮਿਲੀ 7ਵੀਂ ਜਿੱਤ

South Africa vs Afghanistan: ਵਿਸ਼ਵ ਕੱਪ 2023 ਦੇ 42ਵੇਂ ਮੈਚ ਵਿੱਚ ਦੱਖਣੀ ਅਫਰੀਕਾ ਨੇ ਅਫਗਾਨਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ। ਅਹਿਮਦਾਬਾਦ 'ਚ ਖੇਡੇ ਗਏ ਮੈਚ 'ਚ ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 245 ਦੌੜਾਂ ਦਾ ਟੀਚਾ ਰੱਖਿਆ। ਜਵਾਬ 'ਚ ਅਫਰੀਕੀ ਟੀਮ ਨੇ 5 ਵਿਕਟਾਂ ਦੇ ਨੁਕਸਾਨ ਨਾਲ ਮੈਚ ਜਿੱਤ ਲਿਆ। ਬਾਵੁਮਾ ਨੇ ਰਾਸੀ ਵੈਨ ਡੇਰ ਡੁਸਨ ਦੀ ਪ੍ਰਸ਼ੰਸਾ ਕੀਤੀ। ਡੁਸੇਨ ਨੇ 76 ਦੌੜਾਂ ਦੀ ਅਜੇਤੂ ਪਾਰੀ ਖੇਡੀ। ਗੇਰਾਲਡ ਕੋਏਟਜ਼ੀ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 4 ਵਿਕਟਾਂ ਲਈਆਂ।

ਅਫਗਾਨਿਸਤਾਨ ਖਿਲਾਫ ਜਿੱਤ ਤੋਂ ਬਾਅਦ ਦੱਖਣੀ ਅਫਰੀਕਾ ਦੇ ਕਪਤਾਨ ਬਾਵੁਮਾ ਨੇ ਕਿਹਾ, ''ਅਸੀਂ ਦੂਜੀ ਪਾਰੀ 'ਚ ਵੀ ਬੱਲੇਬਾਜ਼ੀ ਕਰਦੇ ਹੋਏ ਚੰਗਾ ਪ੍ਰਦਰਸ਼ਨ ਕੀਤਾ। ਇਸ ਜਿੱਤ ਨਾਲ ਸਾਡਾ ਆਤਮਵਿਸ਼ਵਾਸ ਵਧਿਆ ਹੈ ਅਤੇ ਅਸੀਂ ਭਵਿੱਖ ਵਿੱਚ ਵੀ ਇਸ ਨੂੰ ਬਰਕਰਾਰ ਰੱਖਾਂਗੇ। ਰਾਸੀ ਦੀ ਪਾਰੀ ਸ਼ਾਨਦਾਰ ਰਹੀ। ਹੋਰ ਖਿਡਾਰੀ ਵੀ ਇਸ ਤਰ੍ਹਾਂ ਖੇਡ ਰਹੇ ਸਨ। ਅਸੀਂ ਇੱਥੇ ਅੱਗੇ ਵੀ ਖੇਡਣਾ ਚਾਹੁੰਦੇ ਹਾਂ। ਫਾਈਨਲ ਤੋਂ ਪਹਿਲਾਂ ਸਾਡੇ ਕੋਲ ਸਿਰਫ਼ ਆਸਟ੍ਰੇਲੀਆ ਦੀ ਚੁਣੌਤੀ ਹੋਵੇਗੀ।


ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 244 ਦੌੜਾਂ ਬਣਾਈਆਂ ਸਨ। ਇਸ ਦੌਰਾਨ ਅਜ਼ਮਤੁੱਲਾ ਨੇ 97 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਸ ਨੇ 107 ਗੇਂਦਾਂ ਦਾ ਸਾਹਮਣਾ ਕਰਦੇ ਹੋਏ 7 ਚੌਕੇ ਅਤੇ 3 ਛੱਕੇ ਲਗਾਏ। ਇਸ ਦੌਰਾਨ ਦੱਖਣੀ ਅਫਰੀਕਾ ਲਈ ਕੋਏਟਜ਼ੀ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਸ ਨੇ 10 ਓਵਰਾਂ ਵਿੱਚ 44 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਲੁੰਗੀ ਨਗਿਦੀ ਨੇ 2 ਵਿਕਟਾਂ ਲਈਆਂ। ਕੇਸ਼ਵ ਮਹਾਰਾਜ ਨੇ ਵੀ 2 ਵਿਕਟਾਂ ਹਾਸਲ ਕੀਤੀਆਂ। ਫੇਹਲੁਕਵਾਯੋ ਨੂੰ ਸਫਲਤਾ ਮਿਲੀ।

ਅਫਗਾਨਿਸਤਾਨ ਵਲੋਂ ਦਿੱਤੇ ਗਏ ਟੀਚੇ ਦਾ ਪਿੱਛਾ ਕਰਨ ਆਈ ਅਫਰੀਕੀ ਟੀਮ ਨੇ 47.3 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ ਟੀਚਾ ਹਾਸਲ ਕਰ ਲਿਆ। ਟੀਮ ਲਈ ਰਾਸੀ ਨੇ 95 ਗੇਂਦਾਂ ਦਾ ਸਾਹਮਣਾ ਕਰਦੇ ਹੋਏ 76 ਦੌੜਾਂ ਬਣਾਈਆਂ। ਉਸ ਨੇ 6 ਚੌਕੇ ਅਤੇ 1 ਛੱਕਾ ਲਗਾਇਆ। ਕਵਿੰਟਨ ਡੀ ਕਾਕ ਨੇ 47 ਗੇਂਦਾਂ ਵਿੱਚ 41 ਦੌੜਾਂ ਬਣਾਈਆਂ। ਉਸ ਨੇ 2 ਚੌਕੇ ਅਤੇ 3 ਛੱਕੇ ਲਗਾਏ। ਫੇਹਲੁਕਵਾਯੋ ਨੇ ਅਜੇਤੂ 39 ਦੌੜਾਂ ਬਣਾਈਆਂ। ਉਸ ਨੇ 3 ਛੱਕੇ ਅਤੇ 1 ਚੌਕਾ ਲਗਾਇਆ। ਡੇਵਿਡ ਮਿਲਰ ਨੇ ਨਾਬਾਦ 24 ਦੌੜਾਂ ਬਣਾਈਆਂ। ਮਾਰਕਰਮ ਨੇ 25 ਦੌੜਾਂ ਦੀ ਪਾਰੀ ਖੇਡੀ।

- PTC NEWS

Top News view more...

Latest News view more...

PTC NETWORK
PTC NETWORK