Tue, Dec 23, 2025
Whatsapp

ਨਸ਼ੇ ਦੇ ਅੱਡੇ 'ਤੇ ਛਾਪਾ ਮਾਰਨ ਗਈ ਪੁਲਿਸ ਟੀਮ 'ਤੇ ਤਸਕਰਾਂ ਨੇ ਸੁੱਟੇ ਇੱਟਾਂ-ਪੱਥਰ, ਕਈ ਜ਼ਖ਼ਮੀ

ਨਸ਼ਾ ਤਸਕਰਾਂ ਦੇ ਘਰ ਛਾਪੇਮਾਰੀ ਕਰਨ ਪਹੁੰਚੀ ਜਲੰਧਰ ਦਿਹਾਂਤੀ ਦੀ ਪੁਲਿਸ ਪਾਰਟੀ 'ਤੇ ਹਮਲਾ ਕੀਤਾ ਗਿਆ। ਹਮਲੇ ਵਿੱਚ ਥਾਣੇਦਾਰ ਸਮੇਤ ਕਈ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ।

Reported by:  PTC News Desk  Edited by:  Amritpal Singh -- May 21st 2024 01:36 PM
ਨਸ਼ੇ ਦੇ ਅੱਡੇ 'ਤੇ ਛਾਪਾ ਮਾਰਨ ਗਈ ਪੁਲਿਸ ਟੀਮ 'ਤੇ ਤਸਕਰਾਂ ਨੇ ਸੁੱਟੇ ਇੱਟਾਂ-ਪੱਥਰ, ਕਈ ਜ਼ਖ਼ਮੀ

ਨਸ਼ੇ ਦੇ ਅੱਡੇ 'ਤੇ ਛਾਪਾ ਮਾਰਨ ਗਈ ਪੁਲਿਸ ਟੀਮ 'ਤੇ ਤਸਕਰਾਂ ਨੇ ਸੁੱਟੇ ਇੱਟਾਂ-ਪੱਥਰ, ਕਈ ਜ਼ਖ਼ਮੀ

Punjab News: ਨਸ਼ਾ ਤਸਕਰਾਂ ਦੇ ਘਰ ਛਾਪੇਮਾਰੀ ਕਰਨ ਪਹੁੰਚੀ ਜਲੰਧਰ ਦਿਹਾਂਤੀ ਦੀ ਪੁਲਿਸ ਪਾਰਟੀ 'ਤੇ ਹਮਲਾ ਕੀਤਾ ਗਿਆ। ਹਮਲੇ ਵਿੱਚ ਥਾਣੇਦਾਰ ਸਮੇਤ ਕਈ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ। ਪਤਾਰਾ ਥਾਣਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਪਤਾਰਾ ਦੇ ਰਹਿਣ ਵਾਲੇ ਤ੍ਰਿਲੋਕ ਲਾਲ ਉਰਫ ਹਰਮਨ ਸੰਧੂ ਉਰਫ ਸੋਨੂੰ ਦੇ ਘਰ ਬੈਠੇ ਕੁਝ ਨੌਜਵਾਨ ਨਸ਼ੇ ਦਾ ਸੇਵਨ ਕਰ ਰਹੇ ਹਨ ਅਤੇ ਹੋਰਾਂ ਨੂੰ ਬੁਲਾ ਰਹੇ ਹਨ। ਭੋਲੇ-ਭਾਲੇ ਮੁੰਡੇ ਕੁੜੀਆਂ ਨੂੰ ਵੀ ਨਸ਼ਾ ਕਰਨ ਲਈ ਉਕਸਾਉਂਦੇ ਹਨ।

ਇਸ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਨ ਗਈ ਪੁਲਿਸ ਪਾਰਟੀ ਨੇ ਜਦੋਂ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਦਰਵਾਜ਼ੇ 'ਤੇ ਆਏ ਹਰਮਨ ਸੰਧੂ ਸੋਨੂੰ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਪੁਲਿਸ ਮੁਲਾਜ਼ਮਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ | ਹਰਮਨ  ਨੇ ਪੁਲਿਸ ਮੁਲਾਜ਼ਮ ਜਸਵੀਰ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਇਸ ਤੋਂ ਇਲਾਵਾ ਹੈੱਡ ਕਾਂਸਟੇਬਲ ਬਰਜਿੰਦਰ ਪਾਲ ਵੀ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਹਰਮਨ ਆਪਣੇ ਸਾਥੀਆਂ ਸਮੇਤ ਘਰ ਦੀ ਛੱਤ 'ਤੇ ਚੜ੍ਹ ਗਿਆ ਅਤੇ ਹੇਠਾਂ ਖੜ੍ਹੇ ਪੁਲਸ ਮੁਲਾਜ਼ਮਾਂ 'ਤੇ ਇੱਟਾਂ-ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਦੋਸ਼ੀ ਆਸ-ਪਾਸ ਦੇ ਮਕਾਨਾਂ ਦੀਆਂ ਛੱਤਾਂ 'ਤੇ ਚੜ੍ਹ ਕੇ ਭੱਜਣ 'ਚ ਕਾਮਯਾਬ ਹੋ ਗਿਆ।


ਪਤਾਰਾ ਥਾਣਾ ਇੰਚਾਰਜ ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਤ੍ਰਿਲੋਕ ਲਾਲ ਉਰਫ਼ ਹਰਮਨ ਸੰਧੂ ਸੋਨੂੰ, ਗਗਨਦੀਪ ਸਿੰਘ, ਹਰਮਨਜੋਤ ਸਿੰਘ, ਗੁਰਜੀਤ ਸਿੰਘ ਜੀਤਾ, ਸੰਦੀਪ ਕੁਮਾਰ ਸ਼ੀਪਾ ਸਾਰੇ ਵਾਸੀ ਪਿੰਡ ਪਤਾਰਾ, ਥਾਣਾ ਪਤਾਰਾ, ਜਲੰਧਰ ਵਜੋਂ ਹੋਈ ਹੈ। ਪਰਗਟ ਸਿੰਘ ਵਾਸੀ 309 ਨਿਊ ਜੋਗਿੰਦਰ ਨਗਰ, ਥਾਣਾ ਰਾਮਾ ਮੰਡੀ ਜਲੰਧਰ ਦੇ ਰੂਪ ਵਿਚ ਹੈ। ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇੰਸਪੈਕਟਰ ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਪੁਲਿਸ ’ਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਦੀਆਂ ਵੱਖ-ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।

- PTC NEWS

Top News view more...

Latest News view more...

PTC NETWORK
PTC NETWORK