ਜੇਲ੍ਹ 'ਚੋਂ ਘਰ ਪਹੁੰਚਣ 'ਤੇ ਪ੍ਰਸ਼ੰਸਕਾਂ ਨੂੰ ਇੰਝ ਮਿਲੇ ਸਲਮਾਨ ਖਾਨ,ਫੈਨਜ਼ ਦਾ ਕੀਤਾ ਖ਼ਾਸ ਧੰਨਵਾਦ

By  Shanker Badra April 9th 2018 01:05 PM -- Updated: April 30th 2018 01:56 PM

ਜੇਲ੍ਹ 'ਚੋਂ ਘਰ ਪਹੁੰਚਣ 'ਤੇ ਪ੍ਰਸ਼ੰਸਕਾਂ ਨੂੰ ਇੰਝ ਮਿਲੇ ਸਲਮਾਨ ਖਾਨ,ਫੈਨਜ਼ ਦਾ ਕੀਤਾ ਖ਼ਾਸ ਧੰਨਵਾਦ:ਬਾਲੀਵੁੱਡ ਐਕਟਰ ਸਲਮਾਨ ਖਾਨ ਦੋ ਦਿਨ ਜੇਲ੍ਹ 'ਚ ਬਿਤਾਉਣ ਤੋਂ ਬਾਅਦ ਰਿਹਾਅ ਹੋ ਗਏ।ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਜੋਧਪੁਰ ਸੈਸ਼ਨ ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ।ਜੇਲ੍ਹ 'ਚੋਂ ਘਰ ਪਹੁੰਚਣ 'ਤੇ ਪ੍ਰਸ਼ੰਸਕਾਂ ਨੂੰ ਇੰਝ ਮਿਲੇ ਸਲਮਾਨ ਖਾਨ,ਫੈਨਜ਼ ਦਾ ਕੀਤਾ ਖ਼ਾਸ ਧੰਨਵਾਦਜਿਸ ਤੋਂ ਬਾਅਦ ਸਲਮਾਨ ਖਾਨ ਆਪਣੇ ਘਰ ਵਾਪਿਸ ਮੁੰਬਈ ਪਹੁੰਚੇ।ਜਿਥੇ ਉਨ੍ਹਾਂ ਦੇ ਪਰਵਾਰ ਦੇ ਨਾਲ ਨਾਲ ਫੈਨਸ ਨੇ ਵੀ ਉਨ੍ਹਾਂ ਦਾ ਸਵਾਗਤ ਕੀਤਾ।ਇਨ੍ਹਾਂ ਹੀ ਨਹੀਂ ਫੈਨਜ਼ ਨੇ ਸਲਮਾਨ ਦੇ ਘਰ ਦੇ ਬਾਹਰ ਪਟਾਕਿਆਂ ਦੇ ਨਾਲ ਜ਼ੋਰ ਸ਼ੋਰ ਨਾਲ ਜਸ਼ਨ ਮਨਾਇਆ ਅਤੇ ਮਿਠਾਈਆਂ ਵੀ ਵੰਡੀਆਂ।ਦੱਸ ਦਈਏ ਕਿ ਸਲਮਾਨ ਖਾਨ ਨੂੰ ਮਿਲੀ ਜ਼ਮਾਨਤ ਨਾਲ ਪੂਰਾ ਬਾਲੀਵੁੱਡ ਖੁਸ਼ੀ ਨਾਲ ਨੱਚ ਉੱਠਿਆ।ਜੇਲ੍ਹ 'ਚੋਂ ਘਰ ਪਹੁੰਚਣ 'ਤੇ ਪ੍ਰਸ਼ੰਸਕਾਂ ਨੂੰ ਇੰਝ ਮਿਲੇ ਸਲਮਾਨ ਖਾਨ,ਫੈਨਜ਼ ਦਾ ਕੀਤਾ ਖ਼ਾਸ ਧੰਨਵਾਦਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਨੇ ਵੀ ਆਪਣੀ ਖੁਸ਼ੀ ਜ਼ਾਹਿਰ ਕੀਤੀ।