ਅਜਨਾਲਾ 'ਚ ਸਪੇਅਰ ਪਾਰਟ ਦੇ ਗੁਦਾਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ

By  Shanker Badra March 20th 2020 10:42 AM -- Updated: March 20th 2020 10:43 AM

ਅਜਨਾਲਾ 'ਚ ਸਪੇਅਰ ਪਾਰਟ ਦੇ ਗੁਦਾਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ:ਅਜਨਾਲਾ : ਅਜਨਾਲਾ ਸ਼ਹਿਰ 'ਚਬੀਤੀ ਦੇਰ ਰਾਤ ਇੱਕ ਸਪੇਅਰ ਪਾਰਟ ਦੇ ਗੁਦਾਮ ਵਿਚ ਭਿਆਨਿਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ।

ਇਸ ਅੱਗ ਦੇ ਕਾਰਨ ਦੁਕਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਅਤੇ ਇੱਕ ਛੋਟਾ ਹਾਥੀ ਅਤੇ ਕਾਰ ਸੜ ਕੇ ਸੁਆਹ ਹੋ ਗਈ ਹੈ।

ਇਸ ਅੱਗ ਦੀ ਸੂਚਨਾ ਮਿਲਦਿਆਂ ਹੀ ਅੰਮ੍ਰਿਤਸਰ ਤੋਂ ਪੁੱਜੀਆਂ 2 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਸਥਾਨਕ ਲੋਕਾਂ ਵੱਲੋਂ ਮੁਸ਼ਕਿਲ ਨਾਲ ਅੱਗ ਤੇ ਕਾਬੂ ਪਾਇਆ ਗਿਆ ਹੈ।

-PTCNews

Related Post