ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਮਿੰਨੀ ਸਕਰਟਾਂ 'ਤੇ ਛਾਪਣ ਦਾ ਮਾਮਲਾ , SGPC ਨੇ ਕੰਪਨੀ ਖਿਲਾਫ ਦਰਜ ਕਰਵਾਇਆ ਕੇਸ

By  Shanker Badra May 17th 2019 03:40 PM

ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਮਿੰਨੀ ਸਕਰਟਾਂ 'ਤੇ ਛਾਪਣ ਦਾ ਮਾਮਲਾ , SGPC ਨੇ ਕੰਪਨੀ ਖਿਲਾਫ ਦਰਜ ਕਰਵਾਇਆ ਕੇਸ:ਅੰਮ੍ਰਿਤਸਰ : ਆਨਲਾਈਨ ਖ਼ਰੀਦਦਾਰੀ ਵਾਲੀ ਆਸਟ੍ਰੇਲੀਆ ਦੀ 'ਰੈੱਡ ਬਬਲ' ਨਾਂ ਦੀ ਕੰਪਨੀ ਵੱਲੋਂ ਮਿੰਨੀ ਸਕਰਟਾਂ 'ਤੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਛਾਪਣ ਦਾ ਮਾਮਲਾ ਸਾਹਮਣੇ ਆਇਆ ਹੈ , ਜਿਸ ਨਾਲ ਸਿੱਖ ਜਗਤ ਵਿਚ ਰੋਸ ਫੈਲਿਆ ਹੈ।

Sri Harmandir Sahib Pictures mini skirts Print case SGPC Registered Case ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਮਿੰਨੀ ਸਕਰਟਾਂ 'ਤੇ ਛਾਪਣ ਦਾ ਮਾਮਲਾ , SGPC ਨੇ ਕੰਪਨੀ ਖਿਲਾਫ ਦਰਜ ਕਰਵਾਇਆ ਕੇਸ

ਉਸ ਰੈੱਡ ਬਬਲ' ਕੰਪਨੀ ਵੱਲੋਂ ਔਰਤਾਂ ਦੇ ਰੈਡੀਮੇਡ ਕੱਪੜਿਆਂ ’ਤੇ ਪਾਵਨ ਗੁਰਬਾਣੀ ਵਿੱਚੋਂ ‘ਇੱਕ ਓਅੰਕਾਰ’ ਅਤੇ ਤਸਵੀਰਾਂ ਛਾਪਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਗਿਆ ਹੈ।

Sri Harmandir Sahib Pictures mini skirts Print case SGPC Registered Case ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਮਿੰਨੀ ਸਕਰਟਾਂ 'ਤੇ ਛਾਪਣ ਦਾ ਮਾਮਲਾ , SGPC ਨੇ ਕੰਪਨੀ ਖਿਲਾਫ ਦਰਜ ਕਰਵਾਇਆ ਕੇਸ

ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੰਪਨੀ ਖਿਲਾਫ ਅੰਮ੍ਰਿਤਸਰ ਵਿਖੇ ਕੇਸ ਦਰਜ ਕਰਵਾਇਆ ਹੈ।ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਉਹ ਆਸਟ੍ਰੇਲੀਆ ਸਰਕਾਰ ਨੂੰ ਵੀ ਕੰਪਨੀ ਖਿਲਾਫ ਕਾਰਵਾਈ ਲਈ ਲਿਖਣਗੇ।ਉਨ੍ਹਾਂ ਕਿਹਾ ਕਿ ਰੈਡਬਬਲ ਨਾਂ ਦੀ ਇਸ ਵੈੱਬਸਾਈਟ ਵੱਲੋਂ ‘ੴ ਅਤੇ ਹੋਰ ਧਾਰਮਿਕ ਚਿੰਨ੍ਹ ਛਾਪ ਕੇ ਸੰਗਤ ਦੇ ਹਿਰਦਿਆਂ ਨੂੰ ਸੱਟ ਮਾਰੀ ਹੈ।

Sri Harmandir Sahib Pictures mini skirts Print case SGPC Registered Case ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਮਿੰਨੀ ਸਕਰਟਾਂ 'ਤੇ ਛਾਪਣ ਦਾ ਮਾਮਲਾ , SGPC ਨੇ ਕੰਪਨੀ ਖਿਲਾਫ ਦਰਜ ਕਰਵਾਇਆ ਕੇਸ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅਮਰੀਕਾ : ਕੈਲੀਫੋਰਨੀਆ ‘ਚ F-16 ਫਾਈਟਰ ਜੈੱਟ ਹੋਇਆ ਹਾਦਸਾਗ੍ਰਸਤ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੁਝ ਸਾਈਟਾਂ ’ਤੇ ਸਿੱਖ ਵਿਰੋਧੀ ਕਾਰਵਾਈ ਦੇ ਮਾਮਲੇ ਸਾਹਮਣੇ ਆਏ ਸਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਕਾਰਵਾਈ ਕਰਨ ’ਤੇ ਕੰਪਨੀਆਂ ਵਲੋਂ ਮੁਆਫੀ ਮੰਗ ਕੇ ਖਹਿੜਾ ਛੁਡਾਇਆ ਜਾਂਦਾ ਹੈ।

-PTCNews

ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ

Related Post