ਦੁਬਈ 'ਚ ਦਰ-ਦਰ ਦੀਆਂ ਠੋਕਰਾਂ ਖਾ ਰਹੇ 8 ਨੌਜਵਾਨਾਂ ਨਾਲ ਡਾ.ਓਬਰਾਏ ਅੱਜ ਪਹੁੰਚਣਗੇ ਪੰਜਾਬ

By  Shanker Badra February 15th 2020 11:18 AM

ਦੁਬਈ 'ਚ ਦਰ-ਦਰ ਦੀਆਂ ਠੋਕਰਾਂ ਖਾ ਰਹੇ8 ਨੌਜਵਾਨਾਂ ਨਾਲ ਡਾ.ਓਬਰਾਏ ਅੱਜ ਪਹੁੰਚਣਗੇ ਪੰਜਾਬ:ਚੰਡੀਗੜ੍ਹ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ.ਪੀ. ਸਿੰਘ ਓਬਰਾਏ ਇਕ ਵਾਰ ਫਿਰ ਵਿਦੇਸ਼ੀ ਧਰਤੀ 'ਤੇ ਬੇਸਹਾਰਾ ਨੌਜਵਾਨਾਂ ਲਈ ਮਸੀਹਾ ਬਣ ਕੇ ਉਭਰੇ ਹਨ। ਦੁਬਈ ਦੀ ਇੱਕ ਕੰਪਨੀ ਬੰਦ ਹੋਣ ਕਰਕੇ 29 ਭਾਰਤੀ ਨੌਜਵਾਨਾਂ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹਨ। ਇਨ੍ਹਾਂ ਨੌਜਵਾਨਾਂ 'ਚ ਕੁਝ ਪੰਜਾਬੀ ਵੀ ਸ਼ਾਮਲ ਹਨ।

Sarbat Da Bhala Charitable Trust Chief S.P. Singh Obero Arrive today with 8 youths Stuck in Dubai ਦੁਬਈ 'ਚ ਦਰ-ਦਰ ਦੀਆਂ ਠੋਕਰਾਂਖਾ ਰਹੇ8 ਨੌਜਵਾਨਾਂ ਨਾਲ ਡਾ.ਓਬਰਾਏ ਅੱਜ ਪਹੁੰਚਣਗੇ ਪੰਜਾਬ

ਦੁਬਈ 'ਚ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ 29 ਭਾਰਤੀ ਨੌਜਵਾਨਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਉਸ ਵੇਲੇ ਸੁੱਖ ਦਾ ਸਾਹ ਆਇਆ ਜਦ ਅਰਬ ਦੇਸ਼ਾਂ ਅੰਦਰ ਫਸੇ ਲੋਕਾਂ ਲਈ ਹਮੇਸ਼ਾ ਰੱਬ ਬਣ ਬਹੁੜਨ ਵਾਲੇ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਉਕਤ ਨੌਜਵਾਨਾਂ ਨੂੰ ਵਾਪਸ ਭਾਰਤ ਭੇਜਣ ਦੀ ਜ਼ਿੰਮੇਵਾਰੀ ਚੁੱਕਣ ਦਾ ਫ਼ੈਸਲਾ ਲਿਆ।

Sarbat Da Bhala Charitable Trust Chief S.P. Singh Obero Arrive today with 8 youths Stuck in Dubai ਦੁਬਈ 'ਚ ਦਰ-ਦਰ ਦੀਆਂ ਠੋਕਰਾਂਖਾ ਰਹੇ8 ਨੌਜਵਾਨਾਂ ਨਾਲ ਡਾ.ਓਬਰਾਏ ਅੱਜ ਪਹੁੰਚਣਗੇ ਪੰਜਾਬ

ਮਿਲੀ ਜਾਣਕਾਰੀ ਅਨੁਸਾਰ 29 ਭਾਰਤੀ ਨੌਜਵਾਨਾਂ ਵਿਚੋਂ 8 ਨੌਜਵਾਨ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾਕਟਰ ਐੱਸਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ ਵਤਨ ਪੁੱਜਣਗੇ।  ਡਾ: ਓਬਰਾਏ 8 ਨੌਜਵਾਨਾਂ ਨੂੰ ਦੁਬਈ ਤੋਂ ਆਪਣੇ ਨਾਲ ਲੈ ਕੇ ਥੋੜ੍ਹੇ ਸਮੇਂ ਬਾਅਦ ਮੋਹਾਲੀ ਹਵਾਈ ਅੱਡੇ 'ਤੇ ਪਹੁੰਚ ਰਹੇ ਹਨ।ਜਦ ਕਿ ਬਾਕੀ ਨੌਜਵਾਨਾਂ ਨੂੰ ਵੀ ਜਲਦ ਹੀ ਕਾਗ਼ਜ਼ਾਤ ਮੁਕੰਮਲ ਹੋਣ ਉਪਰੰਤ ਵਾਪਸ ਲੈ ਆਂਦਾ ਜਾਵੇਗਾ।

