ਸੰਗਰੂਰ-ਪਟਿਆਲਾ ਹਾਈਵੇ 'ਤੇ ਕੁੱਝ ਲੁਟੇਰੇ ਮਾਂ -ਪੁੱਤ ਕੋਲੋਂ ਲੱਖਾਂ ਰੁਪਏ ਲੁੱਟ ਕੇ ਹੋਏ ਫ਼ਰਾਰ

By  Shanker Badra February 5th 2019 10:04 PM

ਸੰਗਰੂਰ-ਪਟਿਆਲਾ ਹਾਈਵੇ 'ਤੇ ਕੁੱਝ ਲੁਟੇਰੇ ਮਾਂ -ਪੁੱਤ ਕੋਲੋਂ ਲੱਖਾਂ ਰੁਪਏ ਲੁੱਟ ਕੇ ਹੋਏ ਫ਼ਰਾਰ:ਸੰਗਰੂਰ : ਸੰਗਰੂਰ-ਪਟਿਆਲਾ ਮੁੱਖ ਮਾਰਗ 'ਤੇ ਸਥਿਤ ਪਿੰਡ ਹਰਕਿਸ਼ਨਪੁਰਾ ਨੇੜੇ ਕੁੱਝ ਲੁਟੇਰਿਆਂ ਵੱਲੋਂ ਇੱਕ ਮੋਟਰਸਾਈਕਲ ਸਵਾਰ ਮਾਂ-ਪੁੱਤ ਕੋਲੋਂ 4.75 ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।

Sangrur-Patiala highway Robbers mother-Son Lakha rupees Robbery ਸੰਗਰੂਰ-ਪਟਿਆਲਾ ਹਾਈਵੇ 'ਤੇ ਕੁੱਝ ਲੁਟੇਰੇ ਮਾਂ -ਪੁੱਤ ਕੋਲੋਂ ਲੱਖਾਂ ਰੁਪਏ ਲੁੱਟ ਕੇ ਹੋਏ ਫ਼ਰਾਰ

ਜਿਸ ਤੋਂ ਬਾਅਦ ਦੋਵੇਂ ਮਾਂ-ਪੁੱਤ ਨੂੰ ਜ਼ਖਮੀ ਹਾਲਤ 'ਚ ਇਲਾਜ਼ ਲਈ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Sangrur-Patiala highway Robbers mother-Son Lakha rupees Robbery ਸੰਗਰੂਰ-ਪਟਿਆਲਾ ਹਾਈਵੇ 'ਤੇ ਕੁੱਝ ਲੁਟੇਰੇ ਮਾਂ -ਪੁੱਤ ਕੋਲੋਂ ਲੱਖਾਂ ਰੁਪਏ ਲੁੱਟ ਕੇ ਹੋਏ ਫ਼ਰਾਰ

ਜਾਣਕਾਰੀ ਅਨੁਸਾਰ ਲੁੱਟ ਦਾ ਸ਼ਿਕਾਰ ਹੋਈ ਜਸਵੀਰ ਕੌਰ ਆਪਣੇ ਪੁੱਤਰ ਮਾਨਵਜੀਤ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਟਿਆਲਾ ਦੇ ਇੱਕ ਇਮੀਗ੍ਰੇਸ਼ਨ ਵਾਲੇ ਤੋਂ ਪੈਸੇ ਲੈ ਕੇ ਪਿੰਡ ਭਿੰਡਰਾਂ ਨੂੰ ਆ ਰਹੇ ਸਨ ਤਾਂ ਅਚਾਨਕ ਪਿੰਡ ਹਰਕਿਸ਼ਨਪੁਰਾ ਨੇੜੇ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਟੱਕਰ ਮਾਰ ਕੇ ਹੇਠਾਂ ਸੁੱਟ ਦਿੱਤਾ ਅਤੇ ਉਨ੍ਹਾਂ ਕੋਲੋਂ 4 ਲੱਖ 75 ਹਜ਼ਾਰ ਰੁਪਏ ਦੀ ਰਕਮ ਖੋਹ ਕਰ ਕੇ ਫਰਾਰ ਹੋ ਗਏ ਹਨ।

Sangrur-Patiala highway Robbers mother-Son Lakha rupees Robbery ਸੰਗਰੂਰ-ਪਟਿਆਲਾ ਹਾਈਵੇ 'ਤੇ ਕੁੱਝ ਲੁਟੇਰੇ ਮਾਂ -ਪੁੱਤ ਕੋਲੋਂ ਲੱਖਾਂ ਰੁਪਏ ਲੁੱਟ ਕੇ ਹੋਏ ਫ਼ਰਾਰ

ਇਸ ਮਾਮਲੇ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

-PTCNews

Related Post