ਫਸਲ ਮਾਰੇ ਜਾਣ ਤੋਂ ਦੁਖੀ ਕਿਸਾਨ ਨੇ ਚੁੱਕਿਆ ਖੌਫ਼ਨਾਕ ਕਦਮ ,ਪਰਿਵਾਰ ਦੀਆਂ ਅੱਖਾਂ 'ਚ ਹੰਜੂ

By  Shanker Badra October 18th 2018 10:34 AM

ਫਸਲ ਮਾਰੇ ਜਾਣ ਤੋਂ ਦੁਖੀ ਕਿਸਾਨ ਨੇ ਚੁੱਕਿਆ ਖੌਫ਼ਨਾਕ ਕਦਮ ,ਪਰਿਵਾਰ ਦੀਆਂ ਅੱਖਾਂ 'ਚ ਹੰਜੂ:ਥਾਣਾ ਸੁਭਾਨਪੁਰ ਦੇ ਪਿੰਡ ਜੱਗਾਂ ਦੇ ਇੱਕ ਕਿਸਾਨ ਨੇ ਭਾਰੀ ਬਾਰਸ਼ਾਂ ਕਾਰਨ ਝੋਨੇ ਦੀ ਫਸਲ ਤਬਾਹ ਹੋਣ ਤੋਂ ਦੁਖੀ ਹੋ ਕੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਹਰਰਿੰਦਰ ਸਿੰਘ ਇਸ ਵਾਰ ਪਈਆਂ ਭਾਰੀ ਬਾਰਸ਼ਾਂ ਕਾਰਨ ਖਰਾਬ ਹੋਈਆਂ 2 ਫਸਲਾਂ ਤੋ ਬਾਅਦ ਕਾਫੀ ਪਰੇਸ਼ਾਨ ਸੀ।ਜਿਸ ਕਾਰਨ ਉਸਦੇ ਸਿਰ ਕਰਜੇ ਦਾ ਬੋਝ ਕਾਫੀ ਵੱਧ ਗਿਆ ਸੀ।

ਕਿਸਾਨ ਹਰਰਿੰਦਰ ਸਿੰਘ ਨੇ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ ਸਨ ,ਇਸ ਦੌਰਾਨ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਣ 'ਤੇ ਉਸਨੂੰ ਹਸਪਤਾਲ ਲੈ ਗਏ ਪਰ ਰਸਤੇ 'ਚ ਉਸਦੀ ਰਸਤੇ ਵਿੱਚ ਹੀ ਮੌਤ ਹੋ ਗਈ।

ਮ੍ਰਿਤਕ ਕਿਸਾਨ ਹਰਰਿੰਦਰ ਸਿੰਘ ਦੇ ਚਾਚਾ ਗੁਰਦਿਆਲ ਸਿੰਘ ਚੀਮਾਂ ਨੇ ਦੱਸਿਆ ਕਿ ਭਾਰੀ ਬਾਰਸ਼ਾਂ ਕਾਰਨ ਪਹਿਲਾਂ ਉਸਦੀ 8 ਏਕੜ ਦੇ ਕਰੀਬ ਮੱਕੀ ਦੀ ਫਸਲ ਖਰਾਬ ਹੋ ਗਈ।ਜਿਸ ਤੋਂ ਬਾਅਦ ਵਿੱਚ 6 ਏਕੜ ਝੋਨਾਂ ਵੀ ਸਿਰੇ ਨਹੀ ਲੱਗਾ।ਜਿਸ ਕਾਰਨ ਫਸਲ ਦੇ ਪਾਲਣ ਕਰਕੇ ਅਤੇ ਦੂਜਾ ਖੇਤੀ ਸੰਦਾਂ ਲਈ ਲਏ ਕਰਜੇ ਦਾ ਬੋਝ ਭਾਰੀ ਹੋ ਗਿਆ ਸੀ।ਜਿਸ ਕਰਕੇ ਉਸਨੇ ਅਜਿਹਾ ਕਦਮ ਚੁੱਕਿਆ ਹੈ।

ਜਾਣਕਾਰੀ ਅਨੁਸਾਰ ਹਰਰਿੰਦਰ ਸਿੰਘ ਦੇ ਪਰਿਵਾਰ ਵਿੱਚ 3 ਭਰਾ ਤੇ ਇੱਕ ਭੈਣ ਸਨ ,ਜਿਨ੍ਹਾਂ ਵਿਚੋਂ 2 ਭਰਾ ਵਿਦੇਸ਼ ਵਿੱਚ ਰਹਿੰਦੇ ਹਨ।ਉਸਦੇ ਪਿਤਾ ਦੀ ਵੀ ਕੁੱਝ ਸਮਾਂ ਪਹਿਲਾਂ ਮੌਤ ਹੋ ਗਈ ਸੀ।ਮ੍ਰਿਤਕ ਕਿਸਾਨ ਹਰਰਿੰਦਰ ਸਿੰਘ ਇਸ ਵੇਲੇ ਆਪਣੇ ਪਿਛੇ ਆਪਣੀ ਪਤਨੀ ਤੇ ਇੱਕ ਬੇਟੇ ਨੂੰ ਛੱਡ ਗਿਆ ਹੈ।

-PTCNews

Related Post