ਸੋਨੂ ਸੂਦ ਨੂੰ PM ਬਣਦੇ ਵੇਖਣਾ ਚਾਹੁੰਦੀ ਹੈ ਇਹ ਅਭਿਨੇਤਰੀ, ਅਭਿਨੇਤਾ ਨੇ ਦਿੱਤਾ ਇਹ ਜਵਾਬ

By  Baljit Singh June 5th 2021 09:33 PM

ਨਵੀਂ ਦਿੱਲੀ: ਬਾਲੀਵੁੱਡ ਐਕਟਰੇਸ ਹੁਮਾ ਕੁਰੈਸ਼ੀ ਸਾਲ ਵਿਚ ਜ਼ਿਆਦਾ ਫਿਲਮਾਂ ਕਰਨਾ ਪਸੰਦ ਨਹੀਂ ਕਰਦੀ ਹੈ। ਮਗਰ ਜਦੋਂ ਵੀ ਉਹ ਕਿਸੇ ਫਿਲਮ ਜਾਂ ਵੈੱਬ ਸੀਰੀਜ਼ ਦਾ ਹਿੱਸਾ ਹੁੰਦੀ ਹੈ ਤਾਂ ਉਸ ਵਿਚ ਆਪਣੇ ਅਭਿਨੇ ਦੀ ਛਾਪ ਵੀ ਛੱਡਦੀ ਹੈ। ਇਨ੍ਹੀਂ ਦਿਨੀਂ ਐਕਟਰੇਸ ਆਪਣੀ ਨਵੀਂ ਵੈੱਬ ਸੀਰੀਜ਼ ਮਹਾਰਾਣੀ ਨੂੰ ਲੈ ਕੇ ਚਰਚਾ ਵਿਚ ਹੈ। ਇਸ ਵਿਚ ਉਹ ਬਿਹਾਰ ਦੀ ਵੱਡੀ ਪਾਲੀਟੀਸ਼ਿਅਨ ਦੇ ਰੂਪ ਵਿਚ ਨਜ਼ਰ ਆਈ ਹੈ। ਫਿਲਮ ਦੇ ਪ੍ਰਮੋਸ਼ਨ ਦੌਰਾਨ ਇੱਕ ਇੰਟਰਵਿਊ ਵਿਚ ਐਕਟਰੇਸ ਨੇ ਕਿਹਾ ਕਿ ਉਹ ਸੋਨੂ ਸੂਦ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਵੇਖਣਾ ਚਾਹੁੰਦੀ ਹੈ। ਹੁਣ ਇਸ ਉੱਤੇ ਸੋਨੂ ਸੂਦ ਦਾ ਰਿਐਕਸ਼ਨ ਵੀ ਆ ਗਿਆ ਹੈ।

ਪੜੋ ਹੋਰ ਖਬਰਾਂ: ਅੱਜ ਮਨਾਇਆ ਜਾ ਰਿਹੈ ਵਿਸ਼ਵ ਵਾਤਾਵਰਨ ਦਿਵਸ, ਜਾਣੋ ਕੀ ਹੈ ਇਸ ਦਾ ਇਤਿਹਾਸ

ਆਪਣੀ ਦਿਆਲਤਾ ਨਾਲ ਸੋਨੂ ਨੇ ਜਿੱਤੀਆ ਦਿਲ

ਪਿਛਲੇ 1 ਸਾਲ ਵਿਚ ਸੋਨੂ ਸੂਦ ਨੇ ਆਪਣੀ ਦਿਆਲਤਾ ਨਾਲ ਲੋਕਾਂ ਦੇ ਮਨ ਵਿਚ ਇੱਕ ਵੱਖਰੀ ਹੀ ਜਗ੍ਹਾ ਬਣਾ ਲਈ ਹੈ। ਐਕਟਰ ਨੂੰ ਕੋਈ ਮਸੀਹੇ ਦੇ ਤੌਰ ਉੱਤੇ ਵੇਖ ਰਿਹਾ ਹੈ ਤਾਂ ਕੋਈ ਉਨ੍ਹਾਂ ਨੂੰ ਭਗਵਾਨ ਦੇ ਰੂਪ ਵਿਚ ਪੂਜ ਰਿਹਾ ਹੈ। ਪਰ ਐਕਟਰੇਸ ਹੁਮਾ ਕੁਰੈਸ਼ੀ ਨੂੰ ਅਜਿਹਾ ਲੱਗਦਾ ਹੈ ਕਿ ਸੋਨੂ ਸੂਦ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਹੈ। ਐਕਟਰੇਸ ਨੇ ਬਾਲੀਵੁੱਡ ਹੰਗਾਮਾ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ। ਹੁਣ ਇਸ ਉੱਤੇ ਸੋਨੂ ਸੂਦ ਨੇ ਰਿਐਕਟ ਵੀ ਕੀਤਾ ਹੈ ਅਤੇ ਨਾਲ ਹੀ ਨਾਲ ਇਹ ਵੀ ਕਬੂਲਿਆ ਹੈ ਕਿ ਹੁਮਾ ਕੁਰੈਸ਼ੀ ਨੇ ਉਨ੍ਹਾਂ ਦੀ ਤਾਰੀਫ ਵਿਚ ਕੁਝ ਜ਼ਿਆਦਾ ਹੀ ਬੋਲ ਦਿੱਤਾ।

