ਸ਼ੇਅਰ ਬਾਜ਼ਾਰ 'ਚ ਉਛਾਲ, ਸੈਂਸੈਕਸ 118.55 ਤੇ ਨਿਫਟੀ 40 ਅੰਕ ਵੱਧ ਕੇ ਹੋਇਆ ਬੰਦ

By  Jashan A November 15th 2018 07:27 PM -- Updated: November 15th 2018 07:35 PM

ਸ਼ੇਅਰ ਬਾਜ਼ਾਰ 'ਚ ਉਛਾਲ, ਸੈਂਸੈਕਸ 118.55 ਤੇ ਨਿਫਟੀ 40 ਅੰਕ ਵੱਧ ਕੇ ਹੋਇਆ ਬੰਦ,ਨਵੀਂ ਦਿੱਲੀ: ਇਸ ਕਾਰੋਬਾਰੀ ਹਫਤੇ ਦੇ ਚੌਥੇ ਦਿਨ ਸ਼ੇਅਰ ਬਾਜ਼ਾਰ ਨੇ ਕੰਮ-ਕਾਜ ਦੇ ਆਖ‍ਿਰੀ ਘੰਟਿਆਂ ਦੇ ਦੌਰਾਨ ਰਫਤਾਰ ਭਰੀ ਹੈ। ਵੀਰਵਾਰ ਨੂੰ ਸੈਂਸੇਕਸ 118 . 55 ਅੰਕਾਂ ਦੇ ਵਾਧੇ ਦੇ ਨਾਲ ਬੰਦ ਹੋਇਆ ਹੈ। ਉੱਥੇ ਹੀ ਨਿਫਟੀ ਵੀ 40 ਅੰਕਾਂ ਦੀ ਮਾਮੂਲੀ ਵਾਧੇ 'ਤੇ ਬੰਦ ਹੋਈ ਹੈ।

new delhi ਵੀਰਵਾਰ ਨੂੰ ਸੈਂਸੈਕਸ 118 . 55 ਅੰਕ ਵੱਧ ਕੇ 35 , 260 . 54 ਦੇ ਪੱਧਰ ਉੱਤੇ ਬੰਦ ਹੋਇਆ। ਨਿਫਟੀ ਨੇ ਵੀ ਰਫਤਾਰ ਭਰੀ।ਇਹ 40.40 ਅੰਕ ਵੱਧ ਕੇ 10,616.70 ਦੇ ਪੱਧਰ ਉੱਤੇ ਬੰਦ ਹੋਈ ਹੈ।ਬਜ਼ਾਰ ਬੰਦ ਹੋਣ ਦੇ ਦੌਰਾਨ ਅਡਾਨੀ ਪੋਰਟਸ, ਟਾਇਟਨ , ਆਇਸ਼ਰ ਮੋਟਰਸ, ਕੋਟਕ ਬੈਂਕ, ਹੀਰੋਮੋਟੋ ਕਾਰਪ ਦੇ ਸ਼ੇਅਰ ਟਾਪ ਗੇਨਰ ਵਿੱਚ ਸ਼ਾਮਿਲ ਹੋਏ।

ਹੋਰ ਪੜ੍ਹੋ: ਅਸਮਾਨੀ ਚੜੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ,ਜਾਣੋਂ ਅੱਜ ਦਾ ਰੇਟ

sensexਦੂਜੇ ਪਾਸੇ, ਗਰਾਸਿਮ,ਯੈੱਸ ਬੈਂਕ,ਇੰਡੀਆ ਬੁਲਸ ਹਾਉਸਿੰਗ ਫਾਇਨੈਂਸ ਲਿਮਿਟੇਡ , ਐੱਨਟੀਪੀਸੀ ਅਤੇ ਇੰਫਰਾਟੈਲ ਦੇ ਸ਼ੇਅਰ ਲਾਲ ਨਿਸ਼ਾਨ ਦੇ ਹੇਠਾਂ ਬਣੇ ਹੋਏ ਹਨ।

—PTC News

Related Post