ਚਾਹ ਵੇਚਣ ਵਾਲੇ ਦੇ ਜ਼ਜਬੇ ਨੂੰ ਸਲਾਮ, ਪਹਿਲੀ ਵਾਰ 'ਚ NEET ਦੀ ਪ੍ਰੀਖਿਆ ਕੀਤੀ ਪਾਸ

By  Manu Gill February 7th 2022 02:54 PM -- Updated: February 7th 2022 04:14 PM

Success Story : ਜਦੋਂ ਕੋਈ ਵਿਅਕਤੀ ਜ਼ਿੰਦਗੀ 'ਚ ਕੁਝ ਹਾਸਿਲ ਕਰਨ ਦੀ ਇੱਛਾ ਰੱਖਦਾ ਹੈ ਉਹ ਹਾਲਤਾਂ ਨੂੰ ਬਦਲਣ ਦਾ ਦਮ ਵੀ ਰੱਖਦਾ ਹੈ ਇਸ ਗੱਲ ਨੂੰ ਸੱਚ ਕੀਤਾ ਹੈ ਅਸਾਮ ਦੇ ਰਹਿਣ ਵਾਲੇ ਨੌਜਵਾਨ ਨੇ। ਅਸਾਮ ਦੇ ਰਾਹੁਲ ਦਾਸ ਨੇ ਆਪਣੀ ਕੜੀ ਮਿਹਨਤ 'ਤੇ ਕੁਝ ਕਰ ਦਿਖਾਉਣ ਦੇ ਜ਼ਜਬੇ ਨਾਲ ਅੱਜ ਆਪਣੇ ਸੁਪਨੇ ਨੂੰ ਪੂਰਾ ਕੀਤਾ। ਕੰਮ ਦੇ ਨਾਲ-ਨਾਲ ਰਾਹੁਲ ਦਾ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਜਨੂੰਨ ਅਜਿਹਾ ਸੀ ਕਿ ਉਸਨੇ ਆਪਣੀ ਮਿਹਨਤ ਨਾਲ ਪਹਿਲੀ ਵਾਰ NEET ਦੀ ਪ੍ਰੀਖਿਆ ਪਾਸ ਕੀਤੀ।

ਜਾਣੋ ਚਾਹ ਵੇਚਣ ਤੋਂ ਲੈ ਕੇ NEET ਪਾਸ ਕਰਨ ਤੱਕ ਦਾ ਸਫ਼ਰ : AIIMS,ਦਿੱਲੀ 'ਚ ਮਿਲੀ ਸੀਟ

ਦੱਸ ਦਈਏ ਕਿ 24 ਸਾਲਾ ਰਾਹੁਲ ਨੂੰ AIIMS,ਦਿੱਲੀ ਵਿੱਚ ਸੀਟ ਮਿਲੀ ਹੈ। ਉਹ ਆਸਾਮ ਦੇ ਬਜਾਰੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਇਸ ਮੁਕਾਮ ਤੱਕ ਪਹੁੰਚਣ ਦਾ ਉਸ ਦਾ ਸਫ਼ਰ ਆਸਾਨ ਨਹੀਂ ਸੀ। ਰਾਹੁਲ ਅਤੇ ਉਸ ਦੇ ਭਰਾ ਦੀ ਦੇਖਭਾਲ ਉਨ੍ਹਾਂ ਦੀ ਮਾਂ ਹੀ ਕਰਦੀ ਸੀ। ਉਸ ਦਾ ਪਿਤਾ 11 ਸਾਲ ਪਹਿਲਾਂ ਬੱਚਿਆਂ ਅਤੇ ਮਾਂ ਨੂੰ ਇਕੱਲਾ ਛੱਡ ਕੇ ਕਿਤੇ ਚਲਾ ਗਿਆ ਸੀ ਜਿਸ ਤੋਂ ਬਾਅਦ ਮਾਂ ਨੇ ਆਪਣੇ ਬੱਚਿਆਂ ਦੀ ਦੇਖਭਾਲ ਕੀਤੀ।

