ਦਾੜ੍ਹੀ 'ਤੇ ਟਿੱਪਣੀ ਨੂੰ ਲੈ ਕੇ SGPC ਨੇ Bharti Singh ਖ਼ਿਲਾਫ਼ ਦਰਜ ਕਰਵਾਈ FIR

By  Jasmeet Singh May 17th 2022 08:31 AM

ਪੀਟੀਸੀ ਬਿਊਰੋ, 17 ਮਈ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ 'ਤੇ ਦਾੜ੍ਹੀ-ਮੁੱਛਾਂ ਦਾ ਮਜ਼ਾਕ ਉਡਾਉਣ ਦੇ ਦੋਸ਼ ਹੇਠ ਸਟੈਂਡਅੱਪ ਕਾਮੇਡੀਅਨ ਭਾਰਤੀ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਹ ਵੀ ਪੜ੍ਹੋ: ਬਠਿੰਡਾ ਤੋਂ ਹਨੂੰਮਾਨ ਚਾਲੀਸਾ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ ਇਹ ਉਦੋਂ ਹੋਇਆ ਜਦੋਂ ਮਹਿਲਾ ਕਾਮੇਡੀਅਨ ਨੇ ਮੁਆਫ਼ੀ ਮੰਗ ਲਈ ਹੈ, ਹਾਲਹੀ ਵਿੱਚ ਇੱਕ ਟੀਵੀ ਪ੍ਰੋਗਰਾਮ ਵਿੱਚ ਗੱਲਬਾਤ ਦੌਰਾਨ ਭਾਰਤੀ ਸਿੰਘ ਵੱਲੋਂ ਕੀਤੀ ਗਈ ਟਿੱਪਣੀ ਸ਼੍ਰੋਮਣੀ ਕਮੇਟੀ ਨੂੰ ਕੁੱਝ ਚੰਗੀ ਨਹੀਂ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਹੁਣ ਮਹਿਲਾ ਹਾਸ ਕਲਾਕਾਰ ਖ਼ਿਲਾਫ਼ ਐਫਆਈਆਰ ਦਰਜ ਕਰ ਦਿੱਤੀ ਗਈ ਹੈ। ਐਸਜੀਪੀਸੀ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਕੋਤਵਾਲੀ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਸਮੇਤ ਕਈ ਮਨੁੱਖੀ ਅਧਿਕਾਰਾਂ ਅਤੇ ਸਿੱਖ ਜਥੇਬੰਦੀਆਂ ਨੇ ਅੰਮ੍ਰਿਤਸਰ ਵਿੱਚ ਅਤੇ ਭਾਰਤੀ ਸਿੰਘ ਦੇ ਘਰ ਅੱਗੇ ਵੀ ਰੋਸ ਮੁਜ਼ਾਹਰਾ ਕੀਤਾ। ਇੱਥੇ ਜ਼ਿਕਰ ਯੋਗ ਹੈ ਕਿ ਭਾਰਤੀ ਸਿੰਘ ਨੇ ਕਿਸੀ ਵੀ ਭਾਈਚਾਰੇ ਨੂੰ ਮੁੱਖ ਰੱਖਦਿਆਂ ਦਾੜ੍ਹੀ ਦਾ ਮਜ਼ਾਕ ਨਹੀਂ ਉਡਾਇਆ ਸੀ, ਦਾੜ੍ਹੀ ਦਾ ਹੋਰ ਧਰਮਾਂ ਦੇ ਲੋਕ ਵੀ ਰੱਖਦੇ ਹਨ। ਇਸ ਸਵਾਲ ਦਾ ਜਵਾਬ ਦਿੰਦਿਆਂ ਕਮੇਟੀ ਦੇ ਇੱਕ ਬੁਲਾਰੇ ਨੇ ਕਿਹਾ ਕਿ ਹਾਲਾਂਕਿ ਭਾਰਤੀ ਨੇ ਭਾਈਚਾਰੇ ਦਾ ਨਾਮ ਨਹੀਂ ਲਿਆ ਪਰ ਦਾੜ੍ਹੀ ਅਤੇ ਮੁੱਛਾਂ ਸਿੱਖਾਂ ਦੇ ਪੰਜ ਕਕਾਰਾਂ ਅਧੀਨ ਆਉਂਦੀਆਂ ਹਨ। ਇਹ ਵੀ ਪੜ੍ਹੋ: 23 ਕਿਸਾਨ ਜਥੇਬੰਦੀਆਂ ਵੱਲੋਂ ਸੂਬਾ ਸਰਕਾਰ ਖ਼ਿਲਾਫ਼ ਪੱਕੇ ਧਰਨੇ ਦਾ ਐਲਾਨ ਐਫਆਈਆਰ ਦਰਜ ਹੋਣ ਤੋਂ ਪਹਿਲਾਂ ਹੀ ਇੱਕ ਵੀਡੀਓ ਸੰਦੇਸ਼ ਵਿੱਚ ਭਾਰਤੀ ਨੇ ਮੰਨਿਆ ਸੀ ਕਿ ਉਸ ਦੀਆਂ ਟਿੱਪਣੀਆਂ ਨੂੰ ਗ਼ਲਤ ਸਮਝ ਲਿਆ ਗਿਆ ਅਤੇ ਉਸ ਨੇ ਸਪਸ਼ਟ ਵੀ ਕੀਤਾ ਕਿ ਉਸ ਦੇ ਮਜ਼ਾਕ ਵਿੱਚ ਕਿਸੇ ਵਿਸ਼ੇਸ਼ ਧਰਮ ਜਾਂ ਭਾਈਚਾਰੇ ਦਾ ਕੋਈ ਹਵਾਲਾ ਨਹੀਂ ਸੀ। ਆਪਣੀ ਟਿੱਪਣੀ 'ਤੇ ਭਾਰਤੀ ਸਿੰਘ ਨੇ ਮੁਆਫ਼ੀ ਵੀ ਮੰਗੀ ਸੀ। -PTC News

Related Post