ਜਾਣੋ ਸਿਧਾਰਥ ਸ਼ੁਕਲਾ ਨੇ ਆਪਣੇ ਇੰਸਟਾਗ੍ਰਾਮ ਦੀ ਆਖਰੀ ਪੋਸਟ ਵਿੱਚ ਕੀ ਲਿਖਿਆ ਸੀ

By  Shanker Badra September 2nd 2021 08:10 PM

ਮੁੰਬਈ : ਬਾਲਿਕਾ ਵਧੂ ਅਤੇ ਬਿੱਗ ਬੌਸ -13 ਵਰਗੇ ਟੈਲੀਵਿਜ਼ਨ ਸ਼ੋਅ ਲਈ ਜਾਣੇ ਜਾਂਦੇ ਅਭਿਨੇਤਾ ਸਿਧਾਰਥ ਸ਼ੁਕਲਾ ਦੀ ਵੀਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਹ 40 ਸਾਲਾਂ ਦੇ ਸਨ। ਇਸ ਖ਼ਬਰ ਦੀ ਪੁਸ਼ਟੀ ਮੁੰਬਈ ਦੇ ਕੂਪਰ ਹਸਪਤਾਲ ਨੇ ਕੀਤੀ ਹੈ। ਸਿਧਾਰਥ ਦੀ ਆਖਰੀ ਇੰਸਟਾਗ੍ਰਾਮ ਪੋਸਟ ਮੈਡੀਕਲ ਕਰਮਚਾਰੀਆਂ ਨੂੰ ਸ਼ਰਧਾਂਜਲੀ ਸੀ। ਉਸਨੇ ਇੱਕ ਤਖ਼ਤੀ ਦੇ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਸੀ , ਜਿਸ ਵਿੱਚ ਲਿਖਿਆ ਸੀ, "#TheHeroesWeOwe". ਸਿਧਾਰਥ ਸ਼ੁਕਲਾ ਨੇ ਤਸਵੀਰ ਦੇ ਨਾਲ ਇੱਕ ਨੋਟ ਵੀ ਲਿਖਿਆ ਸੀ।

ਜਾਣੋ ਸਿਧਾਰਥ ਸ਼ੁਕਲਾ ਨੇ ਆਪਣੇ ਇੰਸਟਾਗ੍ਰਾਮ ਦੀ ਆਖਰੀ ਪੋਸਟ ਵਿੱਚ ਕੀ ਲਿਖਿਆ ਸੀ

ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਰਕਾਰ ਨੇ ਕੋਰੋਨਾ ਨੂੰ ਲੈ ਕੇ ਨਵੇਂ ਨਿਰਦੇਸ਼ ਕੀਤੇ ਜਾਰੀ , ਪੜ੍ਹੋ ਨਵੀਆਂ ਹਦਾਇਤਾਂ

ਮੈਡੀਕਲ ਕਰਮਚਾਰੀਆਂ ਦੇ ਪ੍ਰਤੀ ਸਨਮਾਨ ਪ੍ਰਗਟ ਕਰਦੇ ਹੋਏ ਸਿਧਾਰਥ ਸ਼ੁਕਲਾ ਨੇ ਲਿਖਿਆ ਸੀ - ਸਾਰੇ ਫਰੰਟਲਾਈਨ ਯੋਧਿਆਂ ਦਾ ਦਿਲੋਂ ਧੰਨਵਾਦ ! ਤੁਸੀਂ ਆਪਣੀ ਜਾਨ ਜੋਖਮ ਵਿੱਚ ਪਾਉਂਦੇ ਹੋ, ਅਣਗਿਣਤ ਘੰਟੇ ਕੰਮ ਕਰਦੇ ਹੋ ਅਤੇ ਉਨ੍ਹਾਂ ਮਰੀਜ਼ਾਂ ਨੂੰ ਦਿਲਾਸਾ ਦਿੰਦੇ ਹੋ, ਜੋ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਨਹੀਂ ਹਨ। ਤੁਸੀਂ ਸੱਚਮੁੱਚ ਬਹਾਦਰ ਹੋ ! ਫਰੰਟ ਲਾਈਨ 'ਤੇ ਹੋਣਾ ਨਿਸ਼ਚਤ ਤੌਰ 'ਤੇ ਅਸਾਨ ਨਹੀਂ ਹੈ ਪਰ ਅਸੀਂ ਤੁਹਾਡੇ ਯਤਨਾਂ ਦੀ ਸੱਚਮੁੱਚ ਸ਼ਲਾਘਾ ਕਰਦੇ ਹਾਂ।