Sarbat Da Bhala Charitable Trust Chief S.P. Singh Obero Arrive today with 8 youths Stuck in Dubai ਦੁਬਈ 'ਚ ਦਰ-ਦਰ ਦੀਆਂ ਠੋਕਰਾਂਖਾ ਰਹੇ8 ਨੌਜਵਾਨਾਂ ਨਾਲ ਡਾ.ਓਬਰਾਏ ਅੱਜ ਪਹੁੰਚਣਗੇ ਪੰਜਾਬ

ਡਾ. ਓਬਰਾਏ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਦੁਬਈ ਦੀ ਇੱਕ ਕੰਪਨੀ ਨੇ ਸਕਿਉਰਿਟੀ ਦੇ ਕੰਮ ਲਈ ਭਾਰਤ ਤੋਂ ਦੁਬਈ ਸੱਦਿਆ ਸੀ ਪਰ ਇਨ੍ਹਾਂ ਨੌਜਵਾਨਾਂ ਦੇ ਦੱਸਣ ਮੁਤਾਬਕ ਇਨ੍ਹਾਂ ਦੀ ਕੰਪਨੀ ਦੇ ਮਾਲਕ ਨੇ ਆਪਣੀ ਕੰਪਨੀ ਬੰਦ ਕਰ ਕੇ ਇਨ੍ਹਾਂ ਨਾਲ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਬੰਦ ਹੋ ਜਾਣ ਇਨ੍ਹਾਂ ਨੌਜਵਾਨਾਂ ਨੂੰ 6 ਮਹੀਨਿਆਂ ਦੇ ਕੰਮ ਦੀ ਤਨਖਾਹ ਵੀ ਨਹੀਂ ਦਿੱਤੀ ਗਈ। ਜਿਸ ਕਾਰਨ ਇਨ੍ਹਾਂ ਨੌਜਵਾਨਾਂ ਨੂੰ ਸੜਕਾਂ 'ਤੇ ਰਹਿਣ ਲਈ ਮਜ਼ਬੂਰ ਹੋਣਾ ਪਿਆ ਹੈ।

Sarbat Da Bhala Charitable Trust Chief S.P. Singh Obero Arrive today with 8 youths Stuck in Dubai ਦੁਬਈ 'ਚ ਦਰ-ਦਰ ਦੀਆਂ ਠੋਕਰਾਂਖਾ ਰਹੇ8 ਨੌਜਵਾਨਾਂ ਨਾਲ ਡਾ.ਓਬਰਾਏ ਅੱਜ ਪਹੁੰਚਣਗੇ ਪੰਜਾਬ

ਉਨ੍ਹਾਂ ਦੱਸਿਆ ਕਿ ਜਦ ਉਕਤ ਨੌਜਵਾਨਾਂ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਆਪਣੀ ਹੱਡਬੀਤੀ ਸੁਣਾਈ ਤਾਂ ਉਨ੍ਹਾਂ ਇਨ੍ਹਾਂ ਨੌਜਵਾਨਾਂ ਦੀ ਮੁਸ਼ਕਿਲ ਨੂੰ ਵੇਖਦਿਆਂ ਹੋਇਆਂ ਆਪਣੇ ਖਰਚ 'ਤੇ ਇਨ੍ਹਾਂ ਨੂੰ ਵਾਪਸ ਭਾਰਤ ਭੇਜਣ ਦਾ ਫ਼ੈਸਲਾ ਲਿਆ ਹੈ। ਜਿਸ ਤਹਿਤ ਉਹ ਇਨ੍ਹਾਂ ਨੌਜਵਾਨਾਂ ਦੇ ਵਾਪਸ ਆਉਣ ਲਈ ਲੋੜੀਂਦੇ ਜ਼ਰੂਰੀ ਕਾਗਜ਼ਾਤ ਮੁਕੰਮਲ ਕਰਨ ਤੋਂ ਇਲਾਵਾ ਦੁਬਈ ਤੋਂ ਭਾਰਤ ਦੀਆਂ ਹਵਾਈ ਟਿਕਟਾਂ ਦਾ ਖਰਚਾ ਵੀ ਖੁਦ ਕਰਨਗੇ।ਉਨ੍ਹਾਂ ਦੱਸਿਆ ਕਿ ਜਿੰਨਾ ਚਿਰ ਤੱਕ ਇਹ ਨੌਜਵਾਨ ਵਾਪਸ ਨਹੀਂ ਆ ਜਾਂਦੇ ਉਨਾਂ ਚਿਰ ਤੱਕ ਦੁਬਈ ਅੰਦਰ ਇਨ੍ਹਾਂ ਦੀ ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ ਵੀ ਉਨ੍ਹਾਂ ਵੱਲੋਂ ਕੀਤਾ ਜਾਵੇਗਾ।

-PTCNews

Related Post