---ਗਰੀਬੀ ਚਲਦਿਆਂ ਰਾਹੁਲ ਨੂੰ 12ਵੀਂ ਜਮਾਤ ਤੋਂ ਬਾਅਦ ਆਪਣੀ ਪੜ੍ਹਾਈ ਛੱਡਣੀ ਪਈ ਪਰ ਡਾਕਟਰ ਬਣਨਾ ਉਸਦਾ ਸੁਪਨਾ ਸੀ। ਜਿਸ ਲਈ ਉਸ ਨੇ ਹਿੰਮਤ ਨਹੀਂ ਹਾਰੀ। ਰਾਹੁਲ ਪਟਾਖੜਕੁਚੀ ਚੌਕ 'ਚ ਸਥਿਤ ਆਪਣੇ ਚਾਹ ਸਟਾਲ 'ਤੇ ਕੰਮ ਕਰਕੇ ਆਪਣੀ ਮਾਂ ਦੀ ਮਦਦ ਕਰਦਾ ਸੀ ਪਰ ਉਹ ਵਿਚਕਾਰੋਂ ਸਮਾਂ ਕੱਢ ਕੇ ਆਪਣੀ ਪੜ੍ਹਾਈ ਕਰਦਾ ਸੀ।

ਉਸ ਨੇ ਦੱਸਿਆ, "ਮੈਂ ਆਪਣੀ ਮਾਂ ਨੂੰ ਸਾਡੇ ਲਈ ਸਖ਼ਤ ਮਿਹਨਤ ਕਰਦਿਆਂ ਦੇਖਿਆ ਹੈ। ਅਸੀਂ ਦੁਕਾਨ 'ਤੇ ਹੈਲਪਰ ਨਹੀਂ ਰੱਖ ਸਕਦੇ ਸੀ। ਇਸ ਲਈ ਮੈਂ ਆਪਣੀ ਮਾਂ ਦੀ ਮਦਦ ਕਰਨ ਬਾਰੇ ਸੋਚਿਆ। ਮੈਂ ਚਾਹ ਬਣਾ ਕੇ ਵੇਚਦਾ 'ਤੇ ਜਦੋਂ ਵੀ ਮੈਨੂੰ ਸਮਾਂ ਮਿਲਦਾ,ਦੁਕਾਨ 'ਤੇ ਬੈਠ ਕੇ ਪੜ੍ਹਦਾ ਹੀ ਸੀ।

2015 'ਚ ਬਾਰ੍ਹਵੀਂ ਦੀ ਪ੍ਰੀਖਿਆ ਕੀਤੀ ਪਾਸ

ਰਾਹੁਲ ਨੇ ਕਿਹਾ, ''ਮੈਂ ਸਾਲ 2015 'ਚ ਬਾਰ੍ਹਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ। ਫਿਰ ਪੈਸੇ ਦੀ ਕਮੀ ਕਾਰਨ ਮੈਨੂੰ ਉੱਥੇ ਆਪਣੀ ਪੜ੍ਹਾਈ ਬੰਦ ਕਰਨੀ ਪਈ। ਹਾਲਾਂਕਿ, ਮੈਂ ਉੱਚ ਸਿੱਖਿਆ ਲਈ ਦੋ ਸਾਲਾਂ ਬਾਅਦ ਪੈਟਰੋਕੈਮੀਕਲ ਇੰਜੀਨੀਅਰਿੰਗ ਅਤੇ ਤਕਨਾਲੋਜੀ (ਸੀਆਈਪੀਈਟੀ) ਵਿੱਚ ਸ਼ਾਮਲ ਹੋਇਆ।

ਉਸ ਨੇ ਤਿੰਨ ਸਾਲਾਂ ਦੀ ਇਸ ਡਿਗਰੀ ਵਿੱਚ 85 ਫੀਸਦੀ ਅੰਕ ਹਾਸਲ ਕੀਤੇ। ਇਸ ਤੋਂ ਬਾਅਦ, ਸਾਲ 2020 ਵਿੱਚ, ਉਸਨੇ ਗੁਹਾਟੀ ਵਿੱਚ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਇੱਕ ਗੁਣਵੱਤਾ ਇੰਜੀਨੀਅਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ।