ਪੜੋ ਹੋਰ ਖਬਰਾਂ: ਕੋਰੋਨਾ ਦੀ ਦੂਜੀ ਲਹਿਰ ਨਾਲ ਸਰਕਾਰ ਦੀ ਕਮਾਈ ਨੂੰ ਝਟਕਾ, ਮਈ ‘ਚ GST ਕਲੈਕਸ਼ਨ ਘਟਿਆ

PM ਬਣਨ ਦੇ ਲਾਇਕ ਖੁਦ ਨੂੰ ਨਹੀਂ ਮੰਣਦੇ ਸੋਨੂ ਸੂਦ

ਐਕਟਰ ਨੇ ਕਿਹਾ ਕਿ ਇਹ ਥੋੜ੍ਹਾ ਜ਼ਿਆਦਾ ਹੋ ਗਿਆ। ਇਹ ਉਨ੍ਹਾਂ ਦਾ ਬੜੱਪਣ ਹੈ ਜੋ ਉਨ੍ਹਾਂ ਨੇ ਅਜਿਹਾ ਕਿਹਾ। ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਮੈਂ ਇਸ ਸਨਮਾਨ ਦਾ ਹੱਕਦਾਰ ਹਾਂ ਤਾਂ ਫਿਰ ਸ਼ਾਇਦ ਮੈਂ ਕੁਝ ਚੰਗਾ ਕੰਮ ਕੀਤਾ ਹੋਵੇਗਾ। ਹਾਲਾਂਕਿ ਮੈਂ ਉਨ੍ਹਾਂ ਨਾਲ ਸਹਿਮਤ ਨਹੀਂ ਹਾਂ। ਮੈਨੂੰ ਅਜਿਹਾ ਲੱਗਦਾ ਹੈ ਕਿ ਸਾਡੇ ਕੋਲ ਬਹੁਤ ਕਾਬਿਲ ਪ੍ਰਧਾਨ ਮੰਤਰੀ ਹਨ। ਨਾਲ ਹੀ ਏਜ ਫੈਕਟਰ ਵੀ ਹੈ। ਮੈਨੂੰ ਅਜਿਹਾ ਲੱਗਦਾ ਹੈ ਕਿ ਦੇਸ਼ ਦੀ ਜ਼ਿੰਮੇਦਾਰੀ ਲੈਣ ਲਈ ਮੈਂ ਅਜੇ ਬਹੁਤ ਯੰਗ ਹਾਂ। ਹਾਂ ਮੈਂ ਇਹ ਮੰਨਦਾ ਹਾਂ ਕਿ ਰਾਜੀਵ ਗਾਂਧੀ 40 ਸਾਲ ਦੀ ਉਮਰ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ। ਪਰ ਉਸ ਦੌਰਾਨ ਹਾਲਾਤ ਬਹੁਤ ਵੱਖਰ ਸਨ। ਉਹ ਇੱਕ ਵੱਡੇ ਸਿਆਸੀ ਪਰਿਵਾਰ ਤੋਂ ਵੀ ਸਨ ਜਦਕਿ ਮੇਰੇ ਕੋਲ ਤਾਂ ਕੋਈ ਤਜ਼ਰਬਾ ਨਹੀਂ ਹੈ।

ਪੜੋ ਹੋਰ ਖਬਰਾਂ: ਜੇਲ ‘ਚ ਸੁਸ਼ੀਲ ਕੁਮਾਰ ਨੂੰ ਗੈਂਗਸਟਰ ਤੋਂ ਖ਼ਤਰਾ, ਵਧਾਈ ਗਈ ਸੁਰੱਖਿਆ

-PTC News

Related Post