ਕਿਸਾਨਾਂ ਵੱਲੋਂ ਸੋਮ ਪ੍ਰਕਾਸ਼ ਤੇ ਅਸ਼ਵਨੀ ਸ਼ਰਮਾ ਦਾ ਵਿਰੋਧ, ਪੁਲਿਸ ਨਾਲ ਵੀ ਹੋਈ ਧੱਕਾ-ਮੁੱਕੀ

By  Jashan A July 27th 2021 01:53 PM -- Updated: July 27th 2021 01:58 PM

ਮੁਕੇਰੀਆਂ: ਕੇਂਦਰ ਸਰਕਾਰ (Central Government) ਵੱਲੋਂ ਪਾਸ ਕੀਤੇ 3 ਖੇਤੀ ਕਾਨੂੰਨਾਂ (Farmer Law) ਦੇ ਖਿਲਾਫ ਕਿਸਾਨਾਂ (Farmer) ਵੱਲੋਂ ਲਗਾਤਰ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ, ਜਿਥੇ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਕਿਸਾਨ ਹੁਕਮਰਾਨਾਂ ਖਿਲਾਫ ਲੜਾਈ ਲੜ੍ਹ ਰਹੇ ਹਨ,ਉਥੇ ਪੰਜਾਬ ਦੇ ਕਿਸਾਨ ਵੀ ਭਾਜਪਾ ਆਗੂਆਂ (BJP) ਦਾ ਜੰਮ ਕੇ ਵਿਰੋਧ ਕਰ ਰਹੇ ਹਨ।

ਅੱਜ ਮੁਕੇਰੀਆਂ ’ਚ ਵੀ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ (Ashwani Sharma) ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ (Som Parkash) ਦਾ ਕਿਸਾਨਾਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਲੈਂਦੀ, ਉਦੋਂ ਤੱਕ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਆਗੂਆਂ ਦਾ ਵਿਰੋਧ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾਵੇਗਾ।

ਹੋਰ ਪੜ੍ਹੋ: Tokyo Olympics: ਭਾਰਤੀ ਪੁਰਸ਼ ਹਾਕੀ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ, ਸਪੇਨ ਨੂੰ 3-0 ਨਾਲ ਦਿੱਤੀ ਕਰਾਰੀ ਮਾਤ

ਇਸ ਮੌਕ ਵਿਰੋਧ ਕਰ ਰਹੇ ਕਿਸਾਨਾਂ ਨੂੰ ਰੋਕਣ ਦੌਰਾਨ ਪੁਲਿਸ ਨਾਲ ਵੀ ਧੱਕਾ-ਮੁੱਕੀ ਹੋਈ। ਕਿਸਾਨ ਆਗੂਆਂ ਮੁਤਾਬਕ ਜਦੋਂ ਤਕ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਉਦੋਂ ਤਕ ਭਾਜਪਾ ਆਗੂਆਂ ਨੂੰ ਪੰਜਾਬ ਵਿਚ ਨਾ ਮੀਟਿੰਗਾਂ ਕਰਨ ਦਿੱਤੀਆਂ ਜਾਣਗੀਆਂ ਅਤੇ ਨਾ ਹੀ ਪਿੰਡਾਂ ’ਚ ਵੜਨ ਦਿੱਤਾ ਜਾਵੇਗਾ।

ਜ਼ਿਕਰ ਏ ਖਾਸ ਹੈ ਕਿ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੰਮੇ ਅਰਸੇ ਤੋਂ ਦਿੱਲੀ ਦੀਆਂ ਬਰੂਹਾਂ ‘ਤੇ ਡਟੇ ਹੋਏ ਹਨ, ਜੰਤਰ ਮੰਤਰ ‘ਤੇ ਪ੍ਰਦਰਸ਼ਨ ਵੀ ਕਰ ਰਹੇ ਹਨ। ਪਰ ਕੇਂਦਰ ਸਰਕਾਰ ਦੇ ਕੰਨੀ ਜੂੰ ਸਰਕਦੀ ਨਜ਼ਰ ਨਹੀਂ ਆ ਰਹੀ, ਪਰ ਕਿਸਾਨਾਂ ਦੇ ਹੋਂਸਲੇ ਅਡੋਲ ਤੇ ਲਗਾਤਰ ਇੱਕੋ ਟੀਚੇ ਨਾਲ ਦਿੱਲੀ 'ਚ ਡਟੇ ਹੋਏ ਹਨ।

-PTC News

Related Post