ਸਮਾਣਾ: ਪੁਲਿਸ ਨੇ 40 ਕਿਲੋ ਭੁੱਕੀ ਤੇ 4000 ਨਸ਼ੇ ਵਾਲੀਆਂ ਗੋਲੀਆਂ ਸਣੇ 2 ਨੂੰ ਦਬੋਚਿਆ

By  Jashan A June 5th 2019 06:24 PM

ਸਮਾਣਾ: ਪੁਲਿਸ ਨੇ 40 ਕਿਲੋ ਭੁੱਕੀ ਤੇ 4000 ਨਸ਼ੇ ਵਾਲੀਆਂ ਗੋਲੀਆਂ ਸਣੇ 2 ਨੂੰ ਦਬੋਚਿਆ,ਸਮਾਣਾ: ਸੀ. ਆਈ. ਏ. ਸਟਾਫ ਸਮਾਣਾ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਉਹਨਾਂ ਕਾਰ ਸਵਾਰ 2 ਸਮੱਗਲਰਾਂ ਨੂੰ 40 ਕਿਲੋ ਭੁੱਕੀ-ਪੋਸਤ ਅਤੇ 4000 ਨਸ਼ੇ ਵਾਲੀਆਂ ਗੋਲੀਆਂ ਸਣੇ ਕਾਬੂ ਕੀਤਾ। ਪੁਲਿਸ ਮੁਤਾਬਕ ਪਾਤੜਾਂ ਸੜਕ 'ਤੇ ਗਸ਼ਤ ਕੀਤੀ ਜਾ ਰਹੀ ਸੀ।

ਇਸ ਦੌਰਾਨ ਪਿੰਡ ਦੇਦਨਾ ਨੇੜੇ ਰਜਬਾਹੇ ਵੱਲੋਂ ਆ ਰਹੀ ਇਕ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ 20-20 ਕਿਲੋ ਦੇ 2 ਥੈਲਿਆਂ 'ਚੋਂ 40 ਕਿਲੋ ਭੁੱਕੀ-ਪੋਸਤ ਅਤੇ 4000 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ।

ਹੋਰ ਪੜ੍ਹੋ:ਇਸ ਜ਼ੁਰਮ ਵਿੱਚ ਪੁਲਸ ਨੇ ਕੀਤਾ ਇੱਕ ਕਾਬੂ

ਇਨ੍ਹਾਂ ਦੀ ਪਛਾਣ ਹਰਵਿੰਦਰ ਸਿੰਘ ਵਾਸੀ ਪਿੰਡ ਕਮਾਲਪੁਰ (ਸੰਗਰੂਰ) ਅਤੇ ਬਾਂਕਾ ਸਿੰਘ ਵਾਸੀ ਪਿੰਡ ਗੁਲਾਹੜ ਵਜੋਂ ਹੋਈ ਹੈ। ਸੀ. ਆਈ. ਏ. ਸਟਾਫ ਵੱਲੋਂ ਦੋਵਾਂ ਖਿਲਾਫ ਘੱਗਾ ਥਾਣਾ 'ਚ ਮਾਮਲਾ ਦਰਜ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

-PTC News

Related Post