Sat, Dec 20, 2025
Whatsapp

Bigg Boss Ott 2: ਬਿੱਗ ਬੌਸ ਦੇ ਘਰ ‘ਚ ਪਹੁੰਚੇ ਸੋਨਮ ਬਾਜਵਾ ਤੇ ਗਿੱਪੀ ਗਰੇਵਾਲ, ਸਲਮਾਨ ਖਾਨ ਨੂੰ ਕੀਤੀ ਇਹ ਸ਼ਿਕਾਇਤ

ਰਿਆਲਿਟੀ ਸ਼ੋਅ 'ਬਿੱਗ ਬੌਸ ਓਟੀਟੀ 2' ‘ਚ ਪੰਜਾਬੀ ਤੜਕਾ ਲੱਗਿਆ। ਦੱਸ ਦਈਏ ਕਿ ਪੰਜਾਬੀ ਕਾਮੇਡੀ ਫਿਲਮ ਫ੍ਰੈਂਚਾਇਜ਼ੀ 'ਕੈਰੀ ਆਨ ਜੱਟਾ' ਦੇ ਦੋ ਮੁੱਖ ਕਲਾਕਾਰ ਸੋਨਮ ਬਾਜਵਾ ਅਤੇ ਗਿੱਪੀ ਗਰੇਵਾਲ ਘਰ ਵਿੱਚ ਦਾਖਲ ਹੋਏ।

Reported by:  PTC News Desk  Edited by:  Aarti -- July 03rd 2023 11:16 AM -- Updated: July 03rd 2023 11:26 AM
Bigg Boss Ott 2: ਬਿੱਗ ਬੌਸ ਦੇ ਘਰ ‘ਚ ਪਹੁੰਚੇ ਸੋਨਮ ਬਾਜਵਾ ਤੇ ਗਿੱਪੀ ਗਰੇਵਾਲ, ਸਲਮਾਨ ਖਾਨ ਨੂੰ ਕੀਤੀ ਇਹ ਸ਼ਿਕਾਇਤ

Bigg Boss Ott 2: ਬਿੱਗ ਬੌਸ ਦੇ ਘਰ ‘ਚ ਪਹੁੰਚੇ ਸੋਨਮ ਬਾਜਵਾ ਤੇ ਗਿੱਪੀ ਗਰੇਵਾਲ, ਸਲਮਾਨ ਖਾਨ ਨੂੰ ਕੀਤੀ ਇਹ ਸ਼ਿਕਾਇਤ

Bigg Boss Ott 2: ਰਿਆਲਿਟੀ ਸ਼ੋਅ 'ਬਿੱਗ ਬੌਸ ਓਟੀਟੀ 2' ‘ਚ ਪੰਜਾਬੀ ਤੜਕਾ ਲੱਗਿਆ। ਦੱਸ ਦਈਏ ਕਿ ਪੰਜਾਬੀ ਕਾਮੇਡੀ ਫਿਲਮ ਫ੍ਰੈਂਚਾਇਜ਼ੀ 'ਕੈਰੀ ਆਨ ਜੱਟਾ' ਦੇ ਦੋ ਮੁੱਖ ਕਲਾਕਾਰ ਸੋਨਮ ਬਾਜਵਾ ਅਤੇ ਗਿੱਪੀ ਗਰੇਵਾਲ ਘਰ ਵਿੱਚ ਦਾਖਲ ਹੋਏ ਜਿਨ੍ਹਾਂ ਨੇ ਸ਼ੋਅ ਦੇ ਹੋਸਟ ਸਲਮਾਨ ਖਾਨ ਦੇ ਨਾਲ ਖੂਬ ਮਸਤੀ ਕੀਤੀ। 

View this post on Instagram

A post shared by JioCinema (@officialjiocinema)


