ਪੰਜਾਬ 'ਚ ਮੌਸਮ ਬਾਰੇ ਖਾਸ ਖ਼ਬਰ, ਇਸ ਤਰੀਕ ਤੱਕ ਪੈ ਸਕਦੀ ਕੜਾਕੇ ਦੀ ਠੰਡ

By  Jasmeet Singh October 5th 2022 03:04 PM

ਚੰਡੀਗੜ੍ਹ, 5 ਅਕਤੂਬਰ: ਪੰਜਾਬ 'ਚ ਸਤੰਬਰ ਦੇ ਆਖਰੀ ਦਿਨਾਂ 'ਚ ਹੋਈ ਭਾਰੀ ਬਾਰਿਸ਼ ਤੋਂ ਬਾਅਦ ਮੌਸਮ ਨੇ ਕਰਵਟ ਲੈਣਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ 1 ਅਕਤੂਬਰ ਤੋਂ ਦੇਸ਼ ਦੇ ਉੱਚੇ ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਸ਼ੁਰੂ ਹੋ ਜਾਂਦੀ ਹੈ | ਇੱਥੇ ਹੀ ਮੌਸਮ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ।

ਜਿੱਥੋਂ ਤੱਕ ਮੈਦਾਨੀ ਇਲਾਕਿਆਂ ਦਾ ਸਬੰਧ ਹੈ, ਇੱਥੇ ਮੌਸਮ ਵਿੱਚ ਪਹਿਲਾਂ ਹੀ ਕਾਫ਼ੀ ਬਦਲਾਅ ਆ ਚੁੱਕਾ ਹੈ। ਪੱਛਮੀ ਚੱਕਰਵਾਤ ਦੇ ਪੰਜਾਬ 'ਚ ਆਉਣ ਤੋਂ ਬਾਅਦ ਇਕ ਵਾਰ ਫਿਰ ਮੌਸਮ ਦਾ ਰੂਪ ਬਦਲ ਜਾਵੇਗਾ ਅਤੇ 15 ਨਵੰਬਰ ਤੋਂ ਠੰਡ ਦਾ ਜ਼ੋਰ ਫੜਨਾ ਸੰਭਵ ਹੈ।

ਉੱਥੇ ਹੀ ਮਾਨਸੂਨ ਦੇ ਜਾਂਦੇ ਜਾਂਦੇ ਦੇਸ਼ ਦੇ ਕਈ ਰਾਜਾਂ ਵਿੱਚ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ ਨੇ 5 ਸਤੰਬਰ ਨੂੰ ਯੂਪੀ, ਬਿਹਾਰ ਸਮੇਤ 20 ਰਾਜਾਂ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਅੱਜ ਪੂਰਬੀ ਉੱਤਰ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਰਾਤ ਦੇ ਹਨੇਰੇ 'ਚ ਕੁੜੀ ਦੀ ਇਸ ਹਰਕਤ ਨਾਲ ਸਹਿਮੇ ਇਲਾਕੇ ਦੇ ਲੋਕ, ਵੀਡੀਓ ਹੋਈ ਵਾਇਰਲ

ਇਸ ਦੇ ਨਾਲ ਹੀ ਬਿਹਾਰ, ਝਾਰਖੰਡ, ਉੜੀਸਾ, ਬੰਗਾਲ ਸਮੇਤ 18 ਰਾਜਾਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਕਰੀਬ ਇਕ ਹਫਤੇ ਦਾ ਬ੍ਰੇਕ ਲੈਣ ਤੋਂ ਬਾਅਦ ਹੁਣ ਮਾਨਸੂਨ ਦੀ ਵਾਪਸੀ ਹੋਣ ਜਾ ਰਹੀ ਹੈ। ਯੂਪੀ-ਉਤਰਾਖੰਡ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ 5 ਅਕਤੂਬਰ ਤੋਂ ਅਗਲੇ 2-3 ਦਿਨਾਂ ਤੱਕ ਭਾਰੀ ਮੀਂਹ ਪਵੇਗਾ। ਮੌਸਮ ਵਿਭਾਗ ਨੇ ਕਈ ਥਾਵਾਂ 'ਤੇ ਭਾਰੀ ਮੀਂਹ ਦਾ ਸੰਤਰੀ ਅਲਰਟ ਵੀ ਜਾਰੀ ਕੀਤਾ ਹੈ।

-PTC News

Related Post