ਰਾਤ ਦੇ ਹਨੇਰੇ 'ਚ ਕੁੜੀ ਦੀ ਇਸ ਹਰਕਤ ਨਾਲ ਸਹਿਮੇ ਇਲਾਕੇ ਦੇ ਲੋਕ, ਵੀਡੀਓ ਹੋਈ ਵਾਇਰਲ
ਜਲੰਧਰ, 4 ਅਕਤੂਬਰ: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਲੜਕੀ ਫਾਇਰਿੰਗ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਕ ਲੜਕੀ ਜਨਤਕ ਤੌਰ 'ਤੇ ਹਵਾ 'ਚ ਫਾਇਰਿੰਗ ਕਰਦੀ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ ਜਦੋਂ ਲੜਕੀ ਫਾਇਰ ਕਰਦੀ ਹੈ ਤਾਂ ਉਸ ਦੇ ਪਿੱਛੇ ਇਕ ਆਦਮੀ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ, ਜੋ ਉਸ ਨੂੰ ਫਾਇਰ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ। ਪੁਲਿਸ ਸੂਤਰਾਂ ਮੁਤਾਬਕ ਵਾਇਰਲ ਹੋ ਰਹੀ ਇਹ ਵੀਡੀਓ ਜਲੰਧਰ ਦੇ ਕੰਪਨੀ ਬਾਗ ਚੌਂਕ ਦੀ ਦੱਸੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਲੜਕੀ ਦਾ ਹਾਲ ਹੀ ਵਿੱਚ ਵਿਦੇਸ਼ ਦਾ ਵੀਜ਼ਾ ਆਇਆ ਅਤੇ ਉਹ ਬਹੁਤ ਜਲਦ ਵਿਦੇਸ਼ ਚਲੇ ਜਾਣ ਵਾਲੀ ਹੈ, ਇਸੀ ਖੁਸ਼ੀ ਨੂੰ ਮਨਾਉਣ ਲਈ ਉਸ ਵੱਲੋਂ ਫਾਇਰਿੰਗ ਕੀਤੀ ਗਈ। ਫਿਲਹਾਲ ਪੁਲਿਸ ਨੇ ਇਸ ਵਾਇਰਲ ਵੀਡੀਓ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ ਹੈ।
- ਰਿਪੋਰਟਰ ਪਤਰਸ ਮਸੀਹ ਦੇ ਸਹਿਯੋਗ ਨਾਲਰਾਤ ਦੇ ਹਨੇਰੇ 'ਚ ਕੁੜੀ ਦੀ ਇਹ ਘਿਨੌਣੀ ਹਰਕਤ ਕੈਮਰੇ 'ਚ ਕੈਦ, ਵੀਡੀਓ ਹੋ ਰਹੀ ਹੈ ਵਾਇਰਲ#Firing #Girl #ViralVideo #PunjabiNews #PTCNews pic.twitter.com/TmARUzAXQ9 — ਪੀਟੀਸੀ ਨਿਊਜ਼ | PTC News (@ptcnews) October 4, 2022
-PTC News