ਜਾਣੋ ਸਿਧਾਰਥ ਸ਼ੁਕਲਾ ਨੇ ਆਪਣੇ ਇੰਸਟਾਗ੍ਰਾਮ ਦੀ ਆਖਰੀ ਪੋਸਟ ਵਿੱਚ ਕੀ ਲਿਖਿਆ ਸੀ

ਸਿਧਾਰਥ ਛੇਤੀ ਹੀ ਰਿਲੀਜ਼ ਹੋਣ ਵਾਲੀ ਐਮਾਜ਼ਾਨ ਪ੍ਰਾਈਮ ਸੀਰੀਜ਼ ਮੁੰਬਈ ਡਾਇਰੀਜ਼ 26/11 ਦਾ ਜ਼ੋਰਦਾਰ ਪ੍ਰਚਾਰ ਕਰ ਰਿਹਾ ਸੀ। ਇਹ ਸੀਰੀਜ਼ ਫਰੰਟਲਾਈਨ ਵਰਕਰਾਂ ਅਤੇ ਹਸਪਤਾਲ ਦੇ ਸਟਾਫ ਦੀ ਅਨੁਸਰਣ ਕਰਦੀ ਹੈ , ਜੋ 26 ਨਵੰਬਰ 2008 ਨੂੰ ਮੁੰਬਈ ਵਿੱਚ ਅੱਤਵਾਦੀ ਹਮਲੇ ਦੇ ਗਵਾਹ ਬਣੇ ਸੀ। ਐਮਾਜ਼ਾਨ ਪ੍ਰਾਈਮ ਦੀ ਮੁੰਬਈ ਡਾਇਰੀਜ਼ 26/11 ਮੈਡੀਕਲ ਕਰਮਚਾਰੀਆਂ, ਨਰਸਿੰਗ ਸਟਾਫ ਅਤੇ ਉਨ੍ਹਾਂ ਦੀਆਂ ਅਣਗਿਣਤ ਕੁਰਬਾਨੀਆਂ ਨੂੰ ਸ਼ਰਧਾਂਜਲੀ ਹੈ।

ਜਾਣੋ ਸਿਧਾਰਥ ਸ਼ੁਕਲਾ ਨੇ ਆਪਣੇ ਇੰਸਟਾਗ੍ਰਾਮ ਦੀ ਆਖਰੀ ਪੋਸਟ ਵਿੱਚ ਕੀ ਲਿਖਿਆ ਸੀ

ਦੱਸ ਦੇਈਏ ਕਿ ਸੀਰੀਜ਼ ਦਾ ਟ੍ਰੇਲਰ 25 ਅਗਸਤ ਨੂੰ ਜਾਰੀ ਕੀਤਾ ਗਿਆ ਸੀ। ਸਿਧਾਰਥ ਸ਼ੁਕਲਾ ਨੇ 24 ਅਗਸਤ ਨੂੰ ਇੰਸਟਾਗ੍ਰਾਮ 'ਤੇ ਇਸ ਪੋਸਟ ਨੂੰ ਸਾਂਝਾ ਕੀਤਾ ਸੀ। ਓਥੇ ਹੀ ਟਵਿੱਟਰ ਦੀ ਗੱਲ ਕਰੀਏ ਤਾਂ ਸਿਧਾਰਥ ਦੀ ਆਖਰੀ ਪੋਸਟ ਟੋਕੀਓ 2020 ਪੈਰਾਲਿੰਪਿਕ ਖੇਡਾਂ ਦੇ ਅਥਲੀਟਾਂ ਲਈ ਵਧਾਈ ਸੰਦੇਸ਼ ਸੀ। ਉਨ੍ਹਾਂ ਨੇ ਲਿਖਿਆ ਸੀ , “ਭਾਰਤੀ ਸਾਨੂੰ ਬਾਰ ਬਾਰ ਮਾਣ ਦੇ ਰਹੇ ਹਨ , ਪੈਰਾਲਿੰਪਿਕਸ ਵਿੱਚ ਸੋਨੇ ਦੇ ਇਲਾਵਾ ਇੱਕ ਵਿਸ਼ਵ ਰਿਕਾਰਡ... ਸੁਮਿਤ ਅੰਟਿਲ ਅਤੇ ਅਵਨੀਲੇਖਾ ਨੂੰ ਵਧਾਈ।

-PTCNews

Related Post