ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮੁੱਖ ਮਾਰਗ 'ਤੇ ਵਾਪਰਿਆ ਦਰਦਨਾਕ ਹਾਦਸਾ, 1 ਦੀ ਮੌਤ

By  Jashan A December 1st 2019 12:56 PM

ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮੁੱਖ ਮਾਰਗ 'ਤੇ ਵਾਪਰਿਆ ਦਰਦਨਾਕ ਹਾਦਸਾ, 1 ਦੀ ਮੌਤ,ਸ੍ਰੀ ਮੁਕਤਸਰ ਸਾਹਿਬ: ਬੀਤੀ ਸ਼ਾਮ ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮੁੱਖ ਮਾਰਗ 'ਤੇ ਭਿਆਨਕ ਸੜਕ ਹਾਦਸਾ ਵਾਪਰਨ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਜ਼ਖਮੀ ਹੋ ਗਿਆ ਹੈ।

Road Accidentਪ੍ਰਾਪਤ ਜਾਣਕਾਰੀ ਅਨੁਸਾਰ ਫਲਾਵਰ ਡੈਕੋਰੇਸ਼ਨ ਦਾ ਕੰਮ ਕਰਦੇ ਸੰਦੀਪ ਅਤੇ ਰਿੰਕੂ ਮੋਟਰਸਾਈਕਲ 'ਤੇ ਸਵਾਰ ਹੋ ਕਿ ਆਪਣੇ ਘਰ ਵਲ ਜਾ ਰਹੇ ਸਨ ਕਿ ਬਾਈਪਾਸ 'ਤੇ ਗੈਸ ਸਿਲੰਡਰਾਂ ਨਾਲ ਭਰਿਆ ਇਕ ਟਰਾਲਾ ਖੜਾ ਸੀ।

ਹੋਰ ਪੜ੍ਹੋ: 24 ਘੰਟਿਆਂ ਦੌਰਾਨ ਅਮਰੀਕਾ 'ਚ ਮੁੜ ਹੋਈ ਫਾਇਰਿੰਗ, 9 ਮੌਤਾਂ, ਕਈ ਜ਼ਖਮੀ

ਜਦੋਂ ਮੋਟਰਸਾਈਕਲ ਸਵਾਰ ਇਸ ਸੜਕ 'ਤੇ ਖੜੇ ਟਰਾਲੇ ਨੂੰ ਕਰਾਸ ਕਰਨ ਲੱਗੇ ਤਾਂ ਸ਼ਹਿਰ ਵਾਲੇ ਪਾਸੇ ਤੋਂ ਤੇਜ਼ ਰਫਤਾਰ ਆ ਰਹੇ ਟੈਂਕਰ ਨੇ ਮੋਟਰਸਾਈਕਲ ਨੂੰ ਲਪੇਟ 'ਚ ਲੈ ਲਿਆ ਅਤੇ ਦੋਵੇ ਮੋਟਰਸਾਈਕਲ ਸਵਾਰ ਟੈਂਕਰ ਅਤੇ ਟਰਾਲੇ ਦੇ ਵਿਚਕਾਰ ਆ ਗਏ।

ਇਸ ਦੌਰਾਨ ਸੰਦੀਪ ਉਮਰ 34 ਸਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਗੰਭੀਰ ਜ਼ਖਮੀ ਰਿੰਕੂ ਨੂੰ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਮੌਕੇ 'ਤੇ ਪਹੁੰਚ ਪੁਲਿਸ ਨੇ ਟਰਾਲੇ ਅਤੇ ਟੈਂਕਰ ਨੂੰ ਕਾਬੂ ਵਿਚ ਲੈ ਲਿਆ ਜਦਕਿ ਦੋਵਾਂ ਦੇ ਡਰਾਈਵਰ ਫਰਾਰ ਹੋ ਗਏ ਹਨ।

-PTC News

 

Related Post