Sat, Dec 20, 2025
Whatsapp

Sikkim Flash Floods: ਸਿੱਕਮ 'ਚ ਹੜ੍ਹ ਹੁਣ ਤੱਕ 14 ਲੋਕਾਂ ਦੀ ਮੌਤਾਂ; 102 ਲਾਪਤਾ,ਤਲਾਸ਼ੀ ਮੁਹਿੰਮ ਜਾਰੀ

ਉੱਤਰੀ ਸਿੱਕਮ ਵਿੱਚ ਲੋਨਾਕ ਝੀਲ ਉੱਤੇ ਬੱਦਲ ਫੱਟਣ ਕਾਰਨ ਬੁੱਧਵਾਰ ਨੂੰ ਤੀਸਤਾ ਨਦੀ ਬੇਸਿਨ ਵਿੱਚ ਹੜ੍ਹ ਆ ਗਿਆ। ਸਿੱਕਮ ਸਰਕਾਰ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਕਿ ਸਿੱਕਮ ਵਿੱਚ ਬੁੱਧਵਾਰ ਤੜਕੇ ਆਏ ਹੜ੍ਹਾਂ ਵਿੱਚ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ।

Reported by:  PTC News Desk  Edited by:  Aarti -- October 05th 2023 08:27 AM -- Updated: October 05th 2023 08:46 AM
Sikkim Flash Floods: ਸਿੱਕਮ 'ਚ ਹੜ੍ਹ ਹੁਣ ਤੱਕ 14 ਲੋਕਾਂ ਦੀ ਮੌਤਾਂ; 102 ਲਾਪਤਾ,ਤਲਾਸ਼ੀ ਮੁਹਿੰਮ ਜਾਰੀ

Sikkim Flash Floods: ਸਿੱਕਮ 'ਚ ਹੜ੍ਹ ਹੁਣ ਤੱਕ 14 ਲੋਕਾਂ ਦੀ ਮੌਤਾਂ; 102 ਲਾਪਤਾ,ਤਲਾਸ਼ੀ ਮੁਹਿੰਮ ਜਾਰੀ

Sikkim Flash Floods: ਉੱਤਰੀ ਸਿੱਕਮ ਵਿੱਚ ਲੋਨਾਕ ਝੀਲ ਉੱਤੇ ਬੱਦਲ ਫੱਟਣ ਕਾਰਨ ਬੁੱਧਵਾਰ ਨੂੰ ਤੀਸਤਾ ਨਦੀ ਬੇਸਿਨ ਵਿੱਚ ਹੜ੍ਹ ਆ ਗਿਆ। ਸਿੱਕਮ ਸਰਕਾਰ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਕਿ ਸਿੱਕਮ ਵਿੱਚ ਬੁੱਧਵਾਰ ਤੜਕੇ ਆਏ ਹੜ੍ਹਾਂ ਵਿੱਚ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। 14 ਮਰਨ ਵਾਲੇ ਸਾਰੇ ਨਾਗਰਿਕ ਹਨ। ਇਸ ਹੜ੍ਹ ਵਿਚ ਹੁਣ ਤੱਕ 102 ਹੋਰ ਲਾਪਤਾ ਹਨ ਅਤੇ 26 ਲੋਕ ਜ਼ਖਮੀ ਹਨ।

ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ 3,000 ਤੋਂ ਵੱਧ ਸੈਲਾਨੀਆਂ ਦੇ ਫਸੇ ਹੋਣ ਦਾ ਖਦਸ਼ਾ ਹੈ। ਚੁੰਗਥਾਂਗ 'ਚ ਤੀਸਤਾ ਪੜਾਅ 3 ਡੈਮ 'ਤੇ ਕੰਮ ਕਰ ਰਹੇ 12-14 ਮਜ਼ਦੂਰ ਅਜੇ ਵੀ ਡੈਮ ਦੀਆਂ ਸੁਰੰਗਾਂ 'ਚ ਫਸੇ ਹੋਏ ਹਨ। ਮਾਂਗਨ ਜ਼ਿਲੇ ਦੇ ਚੁੰਗਥਾਂਗ ਅਤੇ ਗੰਗਟੋਕ ਜ਼ਿਲੇ ਦੇ ਡਿਕਚੂ, ਸਿੰਗਟਾਮ ਅਤੇ ਪਾਕਯੋਂਗ ਜ਼ਿਲੇ ਦੇ ਰੰਗਪੋ ਤੋਂ ਜ਼ਖਮੀ ਅਤੇ ਲਾਪਤਾ ਲੋਕਾਂ ਦੀ ਸੂਚਨਾ ਮਿਲੀ ਹੈ।


ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੌਸਮ ਅਨੁਕੂਲ ਹੋਣ 'ਤੇ ਐਨਡੀਆਰਐਫ ਦੀ ਟੀਮ ਨੂੰ ਹਵਾਈ ਮਾਰਗ ਰਾਹੀਂ ਚੁੰਗਥਾਂਗ ਭੇਜਿਆ ਜਾਵੇਗਾ। ਇਸ ਤੋਂ ਬਾਅਦ ਸੂਬੇ 'ਚ ਫਸੇ ਸੈਲਾਨੀਆਂ ਨੂੰ ਵੀ ਬਾਹਰ ਕੱਢਿਆ ਜਾਵੇਗਾ।

ਸਿੱਕਮ ਵਿੱਚ ਹੜ੍ਹ ਕਾਰਨ ਕਈ ਸੜਕਾਂ ਅਤੇ ਪੁਲ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ। ਸੂਬੇ ਵਿੱਚ ਸੰਚਾਰ ਪ੍ਰਣਾਲੀ ਠੱਪ ਹੋ ਗਈ ਹੈ, ਜਿਸ ਕਾਰਨ ਮੁਸ਼ਕਲਾਂ ਵਧ ਗਈਆਂ ਹਨ। ਕਾਬਿਲੇਗੌਰ ਹੈ ਕਿ ਸਿੱਕਮ ’ਚ ਦੋ ਦਿਨ ਤੋਂ ਮੀਂਹ ਪੈ ਰਿਹਾ ਸੀ। ਮੰਗਲਵਾਰ ਰਾਤ ਕਰੀਬ 12:30 ਵਜੇ ਝੀਲ 'ਤੇ ਬੱਦਲ ਫਟ ਗਿਆ।

ਇਹ ਵੀ ਪੜ੍ਹੋ: ਕੁੜੀਆਂ ਦੀ ਅਸ਼ਲੀਲ ਵੀਡੀਓ ਬਣਾਉਣ ਵਾਲੇ ਅਖੌਤੀ ਬਾਬੇ ਨੂੰ ਪੰਜਾਬ ਪੁਲਿਸ ਨੇ ਰਾਜਸਥਾਨ ਤੋਂ ਦਬੋਚਿਆ

- PTC NEWS

Top News view more...

Latest News view more...

PTC NETWORK
PTC NETWORK