ਤਸਵੀਰਾਂ 'ਚ ਦੇਖੋ ਕਿਸ ਤਰ੍ਹਾਂ ਦੇ ਵਿਲੱਖਣ ਅੰਦਾਜ਼ 'ਚ ਸਲਮਾਨ ਨੇ ਘਰ ਬਾਹਰ ਇਕੱਠੇ ਹੋਏ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।ਜੋਧਪੁਰ ਤੋਂ ਮੁੰਬਈ ਪੁੱਜਦਿਆਂ ਹੀ ਸਲਮਾਨ ਸਭ ਤੋਂ ਪਹਿਲਾਂ ਆਪਣੇ ਪਿਤਾ ਸਲੀਮ ਤੇ ਮਾਂ ਸਲਮਾ ਨੂੰ ਮਿਲੇ।ਇਸ ਪਿੱਛੋਂ ਘਰ ਦੇ ਬਾਹਰ ਇਕੱਠੇ ਹੋਏ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਨ ਲਈ ਉਹ ਬਾਲਕੋਨੀ 'ਚ ਆ ਗਏ।ਜੇਲ੍ਹ 'ਚੋਂ ਘਰ ਪਹੁੰਚਣ 'ਤੇ ਪ੍ਰਸ਼ੰਸਕਾਂ ਨੂੰ ਇੰਝ ਮਿਲੇ ਸਲਮਾਨ ਖਾਨ,ਫੈਨਜ਼ ਦਾ ਕੀਤਾ ਖ਼ਾਸ ਧੰਨਵਾਦਇਨਾਂ ਹੀ ਨਹੀਂ ਨੰਨ੍ਹਾ ਭਾਣਜਾ ਅਹਿਲ ਵੀ ਆਪਣੇ ਮਾਮੂ ਦੇ ਨਾਲ ਫੈਨਸ ਨੂੰ ਹੱਥ ਹਿਲਾਉਂਦਾ ਨਜ਼ਰ ਆਇਆ।ਦਸ ਦਈਏ ਕਿ ਸਲਮਾਨ ਨੇ ਆਪਣੇ ਫੈਨਸ ਦੇ ਪ੍ਰਤੀ ਪਿਆਰ ਦਿਖਾਉਂਦੇ ਹੋਏ ਰਾਤ ਦਾ ਸਮਾਂ ਹੋਣ ਦਾ ਇਸ਼ਾਰਾ ਕਰਦਿਆਂ ਕਿਹਾ ਕਿ ਜਾਓ ਹੁਣ ਸੋ ਜਾਓ।ਸਲਮਾਨ ਦੇ ਇਸ ਇਸ਼ਾਰੇ ਤੋਂ ਬਾਅਦ ਫੈਨਸ ਨੇ ਹੋਰ ਵੀ ਜ਼ੋਰ ਸ਼ੋਰ ਨਾਲ ਹੂਟਿੰਗ ਕਰਨੀ ਸ਼ੁਰੂ ਕਰ ਦਿਤੀ।ਜੇਲ੍ਹ 'ਚੋਂ ਘਰ ਪਹੁੰਚਣ 'ਤੇ ਪ੍ਰਸ਼ੰਸਕਾਂ ਨੂੰ ਇੰਝ ਮਿਲੇ ਸਲਮਾਨ ਖਾਨ,ਫੈਨਜ਼ ਦਾ ਕੀਤਾ ਖ਼ਾਸ ਧੰਨਵਾਦਸਲਮਾਨ ਦੇ ਜੇਲ੍ਹੋਂ ਮੁੜਨ ਪਿੱਛੋਂ ਪ੍ਰਸ਼ੰਸਕਾਂ ਸਮੇਤ ਇੰਡਸਟਰੀ ਦੇ ਕਈ ਸਿਤਾਰੇ ਉਸ ਨੂੰ ਮਿਲਣ ਪੁੱਜੇ।ਲਿਸਟ 'ਚ ਸਭ ਤੋਂ ਪਹਿਲਾ ਨਾਂ ਕੈਟਰੀਨਾ ਕੈਫ਼ ਦਾ ਹੈ।