ਸੰਗਰੂਰ ਅਤੇ ਮਾਨਸਾ ਦੇ 2 ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਆਤਮ ਹੱਤਿਆ

By  Shanker Badra May 21st 2018 05:29 PM

ਸੰਗਰੂਰ ਅਤੇ ਮਾਨਸਾ ਦੇ 2 ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਆਤਮ ਹੱਤਿਆ:ਪੰਜਾਬ ਅੰਦਰ ਪਿਛਲੇ ਕਈ ਸਾਲਾਂ ਤੋਂ ਕਰਜ਼ਿਆਂ ਤੋਂ ਤੰਗ ਆ ਕੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦਾ ਮਾੜਾ ਦੌਰ ਰੁਕਣ ਦੀ ਨਾਮ ਨਹੀਂ ਲੈ ਰਿਹਾ।Sangrur and mansa two farmer Suicideਕੈਪਟਨ ਸਰਕਾਰ ਵੱਲੋਂ ਕਰਜ਼ਾ ਮੁਆਫੀ ਕੀਤੇ ਜਾਣ ਦੇ ਵਾਅਦੇ ਅਜੇ ਅਮਲੀ ਰੂਪ ਅਖਤਿਆਰ ਨਾ ਕਰਨ ਕਰਕੇ ਇਹ ਮਾੜਾ ਰੁਝਾਨ ਰੁਕਣ ਦਾ ਨਾਮ ਨਹੀ ਲੈ ਰਿਹਾ।ਇਸੇ ਤਰ੍ਹਾਂ ਅੱਜ ਪੰਜਾਬ ਦੇ ਅੰਦਰ ਸੰਗਰੂਰ ਅਤੇ ਮਾਨਸਾ ਦੇ ਵਿੱਚ 2 ਕਿਸਾਨਾਂ ਵੱਲੋਂ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।Sangrur and mansa two farmer Suicideਸੰਗਰੂਰ ਜ਼ਿਲ੍ਹੇ ਦੇ ਪਿੰਡ ਨਾਗਰਾ ਦੇ ਇੱਕ ਕਰਜ਼ਈ ਕਿਸਾਨ ਨੇ ਜਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।ਦੱਸ ਦੇਈਏ ਕਿ ਨੌਜਵਾਨ ਕਿਸਾਨ ਦੇ ਸਿਰ 10 ਲੱਖ ਦਾ ਕਰਜ਼ਾ ਸੀ।ਪਰਿਵਾਰ ਮੁਤਾਬਿਕ ਪਿਛਲੇ ਕਈ ਦਿਨਾਂ ਤੋਂ ਉਹ ਪਰੇਸ਼ਾਨ ਸੀ।ਇਸੇ ਵਜ੍ਹਾ ਦੇ ਚਲਦਿਆਂ ਉਸ ਨੇ ਇਹ ਕਦਮ ਚੱਕਿਆ ਹੈ।Sangrur and mansa two farmer Suicideਇਸ ਤੋਂ ਇਲਾਵਾ ਇੱਕ ਹੋਰ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ ਹੈ।ਜ਼ਿਲ੍ਹਾ ਮਾਨਸਾ ਦੇ ਪਿੰਡ ਮਾਖਾ ਚਹਿਲਾਂ ਦਾ 37 ਸਾਲਾਂ ਕਿਸਾਨ ਸੁਖਬੀਰ ਨੇ ਵੀ ਕਰਜ਼ੇ ਤੋਂ ਦੁੱਖੀ ਹੋ ਕੇ ਸਪਰੇਅ ਪੀ ਕੇ ਆਪਣੀ ਜਾਨ ਦੇ ਦਿੱਤੀ ਹੈ।ਦੱਸਿਆ ਜਾਂਦਾ ਹੈ ਕਿ ਕਿਸਾਨ ਸੁਖਬੀਰ ਸਿੰਘ ਦੇ ਸਿਰ 4 ਲੱਖ ਦਾ ਕਰਜ਼ਾ ਸੀ ਅਤੇ ਢਾਈ ਏਕੜ ਜ਼ਮੀਨ ਉਸ ਦੀ ਪਹਿਲਾਂ ਹੀ ਵਿਕ ਚੁੱਕੀ ਸੀ।

-PTCNews

Related Post