ਸਿੱਖ ਕੈਦੀਆਂ ਦੀ ਰਿਹਾਈ ਦਾ ਮਾਮਲਾ : ਨੰਦ ਸਿੰਘ 25 ਸਾਲ ਬਾਅਦ ਜੇਲ੍ਹ 'ਚੋਂ ਹੋਏ ਰਿਹਾਅ

By  Shanker Badra November 15th 2019 11:16 AM

ਸਿੱਖ ਕੈਦੀਆਂ ਦੀ ਰਿਹਾਈ ਦਾ ਮਾਮਲਾ : ਨੰਦ ਸਿੰਘ 25 ਸਾਲ ਬਾਅਦ ਜੇਲ੍ਹ 'ਚੋਂ ਹੋਏ ਰਿਹਾਅ:ਪਟਿਆਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਕੇਂਦਰ ਸਰਕਾਰ ਵੱਲੋਂ ਮਨਜ਼ੂਰ ਕੀਤੀ ਗਈ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ 'ਚ ਨਜ਼ਰਬੰਦ 8 ਸਿੱਖ ਕੈਦੀਆਂ ਦੀ ਰਿਹਾਈ ਸੂਚੀ ਵਿਚ ਸ਼ਾਮਿਲ ਕੀਤੇ ਪਟਿਆਲਾ ਜ਼ਿਲ੍ਹੇ ਦੇ ਹਲਕਾ ਘਨੌਰ ਦੇ ਪਿੰਡ ਸੁਹਰੋਂ ਦੇ ਵਸਨੀਕ ਭਾਈ ਨੰਦ ਸਿੰਘ ਲਗਭਗ 25 ਸਾਲ ਬਾਅਦ ਰਿਹਾਅ ਹੋਏ ਹਨ।

Sikh prisoners release Case : Nand Singh released from jail after 25 years ਸਿੱਖ ਕੈਦੀਆਂ ਦੀ ਰਿਹਾਈ ਦਾ ਮਾਮਲਾ : ਨੰਦ ਸਿੰਘ 25 ਸਾਲ ਬਾਅਦ ਜੇਲ੍ਹ 'ਚੋਂ ਹੋਏ ਰਿਹਾਅ

ਇਸ ਦੌਰਾਨ ਰਿਹਾਈ ਤੋਂ ਤੁਰੰਤ ਬਾਅਦ ਮੀਡੀਆ ਨਾਲ ਮੁਖਾਤਬ ਹੁੰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਰਿਹਾਈ ਗੁਰੂ ਨਾਨਕ ਪਾਤਸ਼ਾਹ ਦੇ ਹੁਕਮ ਨਾਲ ਹੋਈ ਹੈ, ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ ਵਾਲੇ ਦਿਨ ਉਨ੍ਹਾਂ ਨੂੰ ਇਹ ਦਿਨ ਨਸੀਬ ਹੋਇਆ ਹੈ। ਉਨ੍ਹਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ। ਭਾਈ ਨੰਦ ਸਿੰਘ ਨੇ ਪੰਜਾਬ ਦੇ ਕਾਲੇ ਦਿਨਾਂ ਦੀ ਲਗਭਗ 24 ਸਾਲ 8 ਮਹੀਨੇ ਦੀ ਕੈਦ ਕੱਟੀ ਹੈ।

Sikh prisoners release Case : Nand Singh released from jail after 25 years ਸਿੱਖ ਕੈਦੀਆਂ ਦੀ ਰਿਹਾਈ ਦਾ ਮਾਮਲਾ : ਨੰਦ ਸਿੰਘ 25 ਸਾਲ ਬਾਅਦ ਜੇਲ੍ਹ 'ਚੋਂ ਹੋਏ ਰਿਹਾਅ

ਭਾਈ ਨੰਦ ਸਿੰਘ ਨੇ ਦੱਸਿਆ ਕਿ ਉਹ 1993 'ਚ ਟਾਡਾ ਦੇ ਤਹਿਤ ਹਿਰਾਸਤ ਵਿਚ ਲਏ ਗਏ ਸਨ, ਉਦੋਂ ਉਨ੍ਹਾਂ ਦੀ ਉਮਰ 19 ਕੁ ਸਾਲਾਂ ਦੀ ਸੀ ਅਤੇ ਜਿਸ ਪਿੱਛੋਂ ਉਨ੍ਹਾਂ 'ਤੇ 302 ਦੀ ਧਾਰਾ ਤਹਿਤ ਵੀ ਮੁਕੱਦਮਾ ਦਰਜ ਕੀਤਾ ਗਿਆ ਅਤੇ ਸੰਨ 1999 ਨੂੰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ। ਨੰਦ ਸਿੰਘ ਤੇ ਬੁੜੈਲ ਜੇਲ੍ਹ ਬਰੇਕ ਦਾ ਮੁਕੱਦਮਾ ਵੀ ਚਲਿਆ।

Sikh prisoners release Case : Nand Singh released from jail after 25 years ਸਿੱਖ ਕੈਦੀਆਂ ਦੀ ਰਿਹਾਈ ਦਾ ਮਾਮਲਾ : ਨੰਦ ਸਿੰਘ 25 ਸਾਲ ਬਾਅਦ ਜੇਲ੍ਹ 'ਚੋਂ ਹੋਏ ਰਿਹਾਅ

ਦੱਸ ਦੇਈਏ ਕਿ ਭਾਈ ਨੰਦ ਸਿੰਘ ਦੋਹਾਂ ਮੁਕੱਦਮਿਆਂ ਵਿਚੋਂ ਬਰੀ ਹੋ ਚੁੱਕੇ ਹਨ ਅਤੇ ਇਸ ਤੋਂ ਬਾਅਦ ਵੀ 10 ਸਾਲ ਤੋਂ ਵੱਧ ਦਾ ਸਮਾਂ ਜੇਲ੍ਹ ਦੇ ਅੰਦਰ ਹੀ ਸਨ। ਪਰਿਵਾਰ ਤੋਂ ਮੁਕੰਮਲ ਵਿਛੋੜੇ ਦੇ ਨਾਲ-ਨਾਲ ਮਾਤਾ-ਪਿਤਾ ਦਾ ਦੇਹਾਂਤ ਹੋ ਗਿਆ ਸੀ। ਛੋਟੀ ਉਮਰੇ ਜੇਲ੍ਹ ਜਾਣ ਕਾਰਨ ਉਹ ਅਣਵਿਆਹੇ ਹੀ ਰਹਿ ਗਏ ਅਤੇ ਆਪਣੀ ਜ਼ਮੀਨ ਵੀ ਵੇਚਣੀ ਪਈ।

-PTCNews

Related Post