ਡਾਕਟਰ ਬਣਨ ਦਾ ਹੈ ਸੁਪਨਾ

ਰਾਹੁਲ ਨੇ ਕਿਹਾ, ''ਭਾਵੇਂ ਮੈਂ ਚੰਗਾ ਕੰਮ ਕਰ ਰਿਹਾ ਸੀ ਪਰ ਮੈਨੂੰ ਇਸ ਤੋਂ ਸੰਤੁਸ਼ਟੀ ਨਹੀਂ ਮਿਲ ਰਹੀ ਸੀ। ਮੈਂ ਹਮੇਸ਼ਾ ਡਾਕਟਰ ਬਣਨਾ ਚਾਹੁੰਦਾ ਸੀ। ਇਸ ਲਈ ਮੈਂ ਨੌਕਰੀ ਛੱਡਣ ਦਾ ਫੈਸਲਾ ਕੀਤਾ। ਮੇਰਾ ਭਰਾ ਵੀ ਇੱਕ ਡੈਂਟਲ ਸਰਜਨ ਹੈ। ਉਸ ਨੂੰ ਦੇਖ ਕੇ ਮੈਨੂੰ ਹੌਸਲਾ ਮਿਲਿਆ ਅਤੇ ਮੈਂ NEET ਦੀ ਤਿਆਰੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: ਪ੍ਰਸਿੱਧ ਅਦਾਕਾਰਾ ਮਾਹੀ ਗਿੱਲ ਅਤੇ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਭਾਜਪਾ 'ਚ ਸ਼ਾਮਿਲ

ਅਪਾਹਜ ਹਾਂ ਮੇਰਾ ਇੱਕ ਹੱਥ ਖ਼ਰਾਬ ਹੈ: ਰਾਹੁਲ

ਉਸਨੇ ਕਿਹਾ, “ਮੇਰੇ ਕੋਲ ਕਿਤਾਬਾਂ ਖਰੀਦਣ ਲਈ ਪੈਸੇ ਨਹੀਂ ਸਨ। ਇਸ ਲਈ ਮੈਂ ਇੰਟਰਨੈੱਟ ਦੀ ਮਦਦ ਨਾਲ ਪੜ੍ਹਾਈ ਸ਼ੁਰੂ ਕੀਤੀ। ਮੇਰੀ ਮਿਹਨਤ ਰੰਗ ਲਿਆਈ ਅਤੇ ਮੈਂ NEET ਵਿੱਚ 12,068ਵਾਂ ਰੈਂਕ ਹਾਸਲ ਕੀਤਾ ਪਰ ਮੈਂ ਅਪਾਹਜ ਹਾਂ ਮੇਰਾ ਇੱਕ ਹੱਥ ਖ਼ਰਾਬ ਹੈ, ਜਿਸ ਕਾਰਨ ਮੇਰੇ ਲਈ ਸੀਟ ਲੈਣਾ ਹੋਰ ਆਸਾਨ ਹੋ ਗਿਆ। ਰਾਹੁਲ ਨੇ ਦੱਸਿਆ ਕਿ ਉਸ ਦੀ ਦੁਕਾਨ ਦਾ ਮਾਲਕ ਮੰਟੂ ਕੁਮਾਰ ਸ਼ਰਮਾ ਵੀ ਬਹੁਤ ਚੰਗਾ ਇਨਸਾਨ ਹੈ। ਉਸ ਨੇ ਕਦੇ ਵੀ ਉਸ ਤੋਂ ਦੁਕਾਨ ਦਾ ਕਿਰਾਇਆ ਨਹੀਂ ਲਿਆ। ਅਤੇ ਜਦੋਂ ਰਾਹੁਲ ਨੂੰ AIIMS ਵਿੱਚ ਦਾਖ਼ਲਾ ਮਿਲਿਆ ਤਾਂ ਉਸ ਨੇ ਦਿੱਲੀ ਤੱਕ ਲਈ ਟਿਕਟਾਂ ਵੀ ਬੁੱਕ ਕਰਵਾ ਦਿੱਤੀਆਂ।

ਦੂਜੇ ਪਾਸੇ ਰਾਹੁਲ ਦੀ ਇਸ ਕਾਮਯਾਬੀ ਨੂੰ ਦੇਖਦੇ ਹੋਏ ਅਸਾਮ ਦੇ ਮੁੱਖ ਮੰਤਰੀ ਹਿਮਾਂਤਾ ਬਿਸਵਾ ਸਰਮਾ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ ਰਾਹੁਲ ਦੀ ਪੜ੍ਹਾਈ ਦਾ ਸਾਰਾ ਖਰਚ ਸੂਬਾ ਸਰਕਾਰ ਚੁੱਕੇਗੀ।

-PTC News

Related Post