ਇਸ ਦੌਰਾਨ ਸੋਨਮ ਬਾਜਵਾ ਨੇ ਬੋਲਡ ਡਰੈੱਸ ਪਹਿਨੀ ਅਤੇ ਖੂਬਸੂਰਤੀ ਦਾ ਜਲਵਾ ਬਿਖੇਰਿਆ। ਗਿੱਪੀ ਗਰੇਵਾਲ ਵੀ ਬੇਹੱਦ ਹੈੱਡਸਮ ਦਿਖਾਈ ਦੇ ਰਹੇ ਹਨ। ਇਸ ਦੌਰਾਨ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਨੇ ਦੱਸਿਆ ਕਿ ਉਹ ਬਿੱਗ ਬੌਸ ਦੇਖਦੇ ਹਨ। ਖਾਸ ਕਰਕੇ ਉਨ੍ਹਾਂ ਕਰਕੇ ਪੂਰੀ ਦੁਨੀਆ ਬਿੱਗ ਬੌਸ ਦੇਖਦੀ ਹਨ।

ਗਿੱਪੀ ਗਰੇਵਾਲ ਨੇ ਸਲਮਾਨ ਖਾਨ ਨੂੰ ਇੱਕ ਸ਼ਿਕਾਇਤ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਬਿੱਗ ਬੌਸ ਹਰ ਭਾਸ਼ਾ ਚ ਬਣ ਰਿਹਾ ਹੈ ਤੇ ਪੰਜਾਬੀ ‘ਚ ਕਿਉਂ ਨਹੀਂ। ਜਿਸ ‘ਤੇ ਸਲਮਾਨ ਖਾਨ ਨੇ ਕਿਹਾ ਕਿ ਬਿਲਕੁੱਲ ਬਣਨਾ ਚਾਹੀਦਾ ਹੈ। 

ਇਸ ਤੋਂ ਬਾਅਦ ਸਲਮਾਨ ਖਾਨ ਨੇ ਕਿਹਾ ਕਿ ਜੇਕਰ ਬਿੱਗ ਬੌਸ ਪੰਜਾਬੀ ‘ਚ ਬਣਦਾ ਤਾਂ ਕਿਵੇਂ ਬਣਦਾ ਹੈ। ਜਿਸ ਤੋਂ ਬਾਅਦ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਐਕਟਿੰਗ ਕਰਦੇ ਹੋਏ ਵੀ ਨਜ਼ਰ ਆਏ।

ਦੱਸ ਦਈਏ ਕਿ 'ਕੈਰੀ ਆਨ ਜੱਟਾ 3' ਹਾਲ ਹੀ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ। ਇਹ ਸਮਿਤ ਕੰਗ ਦੁਆਰਾ ਡਾਇਰੈਕਟਰ ਕੀਤੀ ਗਈ ਅਤੇ ਹੰਬਲ ਮੋਸ਼ਨ ਪਿਕਚਰਜ਼ ਦੁਆਰਾ ਬਣਾਈ ਗਈ ਹੈ। ਫਿਲਮ ਵਿੱਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬਿੰਨੂ ਢਿੱਲੋਂ, ਕਵਿਤਾ ਕੌਸ਼ਿਕ, ਜਸਵਿੰਦਰ ਭੱਲਾ ਅਤੇ ਗੁਰਪ੍ਰੀਤ ਘੁੱਗੀ ਮੁੱਖ ਭੂਮਿਕਾਵਾਂ ਵਿੱਚ ਹਨ, ਜਦਕਿ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਨੇ ਵਿਸ਼ੇਸ਼ ਭੂਮਿਕਾ ਨਿਭਾਈ ਹੈ।

ਇਹ ਵੀ ਪੜ੍ਹੋ: 'ਕੈਰੀ ਆਨ ਜੱਟਾ 3' ਦਾ ਕੌਣ ਕਰ ਰਿਹਾ ਵਿਰੋਧ? ਕਿਸਨੇ ਕਰਵਾਈ ਪੁਲਿਸ 'ਚ ਸ਼ਿਕਾਇਤ ਦਰਜ, ਇੱਥੇ ਜਾਣੋ

- PTC NEWS

Top News view more...

Latest News view more...

PTC NETWORK
PTC NETWORK