ਸੰਗਰੂਰ : ਟੈੱਟ ਪਾਸ ਬੇਰੁਜ਼ਗਾਰ B.Ed.Teacher ਹੁਣ ਭੁੱਖ ਹੜਤਾਲ 'ਤੇ , ਪੱਕੇ ਮੋਰਚੇ ਦੇ ਦਸਵੇਂ ਦਿਨ ਲਿਆ ਫੈਸਲਾ

By  Shanker Badra September 18th 2019 04:35 PM -- Updated: September 18th 2019 04:36 PM

ਸੰਗਰੂਰ : ਟੈੱਟ ਪਾਸ ਬੇਰੁਜ਼ਗਾਰ B.Ed.Teacher ਹੁਣ ਭੁੱਖ ਹੜਤਾਲ 'ਤੇ , ਪੱਕੇ ਮੋਰਚੇ ਦੇ ਦਸਵੇਂ ਦਿਨ ਲਿਆ ਫੈਸਲਾ:ਸੰਗਰੂਰ : ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਵੱਲੋਂ ਪੱਕੇ ਧਰਨੇ ਦੇ ਦਸਵੇਂ ਦਿਨ ਸੰਘਰਸ਼ ਨੂੰ ਤੇਜ਼ ਕਰਦਿਆਂ ਧਰਨੇ ਨੂੰ ਭੁੱਖ ਹੜਤਾਲ 'ਚ ਤਬਦੀਲ ਕਰ ਲਿਆ ਹੈ। ਯੂਨੀਅਨ ਦੇ ਪੰਜ ਆਗੂਆਂ ਅਮਨਦੀਪ ਬਾਵਾ ਬਰਨਾਲਾ, ਜਗਜੀਤ ਸਿੰਘ ਬਰਨਾਲਾ,ਮਨਿੰਦਰ ਸਿੰਘ ਰਾਮਪੁਰਾ, ਅਮਨਦੀਪ ਕੌਰ ਭਦੌੜ੍ਹ,ਹਰਦੀਪ ਕੌਰ ਭਦੌੜ੍ਹ ਭੁੱਖ-ਹੜਤਾਲ 'ਤੇ ਬੈਠ ਗਏ ਹਨ।

Sangrur : TET Pass Unemployed B.Ed.Teacher hunger strike , tenth day taken Decision ਸੰਗਰੂਰ : ਟੈੱਟ ਪਾਸ ਬੇਰੁਜ਼ਗਾਰ B.Ed.Teacher ਹੁਣ ਭੁੱਖ ਹੜਤਾਲ 'ਤੇ , ਪੱਕੇ ਮੋਰਚੇ ਦੇ ਦਸਵੇਂ ਦਿਨ ਲਿਆ ਫੈਸਲਾ

ਇਸ ਧਰਨੇ ਦੌਰਾਨ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਵੱਖੋ-ਵੱਖਰੇ ਤਰੀਕਿਆਂ ਰਾਹੀਂ ਸੰਘਰਸ਼ ਨੂੰ ਦਬਾਉਣ ਲਈ ਲੱਗੀ ਹੋਈ ਹੈ ਪਰ ਉਹ ਮੰਗਾਂ ਪੂਰੀਆਂ ਹੋਣ ਤੱਕ ਮੋਰਚਾ ਜਾਰੀ ਰੱਖਣਗੇ। ਢਿੱਲਵਾਂ ਨੇ ਕਿਹਾ ਕਿ ਰੁਜ਼ਗਾਰ ਮੇਲਿਆਂ ਰਾਹੀਂ ਕਰੀਬ ਢਾਈ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦੇ ਕਰਨ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹਨਾਂ ਨੌਕਰੀਆਂ ਦਾ ਪੂਰਾ ਅੰਕੜਾ ਜਨਤਕ ਕਰਨ।

Sangrur : TET Pass Unemployed B.Ed.Teacher hunger strike , tenth day taken Decision ਸੰਗਰੂਰ : ਟੈੱਟ ਪਾਸ ਬੇਰੁਜ਼ਗਾਰ B.Ed.Teacher ਹੁਣ ਭੁੱਖ ਹੜਤਾਲ 'ਤੇ , ਪੱਕੇ ਮੋਰਚੇ ਦੇ ਦਸਵੇਂ ਦਿਨ ਲਿਆ ਫੈਸਲਾ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੁਧਿਆਣਾ ‘ਚ ਬੀਤੀ ਰਾਤ ਇੱਕ ਬੱਚੇ ਨੂੰ ਅਗ਼ਵਾ ਕਰਨ ਦੀ ਕੀਤੀ ਕੋਸ਼ਿਸ਼ , ਦੇਖੋ ਵੀਡੀਓ ‘ਚ ਇਹ ਘਟਨਾ

ਉਹਨਾਂ ਕਿਹਾ ਕਿ ਨੌਕਰੀਆਂ ਦੀ ਬਜਾਏ ਸਰਕਾਰ ਸਾਡੇ 'ਤੇ ਨਵੀਆਂ ਨਵੀਆਂ ਸ਼ਰਤਾਂ ਮੜ੍ਹਕੇ ਰੁਜ਼ਗਾਰ ਦਾ ਰਾਹ ਬੰਦ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਇਸ ਦੌਰਾਨ ਵੱਖ-ਵੱਖ ਜਥੇਬੰਦੀਆਂ ਤੋਂ ਸਮਰਥਨ ਲਈ ਆਏ ਪਰਮਜੀਤ ਕੱਟੂ ,ਸੁਨੀਲ ਸੰਗਰੂਰ ਐਸ ਐਸ ਏ/ਰਮਸਾ, ਇੰਦਰਜੀਤ ਕੌਰ ਮੰਗਵਾਲ,ਸਰਬਜੀਤ ਸਿੰਘ ਭੁਰਥਲਾ(ਉਗਰਾਹਾਂ), ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਸੰਜੀਵ ਮਿੰਟੂ, ਪੰਜਾਬ ਸਟੂਡੈਂਟਸ ਵੈਲਫੇਅਰ ਐਸ਼ੋਸੀਏਸਨ ਦੇ ਪ੍ਰਧਾਨ ਕੁਲਵਿੰਦਰ ਨਦਾਮਪੁਰ ਨੇ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਨੂੰ ਲੋਕ-ਸੰਘਰਸ਼ ਕਰਾਰ ਦਿੰਦਿਆਂ ਹਰ ਪੱਖੋਂ ਸਹਿਯੋਗ ਦੇਣ ਦਾ ਵਾਅਦਾ ਕੀਤਾ।

-PTCNews

Related Post