Sun, Dec 21, 2025
Whatsapp

Sidhu Moose Wala: ਸਿੱਧੂ ਦੀ ਮਾਂ ਚਰਨ ਕੌਰ ਦੀ ਭਾਵੁਕ ਪੋਸਟ, ਲਿਖਿਆ...

Sidhu moosewala: ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਸਾਲ ਪੂਰਾ ਹੋ ਚੁੱਕਿਆ ਹੈ। ਉਹ ਅੱਜ ਵੀ ਆਪਣੇ ਗੀਤਾਂ ਰਾਹੀਂ ਚਾਹੁਣ ਵਾਲਿਆਂ ਦੇ ਦਿਲਾਂ 'ਚ ਜ਼ਿੰਦਾ ਹੈ।

Reported by:  PTC News Desk  Edited by:  Amritpal Singh -- July 05th 2023 03:49 PM
Sidhu Moose Wala: ਸਿੱਧੂ ਦੀ ਮਾਂ ਚਰਨ ਕੌਰ ਦੀ ਭਾਵੁਕ ਪੋਸਟ, ਲਿਖਿਆ...

Sidhu Moose Wala: ਸਿੱਧੂ ਦੀ ਮਾਂ ਚਰਨ ਕੌਰ ਦੀ ਭਾਵੁਕ ਪੋਸਟ, ਲਿਖਿਆ...

Sidhu Moosewala: ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਸਾਲ ਪੂਰਾ ਹੋ ਚੁੱਕਿਆ ਹੈ। ਉਹ ਅੱਜ ਵੀ ਆਪਣੇ ਗੀਤਾਂ ਰਾਹੀਂ ਚਾਹੁਣ ਵਾਲਿਆਂ ਦੇ ਦਿਲਾਂ 'ਚ ਜ਼ਿੰਦਾ ਹੈ। ਜਦੋਂ ਵੀ ਉਸ ਦੇ ਚਾਹੁਣ ਵਾਲਿਆ ਨੂੰ ਮੂਸੇਵਾਲਾ ਦੀ ਯਾਦ ਆਉਂਦੀ ਹੈ ਤਾਂ ਉਹ ਉਸ ਦੇ ਗਾਣੇ ਸੁਣ ਲੈਂਦੇ ਹਨ। 

ਸਿੱਧੂ ਮੂਸੇਵਾਲਾ  ਦੀ ਮਾਂ ਆਪਣੀ ਪੁੱਤਰ ਦੀ ਮੌਤ ਤੋਂ ਬਾਅਦ ਇੱਕ-ਇੱਕ ਦਿਨ ਗਿਣ ਰਹੀ ਹੈ। ਮੂਸੇਵਾਲਾ ਦੀ ਮਾਂ ਚਰਨ ਕੌਰ ਦੀ ਇਹ ਪੋਸਟ ਦੇਖ ਕੇ ਤਾਂ ਇੰਝ ਹੀ ਲੱਗ ਰਿਹਾ ਹੈ ਜਿਵੇਂ ਕਿ ਇੱਕ ਮਾਂ ਹਰ ਦਿਨ, ਹਰ ਪਲ, ਹਰ ਸਕਿੰਟ ਬੱਸ ਆਪਣੇ ਪੁੱਤਰ ਬਾਰੇ ਹੀ ਸੋਚਦੀ ਰਹਿੰਦੀ ਹੈ। 


ਸਿੱਧੂ ਦੇ ਪਿਤਾ ਬਲਕੌਰ ਸਿੰਘ ਲਗਾਤਾਰ ਆਪਣੇ ਪੁੱਤਰ ਦੇ ਇਨਸਾਫ ਲਈ ਸਰਕਾਰ ਦੇ ਸਾਹਮਣੇ ਡੱਟ ਕੇ ਖੜ੍ਹੇ ਹਨ। ਹਾਲਾਂਕਿ ਮੂਸੇਵਾਲਾ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਇਸ ਵਿਚਾਲੇ ਸਿੱਧੂ ਦੀ ਮਾਤਾ ਚਰਨ ਕੌਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਰਾਹੀਂ ਉਹ ਆਪਣੇ ਦਰਦ ਨੂੰ ਬਿਆਨ ਕਰਦੀ ਹੋਈ ਦਿਖਾਈ ਦੇ ਰਹੀ ਹੈ

