ਸੰਗਰੂਰ : ਕਮਾਲਪੁਰ ਵਿਖੇ ਨਗਰ ਕੀਰਤਨ 'ਚ ਹੋਈ ਹਵਾਈ ਫਾਇਰਿੰਗ , ਇੱਕ ਵਿਅਕਤੀ ਗ੍ਰਿਫ਼ਤਾਰ

By  Shanker Badra November 16th 2019 03:35 PM

ਸੰਗਰੂਰ : ਕਮਾਲਪੁਰ ਵਿਖੇ ਨਗਰ ਕੀਰਤਨ 'ਚ ਹੋਈ ਹਵਾਈ ਫਾਇਰਿੰਗ , ਇੱਕ ਵਿਅਕਤੀ ਗ੍ਰਿਫ਼ਤਾਰ:ਸੰਗਰੂਰ : ਸੰਗਰੂਰ ਦੇ ਪਿੰਡ ਕਮਾਲਪੁਰ ਵਿਖੇ ਬੀਤੇ ਦਿਨੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਜਾਇਆ ਗਏ ਨਗਰ ਕੀਰਤਨ ਦੌਰਾਨ ਕੁੱਝ ਲੋਕਾਂ ਵੱਲੋਂ ਹਵਾਈ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

Sangrur Village Kamalpur Nagar Kirtan Air firing Case One Man Arrested ਸੰਗਰੂਰ : ਕਮਾਲਪੁਰ ਵਿਖੇ ਨਗਰ ਕੀਰਤਨ 'ਚ ਹੋਈ ਹਵਾਈ ਫਾਇਰਿੰਗ , ਇੱਕ ਵਿਅਕਤੀ ਗ੍ਰਿਫ਼ਤਾਰ

ਇਸ ਘਟਨਾ ਤੋਂ ਬਾਅਦ ਪੁਲਿਸ ਨੇ 9 ਵਿਅਕਤੀਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 336 ਅਧੀਨ ਮੁਕੱਦਮਾ ਨੰਬਰ 247 ਥਾਣਾ ਦਿੜ੍ਹਬਾ ਵਿਖੇ ਦਰਜ ਕੀਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ 'ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਨਿਰਮਲ ਸਿੰਘ ਬਾਬਾ ਵਾਸੀ ਕਮਾਲਪੁਰ ਦੇ ਰੂਪ 'ਚ ਹੋਈ ਹੈ।

Sangrur Village Kamalpur Nagar Kirtan Air firing Case One Man Arrested ਸੰਗਰੂਰ : ਕਮਾਲਪੁਰ ਵਿਖੇ ਨਗਰ ਕੀਰਤਨ 'ਚ ਹੋਈ ਹਵਾਈ ਫਾਇਰਿੰਗ , ਇੱਕ ਵਿਅਕਤੀ ਗ੍ਰਿਫ਼ਤਾਰ

ਇਸ ਦੇ ਇਲਾਵਾ ਪੁਲਿਸ ਵੱਲੋਂ ਜਸਵੰਤ ਸਿੰਘ, ਭੁਪਿੰਦਰ ਭਿੰਦੀ, ਪਿੰਕੀ, ਦਲਜੀਤ ਸਿੰਘ, ਹਰਕਮਲ ਸਿੰਘ ਕੈਫੀ, ਕਾਲਾ ਪੰਚ, ਗੁਰਵਿੰਦਰ ਸਿੰਘ ਸਾਰੇ ਵਾਸੀ ਕਮਾਲਪੁਰ ਅਤੇ ਗੁਰਪ੍ਰੀਤ ਸਿੰਘ ਵਾਸੀ ਦਿਆਲਗੜ੍ਹ ਜੇਜੀਆ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Sangrur Village Kamalpur Nagar Kirtan Air firing Case One Man Arrested ਸੰਗਰੂਰ : ਕਮਾਲਪੁਰ ਵਿਖੇ ਨਗਰ ਕੀਰਤਨ 'ਚ ਹੋਈ ਹਵਾਈ ਫਾਇਰਿੰਗ , ਇੱਕ ਵਿਅਕਤੀ ਗ੍ਰਿਫ਼ਤਾਰ

ਦੱਸ ਦਈਏ ਕਿ ਵਿਆਹ ਅਤੇ ਕਈ ਸਮਾਗਮਾਂ ‘ਚ ਫਾਇਰਿੰਗ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਹੁਣ ਧਾਰਮਿਕ ਸਮਾਗਮਾਂ ‘ਚ ਫਾਇਰਿੰਗ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਹਨ। ਇਸ ਤੋਂ ਪਹਿਲਾਂ ਬੀਤੇ ਦਿਨੀਂ ਮੰਡੀ ਗੋਬਿੰਦਗੜ੍ਹ ਵਿਖੇ ਨਗਰ ਕੀਰਤਨ ’ਚ ਹਵਾਈ ਫਾਇਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।

-PTCNews

Related Post