"ਕੌਰ ਬੀ" ਨੇ ਕੁੜੀਆਂ ਨਾਲ ਪਾਇਆ ਖੂਬ ਗਿੱਧਾ, ਵਾਇਰਲ ਹੋਈ ਵੀਡਿਓ

By  Joshi August 15th 2018 02:35 AM -- Updated: August 15th 2018 08:24 AM

ਮਸ਼ਹੂਰ ਗਾਇਕਾ ਕੌਰ ਬੀ ਨੇ ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ 'ਤੇ ਆਪਣੀ ਇੱਕ ਵੀਡਿਓ ਅਪਲੋਡ ਕੀਤੀ ਹੈ ਜਿਸ ਵਿੱਚ ਉਹ ਕੁੜੀਆਂ ਨਾਲ ਗਿੱਧਾ ਪਾ ਰਹੀ ਹੈ।ਤੁਹਾਨੂੰ ਦੱਸ ਦੇਈਏ ਕਿ ਇਹ ਸਾਈਪਰੈੱਸ ਵਿੱਚ ਕੌਰ ਬੀ ਵੱਲੋਂ ਕੀਤੇ ਗਏ ਪਹਿਲੇ ਸ਼ੋਅ ਦੀ ਵੀਡਿਓ ਹੈ ਜਿਸ ਨੂੰ ਉਸਦੇ ਚਾਹੁਣ ਵਾਲੇ ਖੂਬ ਪਸੰਦ ਕਰ ਰਹੇ ਹਨ ।

ਇਸ ਵੀਡਿਓ ਵਿੱਚ ਕੌਰ ਬੀ ਗਾਣੇ ਵੀ ਗਾ ਰਹੀ ਹੈ ਅਤੇ ਕੁੜੀਆਂ ਨਾਲ ਰਲ ਕੇ ਗਿੱਧਾ ਵੀ ਪਾ ਰਹੀ ਹੈ । ਉਸਨੇ ਆਪਣੇ ਗਾਣਿਆਂ 'ਤੇ ਸਭ ਨੂੰ ਇਸ ਕਦਰ ਝੂਮਣ ਲਗਾਇਆ ਹੋਇਆ ਹੈ ਕਿ ਸਭ ਨੱਚ ਕੇ ਆਪਣਾ ਮਨੋਰੰਜਨ ਕਰ ਰਹੇ ਹਨ ।

ਕਦੇ ਢੋਲ ਦੀ ਥਾਪ 'ਤੇ ਭੰਗੜਾ ਪਾਇਆ ਜਾ ਰਿਹਾ ਹੈ ਅਤੇ ਕਦੇ ਕੁੜੀਆਂ ਇਕੱਠੀਆਂ ਹੋ ਕੇ ਪਾਉਂਦੀਆਂ ਦਿਖਾਈ ਦਿੰਦੀਆਂ ਹਨ। ਉਸਨੇ ਵੀਡਿਓ ਦੀ ਡਿਸਕਰਿਪਸ਼ਨ ਵਿੱਚ ਲਿਖਿਆ ਹੈ ਕਿ ਉਸਨੂੰ ਸ਼ੋਅ ਕਰਕੇ ਬਹੁਤ ਵਧੀਆ ਲੱਗਾ ਹੈ।

ਕੌਰ ਬੀ ਦੀ ਇਸ ਵੀਡਿਓ ਨੂੰ ਸ਼ੇਅਰ ਕਰਨ ਦੇ ਨਾਲ ਕੰਮੈਂਟਾਂ ਦੀ ਬੋਛਾੜ ਹੋ ਰਹੀ ਹੈ ਜਿਸ 'ਚ ਕੌਰ ਬੀ ਦੇ ਪੰਜਾਬੀ ਸੂਟ ਦੀ ਤਰੀਫ਼ ਕੀਤੀ ਜਾ ਰਹੀ ਤੇ ਨਾਲ ਹੀ ਉਸਦੀ ਆਵਾਜ਼ ਦੀਆਂ ਤਾਰੀਫਾਂ ਹੋ ਰਹੀਆਂ ਹਨ।

—PTC News

Related Post