'5 ਰੁਪਏ 'ਚ ਧਰਤੀ ਬਚਾਉ' ਟੀਮ ਵੱਲੋਂ ਸ੍ਰੀ ਮੁਕਤਸਰ ਸਾਹਿਬ ਨੂੰ ਪਾਲੀਥੀਨ ਮੁਕਤ ਕਰਨ ਲਈ ਵਿਸ਼ੇਸ਼ ਉਪਰਾਲਾ, ਪੜ੍ਹੋ ਪੂਰੀ ਖ਼ਬਰ

By  Jashan A October 15th 2019 10:40 AM

'5 ਰੁਪਏ 'ਚ ਧਰਤੀ ਬਚਾਉ' ਟੀਮ ਵੱਲੋਂ ਸ੍ਰੀ ਮੁਕਤਸਰ ਸਾਹਿਬ ਨੂੰ ਪਾਲੀਥੀਨ ਮੁਕਤ ਕਰਨ ਲਈ ਵਿਸ਼ੇਸ਼ ਉਪਰਾਲਾ, ਪੜ੍ਹੋ ਪੂਰੀ ਖ਼ਬਰ ,ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਨੂੰ ਪਾਲੀਥੀਨ ਮੁਕਤ ਕਰਨ ਲਈ ਕੰਮ ਕਰ ਰਹੀ ਸੰਸਥਾ 5 ਰੁਪਏ 'ਚ ਧਰਤੀ ਬਚਾਉ ਟੀਮ ਨੇ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

ਇਸ ਦੌਰਾਨ ਔਰਤਾਂ ਨੂੰ ਅਲੱਗ ਅਲੱਗ ਤਰ੍ਹਾਂ ਦੇ ਥੈਲੇ ਬਣਾਉਣ ਦੀ ਟਰੇਨਿੰਗ ਦਿੱਤੀ ਗਈ। ਤੁਹਾਨੂੰ ਦੱਸ ਦਈਏ ਕਿ ਇਸ ਸੰਸਥਾ ਵੱਲੋਂ ਸਮੇਂ-ਸਮੇਂ 'ਤੇ ਕੱਪੜੇ ਅਤੇ ਜੂਤ ਦੇ ਥੈਲੇ ਲੋਕਾਂ ਨੂੰ ਵੰਡੇ ਜਾਂਦੇ ਹਨ ਤਾਂਕਿ ਲੋਕ ਪਾਲੀਥੀਨ ਦੀ ਵਰਤੋਂ ਨਾ ਕਰ ਸਕਣ।

ਹੋਰ ਪੜ੍ਹੋ:ਸ੍ਰੀ ਮੁਕਤਸਰ ਸਾਹਿਬ: ਕੋਲਡ੍ਰਿੰਕ ਦੇ ਸਟੋਰ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ

ਟੀਮ ਮੈਂਬਰਾਂ ਅਨੁਸਾਰ ਜੇਕਰ ਅਸੀ ਪਾਲੀਥੀਨ ਬੰਦ ਕਰਨਾ ਹੈ ਤਾਂ ਸਾਨੂੰ ਇਸ ਦਾ ਬਦਲਾਅ ਕਰਨਾ ਹੀ ਪਵੇਗਾ।ਮਿਲੀ ਜਾਣਕਾਰੀ ਮੁਤਾਬਕ ਟੀਮ ਵਲੋਂ ਇਸ 3 ਦਿਨ ਵਰਕਸ਼ਾਪ ਦੀ ਫੀਸ 5 ਰੁਪਏ ਰੱਖੀ ਗਈ ਹੈ, ਜਿਸ ਨਾਲ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ।

-PTC News

Related Post