ਸੰਗਰੂਰ ਦੀਆਂ ਲੜਕੀਆਂ ਨੇ ਪੰਜਾਬੀਆਂ ਦਾ ਵਧਾਇਆ ਮਾਣ, ਮਾਰਸ਼ਲ ਆਰਟ ਖੇਡ 'ਚ ਜਿੱਤੇ ਮੈਡਲ

By  Jashan A July 17th 2019 03:34 PM

ਸੰਗਰੂਰ ਦੀਆਂ ਲੜਕੀਆਂ ਨੇ ਪੰਜਾਬੀਆਂ ਦਾ ਵਧਾਇਆ ਮਾਣ, ਮਾਰਸ਼ਲ ਆਰਟ ਖੇਡ 'ਚ ਜਿੱਤੇ ਮੈਡਲ,ਸੰਗਰੂਰ: ਕਹਿੰਦੇ ਹਨ ਅਜੋਕੇ ਸਮੇਂ 'ਚ ਧੀਆਂ ਵੀ ਪੁੱਤਰਾਂ ਤੋਂ ਘੱਟ ਨਹੀਂ ਹਨ, ਇਸ ਨੂੰ ਸੱਚ ਕਰ ਦਿਖਾਇਆ ਹੈ ਜਦੋਂ ਸੰਗਰੂਰ ਦੀਆਂ ਦਬੰਗ ਲੜਕੀਆਂ ਨੇ, ਜਿਨ੍ਹਾਂ ਨੇ ਮੁੰਡਿਆਂ ਦੀ ਖੇਡ ਮੰਨੀ ਜਾਣ ਵਾਲੀ ਮਾਰਸ਼ਲ ਆਰਟ 'ਚ ਗੋਲਡ ਮੈਡਲ ਜਿੱਤ ਕੇ ਬੱਲੇ-ਬੱਲੇ ਕਰਵਾ ਦਿੱਤੀ ਹੈ।

ਸ਼ਹੀਦ ਊਧਮ ਸਿੰਘ ਦੇ ਪਿੰਡ ਸੁਨਾਮ ਦੀਆਂ ਕੁੜੀਆਂ ਨੇ ਮਾਰਸ਼ਲ ਆਰਟ ਦੇ ਏਸ਼ੀਆ ਲੈਵਲ ਮੁਕਾਬਲਿਆਂ ਵਿਚ ਪਾਕਿਸਤਾਨ ਅਤੇ ਬੰਗਲਾਦੇਸ਼ ਨੂੰ ਹਰਾ ਕੇ ਤਿੰਨ ਗੋਲਡ ਮੈਡਲ ਜਿੱਤ ਕੇ ਸੁਨਾਮ ਦਾ ਨਾਂ ਰੌਸ਼ਨ ਕਰ ਦਿੱਤਾ ਹੈ।

ਹੋਰ ਪੜ੍ਹੋ:ਕਾਮਨਵੈਲਥ ਖੇਡਾਂ 2018 :ਸ਼ੂਟਰ ਸੰਜੀਵ ਰਾਜਪੂਤ ਨੇ ਮਰਦਾਂ ਦੇ 50 ਮੀਟਰ ਰਾਈਫ਼ਲ 3 ਪੁਜ਼ੀਸ਼ਨ ਮੁਕਾਬਲੇ ਵਿਚ ਜਿੱਤਿਆ ਗੋਲਡ ਮੈਡਲ

ਬੰਗਲਾਦੇਸ਼ ਦੇ ਢਾਕਾ ਵਿਚ ਹੋਏ ਇਨ੍ਹਾਂ ਮੁਕਾਬਲਿਆਂ ਵਿਚ ਭਾਰਤ ਨੇ ਕੁੱਲ ਚਾਰ ਗੋਲਡ ਮੈਡਲ, ਇਕ ਸਿਲਵਰ ਮੈਡਲ, ਇਕ ਬਰੋਨਜ਼ ਮੈਡਲ ਜਿੱਤਿਆ ਹੈ।

ਇਹਨਾਂ ਦੀ ਪ੍ਰਾਪਤੀ 'ਤੇ ਜਿਥੇ ਪਰਿਵਾਰ ਵਾਲੇ ਖੁਸ਼ੀ ਜਾਹਰ ਕਰ ਰਹੇ ਹਨ, ਉਥੇ ਹੀ ਸ਼ਹਿਰ ਵਾਸੀ ਵੀ ਇਹਨਾਂ ਲੜਕੀਆਂ 'ਤੇ ਮਾਣ ਮਹਿਸੂਸ ਕਰ ਰਹੇ ਹਨ।

-PTC News

 

Related Post