Sun, Dec 21, 2025
Whatsapp

ਪੰਜਾਬ 'ਚ ਸਿਰਫ 6 ਥਾਵਾਂ 'ਤੇ ਸਾੜੀ ਗਈ ਪਰਾਲੀ, ਤਿੰਨ ਸ਼ਹਿਰਾਂ 'ਚ ਹਵਾ ਖਰਾਬ

Stubble Burning: ਪੰਜਾਬ 'ਚ ਸ਼ੁੱਕਰਵਾਰ ਨੂੰ ਸਿਰਫ 6 ਥਾਵਾਂ 'ਤੇ ਪਰਾਲੀ ਸਾੜੀ ਗਈ। ਮੀਂਹ ਕਾਰਨ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਵੱਡੀ ਕਮੀ ਆਈ ਹੈ।

Reported by:  PTC News Desk  Edited by:  Amritpal Singh -- November 11th 2023 09:42 AM
ਪੰਜਾਬ 'ਚ ਸਿਰਫ 6 ਥਾਵਾਂ 'ਤੇ ਸਾੜੀ ਗਈ ਪਰਾਲੀ, ਤਿੰਨ ਸ਼ਹਿਰਾਂ 'ਚ ਹਵਾ ਖਰਾਬ

ਪੰਜਾਬ 'ਚ ਸਿਰਫ 6 ਥਾਵਾਂ 'ਤੇ ਸਾੜੀ ਗਈ ਪਰਾਲੀ, ਤਿੰਨ ਸ਼ਹਿਰਾਂ 'ਚ ਹਵਾ ਖਰਾਬ

Stubble Burning: ਪੰਜਾਬ 'ਚ ਸ਼ੁੱਕਰਵਾਰ ਨੂੰ ਸਿਰਫ 6 ਥਾਵਾਂ 'ਤੇ ਪਰਾਲੀ ਸਾੜੀ ਗਈ। ਮੀਂਹ ਕਾਰਨ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਵੱਡੀ ਕਮੀ ਆਈ ਹੈ। ਇਸ ਦੇ ਬਾਵਜੂਦ ਬਠਿੰਡਾ, ਪਟਿਆਲਾ ਅਤੇ ਮੰਡੀ ਗੋਬਿੰਦਗੜ੍ਹ ਸ਼ਹਿਰਾਂ ਦਾ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ਬਹੁਤ ਮਾੜੀ ਸ਼੍ਰੇਣੀ ਵਿੱਚ ਰਿਹਾ, ਜਦੋਂ ਕਿ ਚਾਰ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਖੰਨਾ ਅਤੇ ਲੁਧਿਆਣਾ ਦਾ ਏਕਿਊਆਈ ਮਾੜੀ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ।

ਪੰਜਾਬ ਵਿੱਚ ਸ਼ੁੱਕਰਵਾਰ ਨੂੰ ਲੁਧਿਆਣਾ ਵਿੱਚ ਪਰਾਲੀ ਸਾੜਨ ਦੇ ਦੋ, ਸੰਗਰੂਰ ਅਤੇ ਗੁਰਦਾਸਪੁਰ ਵਿੱਚ ਇੱਕ-ਇੱਕ ਅਤੇ ਫਾਜ਼ਿਲਕਾ ਵਿੱਚ ਦੋ ਮਾਮਲੇ ਸਾਹਮਣੇ ਆਏ ਹਨ। ਜਦਕਿ ਇਸੇ ਦਿਨ 10 ਨਵੰਬਰ ਨੂੰ ਸਾਲ 2021 ਵਿੱਚ ਪਰਾਲੀ ਸਾੜਨ ਦੇ 4008 ਅਤੇ ਸਾਲ 2022 ਵਿੱਚ 1893 ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ਛੇ ਨਵੇਂ ਮਾਮਲਿਆਂ ਨਾਲ ਪਰਾਲੀ ਸਾੜਨ ਦੇ ਕੁੱਲ ਕੇਸ ਵਧ ਕੇ 23,626 ਹੋ ਗਏ ਹਨ। ਇਸ ਦੇ ਨਾਲ ਹੀ ਸਾਲ 2021 ਵਿੱਚ ਕੁੱਲ ਕੇਸਾਂ ਦੀ ਗਿਣਤੀ 51,417 ਸੀ ਅਤੇ ਸਾਲ 2022 ਵਿੱਚ ਇਹ 36,761 ਸੀ। ਸ਼ੁੱਕਰਵਾਰ ਨੂੰ ਬਠਿੰਡਾ ਦਾ AQI ਸਭ ਤੋਂ ਵੱਧ 383, ਮੰਡੀ ਗੋਬਿੰਦਗੜ੍ਹ 305, ਪਟਿਆਲਾ 306, ਖੰਨਾ 256, ਅੰਮ੍ਰਿਤਸਰ 212, ਜਲੰਧਰ 221 ਅਤੇ ਲੁਧਿਆਣਾ ਦਾ 267 ਦਰਜ ਕੀਤਾ ਗਿਆ।


ਪਰਾਲੀ ਸਾੜਨ ਦੇ ਦੋਸ਼ 'ਚ ਵੱਖ-ਵੱਖ ਜ਼ਿਲਿਆਂ 'ਚ 27 ਕਿਸਾਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਫ਼ਿਰੋਜ਼ਪੁਰ ਵਿੱਚ 10 ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰਕੇ ਇੱਕ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਦੌਰਾਨ ਥਾਣਾ ਸਦਰ, ਵੈਰੋਕੇ ਅਤੇ ਅਮੀਰਖਾਸ ਦੀ ਪੁਲੀਸ ਨੇ ਛੇ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਕਪੂਰਥਲਾ ਦੇ ਛੇ ਥਾਣਿਆਂ ਵਿੱਚ 10 ਕਿਸਾਨਾਂ ਖ਼ਿਲਾਫ਼ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੁਰਦਾਸਪੁਰ ਦੇ ਥਾਣਾ ਧਾਰੀਵਾਲ ਦੀ ਪੁਲਸ ਨੇ ਇਕ ਕਿਸਾਨ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

- PTC NEWS

Top News view more...

Latest News view more...

PTC NETWORK
PTC NETWORK