ਸ੍ਰੀ ਮੁਕਤਸਰ ਸਾਹਿਬ: ਕਿਸੇ ਹੋਰ ਦੀ ਜਗ੍ਹਾ ‘ਤੇ ਅਧਿਆਪਕ ਯੋਗਤਾ ਟੈੱਸਟ ਦੇ ਰਿਹਾ ਸੀ ਨੌਜਵਾਨ, ਚੜ੍ਹਿਆ ਪੁਲਿਸ ਅੜਿੱਕੇ

By  Jashan A January 19th 2020 01:14 PM -- Updated: January 19th 2020 04:05 PM

ਸ੍ਰੀ ਮੁਕਤਸਰ ਸਾਹਿਬ: ਕਿਸੇ ਹੋਰ ਦੀ ਜਗ੍ਹਾ ‘ਤੇ ਅਧਿਆਪਕ ਯੋਗਤਾ ਟੈੱਸਟ ਦੇ ਰਿਹਾ ਸੀ ਨੌਜਵਾਨ, ਚੜ੍ਹਿਆ ਪੁਲਿਸ ਅੜਿੱਕੇ,ਸ੍ਰੀ ਮੁਕਤਸਰ ਸਾਹਿਬ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਸੂਬੇ ‘ਚ ਅਧਿਆਪਕ ਯੋਗਤਾ ਟੈੱਸਟ ਲਿਆ ਜਾ ਰਿਹਾ ਹੈ। ਜਿਸ ਦੌਰਾਨ ਫਰੀਦਕੋਟ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ 'ਚ ਕਿਸੇ ਹੋਰ ਦੀ ਜਗ੍ਹਾ ਪ੍ਰੀਖਿਆ ਦੇ ਰਹੇ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ।

ਸ੍ਰੀ ਮੁਕਤਸਰ ਸਾਹਿਬ ਦੀ ਅਕਾਲ ਅਕੈਡਮੀ 'ਚ ਚੱਲ ਰਹੀ ਪ੍ਰੀਖਿਆ ਦੌਰਾਨ ਪੁਲਿਸ ਨੇ ਨੌਜਵਾਨ ਨੂੰ ਕਾਬੂ ਕੀਤਾ ਹੈ।ਫੜ੍ਹੇ ਗਏ ਨੌਜਵਾਨ ਦੀ ਪਹਿਚਾਣ ਭਜਨ ਸਿੰਘ ਵਜੋਂ ਹੋਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਹੋਰ ਪੜ੍ਹੋ: ਨੌਜਵਾਨ ਦੀ ਅਨੌਖੀ ਪਹਿਲ, ਕਿਹਾ ਕੂੜਾ ਲਿਆਓ ਸਬਜ਼ੀ ਲੈ ਜਾਓ

ਇਸ ਤੋਂ ਪਹਿਲਾਂ ਫ਼ਰੀਦਕੋਟ ਵਿਖੇ ਕਿਸੇ ਹੋਰ ਦੀ ਜਗ੍ਹਾ ਪ੍ਰੀਖਿਆ ਦੇ ਰਹੀ ਇਕ ਲੜਕੀ ਨੂੰ ਕਾਬੂ ਕੀਤਾ ਗਿਆ ਹੈ।ਮਿਲੀ ਜਾਣਕਾਰੀ ਮੁਤਾਬਕ ਫਰੀਦਕੋਟ ਦੇ ਇਕ ਨਿੱਜੀ ਸਕੂਲ ਵਿਚ TET ਦਾ ਟੈਸਟ ਚੱਲ ਰਿਹਾ ਸੀ ਤੇ ਇਹ ਲੜਕੀ ਨੂੰ ਫਰੀਦਕੋਟ ਦੇ ਸੈਂਟਰ ਨੰਬਰ 03008 ‘ਤੇ ਫੜ੍ਹਿਆ ਗਿਆ ਹੈ।

-PTC News

Related Post