ਮਾਂ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ਸਾਡੇ ਲਈ ਇਹ ਆਸਾਨ ਨਹੀਂ ਸੀ ਜਦੋਂ ਅਸੀ ਆਪਣੇ ਉਨੱਤੀ ਵਰਿਆਂ ਦੇ ਹੋਣਹਾਰ ਗੱਭਰੂ ਦੀ ਅੰਨੇਵਾਹ ਗੋਲੀ ਨਾਲ ਭੁੰਨੀ ਹੋਈ, ਦੇਹ ਓਹਦੀ ਮਿਹਨਤ ਦੀ ਖੱਟੀ ਹਵੇਲੀ ਵਿੱਚ ਪਈ ਦੇਖੀ ਸੀ। ਦੁਨੀਆਂ ਦਾ ਦਿੱਤਾ ਹੌਸਲਾ ਓਸ ਵੇਲੇ ਮੇਰੇ ਲਈ ਥੋੜਾ ਪੈ ਜਾਂਦਾ ਜਦੋਂ ਮੈਂ ਓਹਨਾ ਸਮਿਆਂ ਵਿੱਚ ਖੋਈ ਸੁੰਨੇ ਪਏ ਉਹਦੇ ਕਮਰੇ ਵਿਚ ਬੈਠੀ ਓਹਦੇ ਜਨਮ ਹੋਣ ਤੋ ਪਹਿਲਾਂ ਦੇ ਸਮਿਆਂ ਵਿੱਚ ਖੋਈ ਹੁੰਦੀ ਆ, ਮੈਂ ਜਾਣਦੀ ਹਾਂ, ਜਦੋਂ ਓਸਨੂੰ ਗਲ ਨਾਲ ਲਾਉਣ ਲਈ, ਕੋਲੇ ਬਿਠਾਉਣ ਲਈ ਮੇਰਾ ਦਿਲ ਬੇਚੈਨੀ ਮਹਿਸੂਸ ਕਰਦਾ ਤਾਂ ਮੈਂ ਕਿਵੇਂ ਆਪਣੇ ਆਪ ਨੂੰ ਰੋਕਦੀ ਹਾਂ, ਮੈਂ ਇੱਕ ਗਾਇਕ ਦੀ ਇੱਕ ਸ਼ਾਇਰ ਦੀ ਤੇ ਇੱਕ ਕਵੀ ਦੀ ਮਾਤਾ ਬਾਅਦ ਵਿੱਚ ਬਣੀ ਆ ਪਰ, ਪਹਿਲਾਂ ਮੈਂ ਸਿਰਫ ਮੇਰੇ ਸ਼ੁੱਭਦੀਪ ਦੀ ਮਾਤਾ ਹਾਂ, ਤੇ ਇੱਕ ਮਾਂ ਦਾ ਦਿਲ ਹੀ ਜਾਣਦਾ ਹੈ ਕਿ ਜਦੋਂ ਓਹ ਆਪਣੇ ਪੁੱਤਰ ਨੂੰ ਸ਼ਗਨਾਂ ਦੀ ਘੋੜੀ ਚੜਾਉਣ ਦੀਆਂ ਤਿਆਰੀਆਂ ਕਰੇ ਤੇ । ਓਹੀ ਵੇਲੇ ਓਹ ਆਪਣੇ ਪੁੱਤਰ ਦਾ ਜਨਾਜ਼ਾ ਜਾਦਾ ਦੇਖੇ, ਤੇ ਓਹ ਵੀ, ਬਿਨਾਂ ਕਿਸੇ ਕਸੂਰ ਤੋਂ, ਸਿਰਫ ਸ਼ੱਕ ਦੇ ਅਧਾਰ, ਤੇ ਤਾ ਕੀ ਬੀਤਦੀ ਹੈ ਓਸ ਮਾਂ ਦੇ ਦਿਲ ਉਪਰ, ਜਿਹੜੇ ਲੋਕ ਸਾਨੂੰ ਸਰਕਾਰ ਦੀ ਬਗਾਵਤ ਕਰਨ ਤੋਂ ਰੋਕਦੇ ਆ ਸਾਨੂੰ ਚੁੱਪ ਵੱਟਣ ਲਈ ਕਹਿੰਦੇ ਆ ਤਾਂ ਉਹਨਾਂ ਨੂੰ ਮੈਂ ਇਹੋ ਕਹਿਣਾ । ਚਾਹੁੰਦੀ ਆ ਕਿ, ਅਸੀਂ ਬਗਾਵਤ ਤਾਂ ਕਰਦੇ ਆ ਕਿਉਂਕਿ ਉਨੱਤੀ ਵਰਿਆਂ ਦੇ ਗੱਭਰੂ ਨੂੰ ਇਹਨਾਂ ਵੱਡਾ ਮੁਕਾਮ ਹਾਸਿਲ ਕਰਵਾਉਣ ਲਈ ਅਸੀਂ ਆਪਣੀ ਪੂਰੀ ਜ਼ਿੰਦਗੀ ਲਾਈ ਸੀ, ਅਸੀ ਬਗਾਵਤ ਬੇਬਸ ਹੋਕੇ ਕਰਦੇ ਆ, ਕਿਉਂਕਿ ਸਾਡਾ ਪੁੱਤਰ। ਬੇਕਸੂਰ ਸੀ, ਤੇ ਉਹਦੀਆਂ ਨਜ਼ਰਾਂ ਦੁਨੀਆਂ ਨੂੰ ਕਿਸੇ ਵੀ ਫਰਕ ਨਾਲ ਨਹੀਂ ਦੇਖ ਦੀਆ ਸੀ, ਜਿਸਦੀ ਗਵਾਹੀ ਸਾਰਾ ਜੱਗ ਭਰਦਾ ਅਸੀ ਏਸ ਲਈ ਬਗਾਵਤ ਕਰਦੇ ਹਾਂ।'

ਮਾਂ ਚਰਨ ਕੌਰ ਦੀ ਇਹ ਪੋਸਟ ਪੜ੍ਹ ਕੇ ਫੈਨਜ਼ ਬੇਹੱਦ ਭਾਵੁਕ ਹੋ ਗਏ ਹਨ ਕੇ ਉਹ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਵਾਉਣ ਲਈ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਇੱਕ ਸਾਲ ਬਾਅਦ ਹਾਲੇ ਤੱਕ ਵੀ ਇਨਸਾਫ ਅਧੂਰਾ ਹੈ। ਉਸ ਦਾ ਪਰਿਵਾਰ ਤੇ ਚਾਹੁਣ ਵਾਲੇ ਉਸ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਹਨ। 


- PTC NEWS

Top News view more...

Latest News view more...

PTC NETWORK
PTC NETWORK