ਜੇਲ੍ਹ 'ਚੋਂ ਘਰ ਪਹੁੰਚਣ 'ਤੇ ਪ੍ਰਸ਼ੰਸਕਾਂ ਨੂੰ ਇੰਝ ਮਿਲੇ ਸਲਮਾਨ ਖਾਨ,ਫੈਨਜ਼ ਦਾ ਕੀਤਾ ਖ਼ਾਸ ਧੰਨਵਾਦਸਲਮਾਨ ਦੇ ਭਰਾ ਅਰਬਾਜ਼ ਖ਼ਾਨ ਦੀ ਪਹਿਲੀ ਪਤਨੀ ਮਲਾਇਕਾ ਅਰੋੜਾ ਵੀ ਉਸ ਨੂੰ ਮਿਲਣ ਆਈ।ਸਲਮਾਨ ਦੇ ਦੋਸਤ ਤੇ ਆਉਣ ਵਾਲੀ ਫ਼ਿਲਮ 'ਰੇਸ 3' 'ਚ ਉਨ੍ਹਾਂ ਦੇ ਕੋ-ਸਟਾਰ ਬੌਬੀ ਦਿਓਲ ਵੀ ਉਨ੍ਹਾਂ ਦੇ ਘਰ ਪੁੱਜੇ।ਜੇਲ੍ਹ 'ਚੋਂ ਘਰ ਪਹੁੰਚਣ 'ਤੇ ਪ੍ਰਸ਼ੰਸਕਾਂ ਨੂੰ ਇੰਝ ਮਿਲੇ ਸਲਮਾਨ ਖਾਨ,ਫੈਨਜ਼ ਦਾ ਕੀਤਾ ਖ਼ਾਸ ਧੰਨਵਾਦਜ਼ਮਾਨਤ ਦੀ ਖ਼ਬਰ ਮਿਲਦਿਆਂ ਹੀ ਲੱਖਾਂ ਦੀ ਗਿਣਤੀ ਪ੍ਰਸ਼ੰਸਕ ਘਰ ਬਾਹਰ ਇਕੱਠੇ ਹੋ ਗਏ।ਸਲਮਾਨ ਖਾਨ ਨੇ ਉਨ੍ਹਾਂ ਨੂੰ ਨਿਰਾਸ਼ ਨਹੀਂ ਕੀਤਾ ਤੇ ਘਰ ਦੀ ਬਾਲਕੋਨੀ 'ਚ ਖੜ੍ਹੇ ਹੋ ਕੇ ਸਭ ਦਾ ਧੰਨਵਾਦ ਕੀਤਾ।ਜੇਲ੍ਹ 'ਚੋਂ ਘਰ ਪਹੁੰਚਣ 'ਤੇ ਪ੍ਰਸ਼ੰਸਕਾਂ ਨੂੰ ਇੰਝ ਮਿਲੇ ਸਲਮਾਨ ਖਾਨ,ਫੈਨਜ਼ ਦਾ ਕੀਤਾ ਖ਼ਾਸ ਧੰਨਵਾਦਸਲਮਾਨ ਨਾਲ ਫ਼ਿਲਮ 'ਲੱਕੀ' ਤੋਂ ਫ਼ਿਲਮ ਡੈਬਿਊ ਕਰਨ ਵਾਲੀ ਸਨੇਹਾ ਉਲਾਲ ਵੀ ਸਲਮਾਨ ਨੂੰ ਮਿਲਣ ਉਨ੍ਹਾਂ ਦੇ ਘਰ ਪੁੱਜੀ।ਜੇਲ੍ਹ 'ਚੋਂ ਘਰ ਪਹੁੰਚਣ 'ਤੇ ਪ੍ਰਸ਼ੰਸਕਾਂ ਨੂੰ ਇੰਝ ਮਿਲੇ ਸਲਮਾਨ ਖਾਨ,ਫੈਨਜ਼ ਦਾ ਕੀਤਾ ਖ਼ਾਸ ਧੰਨਵਾਦਸਲਮਾਨ ਦੇ ਪਿਤਾ ਦੀ ਦੂਜੀ ਪਤਨੀ ਹੈਲੇਨ ਸਲਮਾਨ ਨੂੰ ਮਿਲਣ ਲਈ ਪਹੁੰਚੀ।ਜੇਲ੍ਹ 'ਚੋਂ ਘਰ ਪਹੁੰਚਣ 'ਤੇ ਪ੍ਰਸ਼ੰਸਕਾਂ ਨੂੰ ਇੰਝ ਮਿਲੇ ਸਲਮਾਨ ਖਾਨ,ਫੈਨਜ਼ ਦਾ ਕੀਤਾ ਖ਼ਾਸ ਧੰਨਵਾਦਵਰੁਣ ਧਵਨ ਵੀ ਸਲਮਾਨ ਨੂੰ ਮਿਲਣ ਜਾਂਦੇ ਨਜ਼ਰ ਆਏ।

-PTCNews

Related Post